ਅਮਰਨਾਥ ਯਾਤਰਾ 30 ਜੂਨ ਤੋਂ ਹੋਵੇਗੀ ਸ਼ੁਰੂ, ਜਾਣੋਂ ਸ਼ਰਧਾਲੂ ਕਦੋਂ ਤੋਂ ਕਰਵਾ ਸਕਣਗੇ ਰਜਿਸਟ੍ਰੇਸ਼ਨ

ਜੰਮੂ- ਅਮਰਨਾਥ ਯਾਤਰਾ ਦੇ ਚਾਹਵਾਨ ਸ਼ਰਧਾਲੂਆਂ ਲਈ ਖੁਸ਼ਖਬਰੀ ਵਾਲੀ ਖਬਰ ਹੈ

ਜੰਮੂ- ਅਮਰਨਾਥ ਯਾਤਰਾ ਦੇ ਚਾਹਵਾਨ ਸ਼ਰਧਾਲੂਆਂ ਲਈ ਖੁਸ਼ਖਬਰੀ ਵਾਲੀ ਖਬਰ ਹੈ। ਦਰਅਸਲ ਕੋਰੋਨਾ ਕਾਰਨ ਦੋ ਸਾਲ ਦੇ ਇੰਤਜ਼ਾਰ ਤੋਂ ਬਾਅਦ ਅਮਰਨਾਥ ਯਾਤਰਾ ਫਿਰ ਸ਼ੁਰੂ ਹੋ ਰਹੀ ਹੈ। ਪਿਛਲੇ ਦੋ ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼੍ਰਾਈਨ ਬੋਰਡ ਮੁਤਾਬਕ ਅਮਰਨਾਥ ਯਾਤਰਾ ਲਈ ਇਕ ਦਿਨ 'ਚ ਸਿਰਫ 20 ਹਜ਼ਾਰ ਸ਼ਰਧਾਲੂ ਹੀ ਰਜਿਸਟ੍ਰੇਸ਼ਨ ਕਰਨਗੇ। ਇਸ ਤੋਂ ਇਲਾਵਾ ਬੋਰਡ ਵੱਲੋਂ ਨਿਰਧਾਰਤ ਕਾਊਂਟਰਾਂ ਤੋਂ ਯਾਤਰਾ ਦੌਰਾਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਦੱਸ ਦੇਈਏ ਕਿ ਅਮਰਨਾਥ ਯਾਤਰਾ ਲਈ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਜਾਜ਼ਤ ਨਹੀਂ ਹੈ। ਨਾਲ ਹੀ, ਡੇਢ ਮਹੀਨੇ ਤੋਂ ਵੱਧ ਦੀਆਂ ਗਰਭਵਤੀ ਔਰਤਾਂ ਇਸ ਯਾਤਰਾ 'ਤੇ ਨਹੀਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ-  ਲੋਕ ਸਭਾ ਤੋਂ ਬਾਅਦ ਅਪਰਾਧਕ ਪ੍ਰਕਿਰਿਆ ਪਛਾਣ ਬਿੱਲ ਰਾਜ ਸਭਾ ਵਿਚ ਵੀ ਪਾਸ

ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ (SASB) ਨੇ ਬੁੱਧਵਾਰ ਨੂੰ ਸੂਚਿਤ ਕੀਤਾ ਹੈ ਕਿ, ਅਮਰਨਾਥ ਯਾਤਰਾ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ, ਅਮਰਨਾਥ ਯਾਤਰਾ 2022 ਲਈ ਅਗਾਊਂ ਰਜਿਸਟ੍ਰੇਸ਼ਨ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਦਰਅਸਲ, ਹਰ ਸਾਲ ਸਾਉਣ ਦੇ ਮਹੀਨੇ ਸ਼ਰਧਾਲੂ ਬਾਬਾ ਅਮਰਨਾਥ ਦੀ ਪਵਿੱਤਰ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾਂਦੇ ਹਨ। ਇੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਅਮਰ ਹੋਣ ਦੀ ਕਥਾ ਸੁਣਾਈ ਸੀ।ਅਮਰਨਾਥ ਯਾਤਰਾ ਲਈ ਕੁੱਲ 5 ਤਰ੍ਹਾਂ ਦੀ ਰਜਿਸਟ੍ਰੇਸ਼ਨ ਹੋਵੇਗੀ। ਇਹਨਾਂ ਵਿੱਚੋਂ, ਪਹਿਲੀ- ਅਡਵਾਂਸ ਰਜਿਸਟ੍ਰੇਸ਼ਨ, ਦੂਜੀ- ਔਨਲਾਈਨ ਰਜਿਸਟ੍ਰੇਸ਼ਨ, ਤੀਜੀ- ਗਰੁੱਪ ਰਜਿਸਟ੍ਰੇਸ਼ਨ, ਚੌਥੀ- ਐਨਆਰਆਈਜ਼ ਰਜਿਸਟ੍ਰੇਸ਼ਨ ਅਤੇ ਪੰਜਵੀਂ- ਮੌਕੇ 'ਤੇ ਰਜਿਸਟ੍ਰੇਸ਼ਨ।ਇਹ ਵੀ ਪੜ੍ਹੋ- ਪੰਜਾਬ ਪੁਲਿਸ ਵਲੋਂ ਨਾਗਰਿਕਾਂ ਲਈ ਵੱਡਾ ਐਲਾਨ, ਸਾਈਬਰ ਠੱਗਾਂ 'ਤੇ ਨੱਥ ਪਾਉਣ ਲਈ ਜਾਰੀ ਕੀਤਾ '1930'
ਯਾਤਰਾ ਨੂੰ ਰਜਿਸਟਰ ਕਰਦੇ ਸਮੇਂ ਤੁਹਾਡੇ ਲਈ ਕੁਝ ਦਸਤਾਵੇਜ਼ ਲਾਜ਼ਮੀ ਹੋਣਗੇ। ਇਸਦੇ ਲਈ, ਬਿਨੈ ਪੱਤਰ ਦਿੱਤੇ ਫਾਰਮੈਟ ਵਿੱਚ ਭਰਨਾ ਹੋਵੇਗਾ। ਡਾਕਟਰ ਜਾਂ ਮੈਡੀਕਲ ਸੰਸਥਾ ਤੋਂ ਮੈਡੀਕਲ ਸਰਟੀਫਿਕੇਟ, 4 ਪਾਸਪੋਰਟ ਸਾਈਜ਼ ਫੋਟੋਆਂ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾਉਣੀਆਂ ਪੈਣਗੀਆਂ। ਰਜਿਸਟ੍ਰੇਸ਼ਨ ਜੰਮੂ-ਕਸ਼ਮੀਰ ਬੈਂਕ, ਯੈੱਸ ਬੈਂਕ ਅਤੇ ਪੀਐਨਬੀ ਦੀਆਂ ਬ੍ਰਾਂਚਾਂ ਵਿੱਚ ਕੀਤੀ ਜਾ ਸਕਦੀ ਹੈ। ਫਿਲਹਾਲ ਰਜਿਸਟ੍ਰੇਸ਼ਨ ਫੀਸ ਕਿੰਨੀ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਪਹਿਲਾਂ ਇਸ ਦੀ ਕੀਮਤ 150 ਰੁਪਏ ਸੀ।

Get the latest update about Latest news, check out more about Truescoop news, Amarnath Yatra, National news & Shri Amarnath Shrine Board

Like us on Facebook or follow us on Twitter for more updates.