ਸੋਸ਼ਲ ਮੀਡੀਆ ਉਤੇ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਪੋਸਟ ਸਾਂਝੀ ਕਰ ਕੇ ਪੰਜਾਬੀਆਂ ਨੂੰ ‘ਧੱਕ ਪਾਊ ਰੈਲੀ’ ਦਾ ਸੱਦਾ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਅਮਰਿੰਦਰ ਗਿੱਲ ਵਲੋਂ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਨਿੱਤ ਦਿਨ ਨਵੇਂ ਹੈਸ਼ਟੈਗਸ ਰਾਹੀਂ ਅਮਰਿੰਦਰ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਬਾਈਕਾਟ ਕਰਨ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ।
ਅਮਰਿੰਦਰ ਗਿੱਲ ਨੇ ਇੰਸਟਾਗ੍ਰਾਮ ਸਟੋਰੀਜ਼ ਵਿਚ ਇਕ ਪੋਸਟ ਅਪਲੋਡ ਕੀਤੀ ਹੈ, ਜਿਸ ਵਿਚ ਲਿਖਿਆ ਹੈ, ‘ਧੱਕ ਪਾਊ ਰੈਲੀ। ਅੰਮ੍ਰਿਤਸਰ ਤੋਂ ਕੁੰਡਲੀ। ਨਵਾਂ ਸਾਲ ਕਿਸਾਨਾਂ ਦੇ ਨਾਲ। 31 ਦਸੰਬਰ, 2020। ਸਮਾਂ ਸਵੇਰੇ 6 ਵਜੇ, ਸਥਾਨ ਗੋਲਡਨ ਗੇਟ, ਅੰਮ੍ਰਿਤਸਰ।’ ਦੱਸਣਯੋਗ ਹੈ ਕਿ ਇਹ ਰੈਲੀ 31 ਦਸੰਬਰ ਨੂੰ ਅੰਮ੍ਰਿਤਸਰ ਤੋਂ ਕੁੰਡਲੀ ਬਾਰਡਰ ਲਈ ਨਿਕਲੇਗੀ। ਚਾਹਵਾਨ ਜੋ ਇਸ ਰੈਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹ ਪੋਸਟ ’ਚ ਦੱਸੀ ਜਗ੍ਹਾ ’ਤੇ ਪਹੁੰਚ ਕੇ ਹਾਜ਼ਰੀ ਭਰ ਸਕਦੇ ਹਨ।
ਉਂਝ ਅਮਰਿੰਦਰ ਗਿੱਲ ਇਸ ਰੈਲੀ ਦਾ ਹਿੱਸਾ ਹੋਣਗੇ ਜਾਂ ਨਹੀਂ ਇਹ ਅਜੇ ਕਿਹਾ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਨੇ ਟਵਿਟਰ ’ਤੇ ਹੈਸ਼ਟੈਗ #FarmersAppealTotalRepeal ਦੀ ਵਰਤੋਂ ਕੀਤੀ ਸੀ।