ਡਰੱਗ ਰਿਟੇਲਰ ਕੰਪਨੀ ਦੇ ਮਾਲਕ ਬਣਨਗੇ ਅੰਬਾਨੀ, Walgreens ਬੂਟਸ ਨੂੰ ਖਰੀਦਣ ਦੇ ਨੇੜੇ ਪਹੁੰਚਿਆ ਰਿਲਾਇੰਸ

ਭਾਰਤ ਦੇ ਸਭ ਤੋਂ ਮਸ਼ਹੂਰ ਕਾਰੋਬਾਰੀ ਅਤੇ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਇਕ ਵਾਰ ਫੇਰ ਰਿਲਾਇੰਸ ਨੂੰ ਨਵੇਂ ਮੁਕਾਮ ਤੇ ਪਹੁੰਚਾਇਆ ਹੈ। ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਹੁਣ ਡਰੱਗ ਰਿਟੇਲਰ ਕੰਪਨੀ ਦੇ ਵੀ ਮਾਲਕ ਬਣ ਸਕਦੇ ਹਨ

ਭਾਰਤ ਦੇ ਸਭ ਤੋਂ ਮਸ਼ਹੂਰ ਕਾਰੋਬਾਰੀ ਅਤੇ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਇਕ ਵਾਰ ਫੇਰ ਰਿਲਾਇੰਸ ਨੂੰ ਨਵੇਂ ਮੁਕਾਮ ਤੇ ਪਹੁੰਚਾਇਆ ਹੈ। ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਹੁਣ ਡਰੱਗ ਰਿਟੇਲਰ ਕੰਪਨੀ ਦੇ ਵੀ ਮਾਲਕ ਬਣ ਸਕਦੇ ਹਨ। ਅੰਬਾਨੀ ਵਾਲਗ੍ਰੀਨਜ਼ ਬੂਟਸ ਅਲਾਇੰਸ ਦੇ ਯੂਕੇ ਕਾਰੋਬਾਰ ਨੂੰ ਹਾਸਲ ਕਰਨ ਦੇ ਨੇੜੇ ਆ ਗਏ ਹਨ। ਰਿਲਾਇੰਸ ਇੰਡਸਟਰੀਜ਼ (RIL) ਅਤੇ ਯੂ.ਐੱਸ. ਬਾਏ ਆਉਟ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਨੇ ਐਕਵਾਇਰ ਲਈ ਬਾਈਡਿੰਗ ਆਫਰ ਪੇਸ਼ ਕੀਤਾ ਹੈ। ਬਲੂਮਬਰਗ ਨੇ ਇਸ ਮਾਮਲੇ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਦੇ ਆਧਾਰ 'ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।


ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਵਾਲਗ੍ਰੀਨਸ ਲਗਭਗ £7 ਬਿਲੀਅਨ ਦਾ ਮੁਲਾਂਕਣ ਚਾਹੁੰਦੇ ਹਨ। ਬੂਟਸ ਪੂਰੇ ਯੂਕੇ ਵਿੱਚ 2,200 ਤੋਂ ਵੱਧ ਸਟੋਰਾਂ ਦਾ ਇੱਕ ਨੈੱਟਵਰਕ ਚਲਾਉਂਦੇ ਹਨ। ਰਿਪੋਰਟ ਮੁਤਾਬਕ ਬੋਲੀ ਦੇ ਜੇਤੂ ਦਾ ਐਲਾਨ ਆਉਣ ਵਾਲੇ ਕੁਝ ਹਫਤਿਆਂ 'ਚ ਕੀਤਾ ਜਾ ਸਕਦਾ ਹੈ। ਬੂਟਸ ਦੀ ਪ੍ਰਸਤਾਵਿਤ ਕੀਮਤ £5 ਬਿਲੀਅਨ (ਲਗਭਗ 48,000 ਕਰੋੜ ਰੁਪਏ) ਤੋਂ ਵੱਧ ਦੱਸੀ ਜਾਂਦੀ ਹੈ।

ਬਲੂਮਬਰਗ ਨੇ ਹਾਲ ਹੀ 'ਚ ਇਕ ਰਿਪੋਰਟ 'ਚ ਕਿਹਾ ਸੀ ਕਿ ਰਿਲਾਇੰਸ ਇੰਡਸਟਰੀ ਅਤੇ ਅਪੋਲੋ ਗਲੋਬਲ ਮੈਨੇਜਮੈਂਟ ਦੇ ਕੰਸੋਰਟੀਅਮ ਤੋਂ ਇਲਾਵਾ ਬ੍ਰਿਟੇਨ ਦੇ ਅਰਬਪਤੀ ਈਸਾ ਬ੍ਰਦਰਜ਼ ਅਤੇ ਟੀਡੀਆਰ ਕੈਪੀਟਲ ਦਾ ਇਕ ਕੰਸੋਰਟੀਅਮ ਵੀ ਐਕਵਾਇਰ ਦੀ ਦੌੜ 'ਚ ਸੀ। 


Get the latest update about Apollo global, check out more about Walgreens boots, bloom burg, mukesh ambani & business news

Like us on Facebook or follow us on Twitter for more updates.