'ਤਾਂਡਵ' ਵਿਵਾਦ: ਮੁੰਬਈ ਰਵਾਨਾ ਹੋਈ ਯੂਪੀ ਪੁਲਸ ਦੀ ਟੀਮ, ਡਾਇਰੈਕਟਰ ਤੋਂ ਕਰੇਗੀ ਪੁੱਛਗਿੱਛ

ਅਮੇਜ਼ਨ ਪ੍ਰਾਈਮ ਦੀ ਵੈਬ ਸੀਰੀਜ਼ 'ਤਾਂਡਵ' ਨੂੰ ਸਿਆਸਤ ਜਾਰੀ ਹੈ। ਇਸ ਵਿਚ ਉੱਤਰ ਪ੍ਰਦੇਸ਼ ਪੁਲਸ...

ਅਮੇਜ਼ਨ ਪ੍ਰਾਈਮ ਦੀ ਵੈਬ ਸੀਰੀਜ਼ 'ਤਾਂਡਵ' ਨੂੰ ਸਿਆਸਤ ਜਾਰੀ ਹੈ। ਇਸ ਵਿਚ ਉੱਤਰ ਪ੍ਰਦੇਸ਼ ਪੁਲਸ ਦੀ ਇਕ ਟੀਮ ਮੁੰਬਈ ਰਵਾਨਾ ਹੋ ਗਈ ਹੈ। ਲਖਨਊ ਦੇ ਹਜ਼ਰਤਗੰਜ ਥਾਣੇ ਦੇ ਚਾਰ ਪੁਲਸਕਰਮੀ ਮੁੰਬਈ ਜਾ ਰਹੇ ਹਨ। ਇਹ ਵੈਬ ਸੀਰੀਜ਼ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਤੋਂ ਪੁੱਛਗਿੱਛ ਕਰਨਗੇ। ਤੁਹਾਨੂੰ ਦੱਸ ਦਈਏ ਕਿ ਤਾਂਡਵ ਵੈਬ ਸੀਰੀਜ਼ ਵਿਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਇਲਜ਼ਾਮ ਹੈ।

ਲਖਨਊ ਦੇ ਥਾਣੇ ਹਜ਼ਰਤਗੰਜ ਵਿਚ ਇਕ ਪੁਲਸ ਇੰਸਪੈਕਟਰ ਵੱਲੋਂ ਅਮੇਜ਼ਨ ਪ੍ਰਾਈਮ ਦੀ ਇੰਡੀਆ ਹੈੱਡ ਅਪਰਣਾ ਪਰੋਹਿਤ, ਵੈਬ ਸੀਰੀਜ਼ ਤਾਂਡਵ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ, ਪ੍ਰੋਡਿਊਸਰ ਹਿਮਾਂਸ਼ੂ ਕ੍ਰਿਸ਼ਣ ਮਿਹਰ ਅਤੇ ਰਾਈਟਰ ਗੌਰਵ ਸੋਲੰਕੀ ਦੇ ਖਿਲਾਫ ਧਾਰਾ 153A, 295, 505 (1)(b), 505(2), 469, 66, 66f, 67 ਦੇ ਤਹਿਤ ਐਫ.ਆਈ.ਆਰ. ਦਰਜ ਕਰਵਾਈ ਗਈ ਹੈ।

ਐਫ.ਆਈ.ਆਰ. ਵਿਚ ਇਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਭਾਵਨਾਵਾਂ ਭੜਕਾਉਣ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਇਤਰਾਜ਼ਯੋਗ ਚਿਤਰਣ ਕਰਨ ਦੀ ਗੱਲ ਕਹੀ ਗਈ ਹੈ। ਐਫ.ਆਈ.ਆਰ. ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਵੈਬ ਸੀਰੀਜ਼ ਦਾ ਇੰਟਰਨੈਟ ਉੱਤੇ ਵਿਆਪਕ ਪਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਸਮਾਜ ਦੀਆਂ ਭਾਵਨਾਵਾਂ ਆਹਤ ਹੋ ਰਹੀਆਂ ਹਨ, ਜਿਸ ਵਜ੍ਹਾ ਨਾਲ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

Get the latest update about controversy, check out more about web series tandav, amazon prime & police

Like us on Facebook or follow us on Twitter for more updates.