ਕਾਨਪੁਰ ਡਿਫ਼ੈਂਸ ਫੈਕਟਰੀ ਦਾ ਕਮਾਲ, ਸਿੱਖ ਜਵਾਨਾਂ ਲਈ ਬਣਾਇਆ 'ਵੀਰ' ਹੈਲਮੇਟ

ਗਲੋਬਲ ਡਿਫੈਂਸ ਐਂਡ ਹੋਮਲੈਂਡ ਸਕਿਓਰਿਟੀ ਕੰਪਨੀ MKU ਨੇ ਡਿਜ਼ਾਈਨ ਕੀਤਾ ਹੈ। ਕੰਪਨੀ ਮੁਤਾਬਕ ਇਸ ਹੈਲਮੇਟ ਦਾ ਮਾਡਲ Kavro SCH 111T ਹੈ । ਇਸ ਦਾ ਨਾਂ 'ਵੀਰ ਹੈਲਮੇਟ'...

ਭਾਰਤ ਵਿੱਚ ਪਹਿਲੀ ਵਾਰ ਸਿੱਖ ਸੈਨਿਕਾਂ ਲਈ ਲੜਾਕੂ ਹੈਲਮੇਟ ਬਣਾਇਆ ਗਿਆ ਹੈ। ਇਸ ਨੂੰ ਪਟਕੇ ਦੇ ਉੱਪਰ ਪਾਇਆ ਜਾ ਸਕਦਾ ਹੈ। ਇਹ ਹੈਲਮੇਟ ਨਾ ਸਿਰਫ ਹਲਕਾ ਹੈ, ਸਗੋਂ ਫੰਗਲ ਅਤੇ ਐਂਟੀ ਐਲਰਜੀ ਵੀ ਹੈ। ਇਸ ਨੂੰ ਕਾਨਪੁਰ ਸਥਿਤ ਗਲੋਬਲ ਡਿਫੈਂਸ ਐਂਡ ਹੋਮਲੈਂਡ ਸਕਿਓਰਿਟੀ ਕੰਪਨੀ MKU ਨੇ ਡਿਜ਼ਾਈਨ ਕੀਤਾ ਹੈ। ਕੰਪਨੀ ਮੁਤਾਬਕ ਇਸ ਹੈਲਮੇਟ ਦਾ ਮਾਡਲ Kavro SCH 111T ਹੈ । ਇਸ ਦਾ ਨਾਂ 'ਵੀਰ ਹੈਲਮੇਟ' ਰੱਖਿਆ ਗਿਆ ਹੈ। ਇਹ ਹੈਲਮੇਟ ਲੈਵਲ IIIA ਤੱਕ ਸਿਰ ਨੂੰ ਗੋਲੀਆਂ ਅਤੇ ਟੁਕੜਿਆਂ ਤੋਂ ਬਚਾਉਣ ਦੇ ਸਮਰੱਥ ਹੈ। ਇਸ ਵਿੱਚ ਇੱਕ ਮਾਡਯੂਲਰ ਐਕਸੈਸਰੀ ਕਨੈਕਟਰ ਸਿਸਟਮ (MACS) ਵੀ ਹੈ। ਜੋਕਿ MACS ਹੈੱਡ-ਮਾਉਂਟਡ ਸੈਂਸਰਾਂ ਅਤੇ ਆਧੁਨਿਕ ਲੜਾਈ ਦੇ ਸਾਜ਼ੋ-ਸਾਮਾਨ ਜਿਵੇਂ ਕਿ ਨਾਈਟ ਵਿਜ਼ਨ ਗੋਗਲ, ਹੈਲਮੇਟ 'ਤੇ ਕੈਮਰੇ, ਅਤੇ ਸੰਚਾਰ ਲਈ ਇੱਕ ਮਲਟੀ-ਐਕਸੈਸਰੀ ਮਾਊਂਟਿੰਗ ਸਿਸਟਮ ਹੈ।

ਭਾਰਤੀ ਫੌਜ ਵਿੱਚ ਭਰਤੀ ਸਿੱਖਾਂ ਲਈ ਇਹ ਆਪਣੀ ਕਿਸਮ ਦਾ ਪਹਿਲਾ ਹੈਲਮੇਟ ਹੈ। ਇਹ ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਹੈ, ਕਿਉਂਕਿ ਸਿੱਖ ਨੌਜਵਾਨ ਹਥਿਆਰਬੰਦ ਬਲਾਂ, ਕੇਂਦਰੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਵਿੱਚ ਵੱਡੀ ਗਿਣਤੀ ਵਿੱਚ ਸੇਵਾ ਕਰਦੇ ਹਨ। 'ਵੀਰ ਹੈਲਮੇਟ' ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਸਿੱਖ ਸਿਪਾਹੀ ਇਸ ਨੂੰ ਆਪਣੀ ਪੱਗ ਦੇ ਹੇਠਾਂ ਕੱਪੜੇ (ਪਟਕਾ) ਦੇ ਉੱਪਰ ਅਰਾਮ ਨਾਲ ਪਹਿਨ ਸਕਦੇ ਹਨ। ਹੈਲਮੇਟ ਦਾ ਡਿਜ਼ਾਇਨ ਬੋਲਟ-ਮੁਕਤ ਹੈ, ਸੈਕੰਡਰੀ ਫਰੈਗਮੈਂਟੇਸ਼ਨ ਨੂੰ ਰੋਕਣ ਲਈ। ਇਹ ਬੇਹੱਦ ਆਰਾਮਦਾਇਕ ਹੈ। ਇਹ ਹੈਲਮੇਟ ਸ਼ੌਕ ਪਰੂਫ ਅਤੇ ਕੈਮੀਕਲ ਸੁਰੱਖਿਅਤ ਹੈ।

ਜਿਕਰਯੋਗ ਹੈ ਕਿ MKU ਭਾਰਤ ਦੀਆਂ ਕੁਝ ਕੰਪਨੀਆਂ ਵਿੱਚੋਂ ਇੱਕ ਹੈ ਜਿਸਨੇ 100 ਤੋਂ ਵੱਧ ਦੇਸ਼ਾਂ ਦੀ ਫੌਜ, ਅਰਧ ਸੈਨਿਕ, ਪੁਲਿਸ ਅਤੇ ਵਿਸ਼ੇਸ਼ ਬਲਾਂ ਲਈ ਆਪਟ੍ਰੋਨਿਕ ਅਤੇ ਬੈਲਿਸਟਿਕ ਸੁਰੱਖਿਆ ਉਪਕਰਣ ਤਿਆਰ ਕੀਤੇ ਹਨ। ਉਸ ਦਾ ਭਾਰਤ ਅਤੇ ਜਰਮਨੀ ਵਿੱਚ ਆਪਰੇਸ਼ਨ ਹੈ। ਇਸ ਨੇ ਹੁਣ ਤੱਕ 230 ਬਲਾਂ ਵਿੱਚ 30 ਲੱਖ ਤੋਂ ਵੱਧ ਸੈਨਿਕਾਂ ਅਤੇ 3000 ਤੋਂ ਵੱਧ ਪਲੇਟਫਾਰਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ।

Get the latest update about TRUE SCOOP NEWS, check out more about INDIAN DEFENSE, TRUE SCOOP PUNJABI, WORLD NEWS & ARMY SECURITY

Like us on Facebook or follow us on Twitter for more updates.