ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 7.83 ਕਰੋੜ ਤੋਂ ਜ਼ਿਆਦਾ ਹੋ ਗਿਆ। 5 ਕਰੋੜ 50 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 17 ਲੱਖ 22 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹ ਅੰਕੜੇ www.worldometers.info/coronavirus ਮੁਤਾਬਕ ਹਨ। ਅਮਰੀਕਾ ਵਿਚ ਕੋਰੋਨਾ ਦੇ ਨਵੇਂ ਮਾਮਲੇ ਘੱਟ ਹੋਣ ਦੀ ਬਜਾਏ ਵਧ ਰਹੇ ਹਨ। 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਜਾ ਰਹੇ ਜੋ ਬਾਈਡੇਨ ਵੀ ਇਸ ਤੋਂ ਜਾਣੂ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਸਾਫ ਕਿਹਾ-ਆਉਣ ਵਾਲੇ ਸਮਾਂ ਬਹੁਤ ਮੁਸ਼ਕਿਲ ਅਤੇ ਹਨੇਰੇ ਵਾਲਾ ਹੋਣ ਵਾਲਾ ਹੈ।
ਇਕ ਹਫਤੇ ਵਿਚ 14 ਫੀਸਦੀ ਮਾਮਲੇ ਵਧੇ
ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ 20 ਦਸੰਬਰ ਨੂੰ ਖਤਮ ਹੋਏ ਹਫਤੇ ਵਿਚ 16 ਲੱਖ ਨਵੇਂ ਇਨਫੈਕਟਿਡਾਂ ਦੀ ਪਛਾਣ ਹੋਈ ਹੈ। ਅੰਕੜਿਆਂ ਮੁਤਾਬਕ ਇਹ ਇਸ ਦੇ ਪਿਛਲੇ ਹਫਤੇ ਦੀ ਤੁਲਨਾ ਵਿਚ 14 ਫੀਸਦੀ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਕਿਸੇ ਇਕ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਇੰਨਾਂ ਵਾਧਾ ਨਹੀਂ ਦੇਖਿਆ ਗਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਕੈਲੀਫੋਰਨੀਆਂ ਨੂੰ ਲੈ ਕੇ ਹੈ। ਇਥੋਂ ਦੇ ਹਸਪਤਾਲਾਂ ਵਿਚ ਹੁਣ ਬੈੱਡਸ ਘੱਟ ਪੈ ਗਏ ਹਨ। ਇਥੇ ਇਕ ਹਫਤੇ ਵਿਚ ਤਕਰੀਬਨ ਪੰਜ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ।
ਬਾਈਡੇਨ ਨੂੰ ਵੀ ਅਹਿਸਾਸ
ਪ੍ਰੈਜ਼ੀਡੈਂਟ ਚੁਣੇ ਗਏ ਜੋ ਬਾਈਡੇਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਕੋਰੋਨਾ ਕਾਰਣ ਹਾਲਾਤ ਕਿਸ ਤਰ੍ਹਾਂ ਵਿਗੜ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਕੋਰੋਨਾ ਟਾਸਕ ਫੋਰਸ ਦੇ ਐਡਵਾਈਜ਼ਰ ਡਾਕਟਰ ਐਂਥਨੀ ਫੌਸੀ ਦੇ ਨਾਲ ਮੀਡੀਆ ਨਾਲ ਗੱਲਬਾਤ ਕੀਤੀ। ਮੀਡੀਆ ਨੂੰ ਦੱਸਿਆ ਗਿਆ ਕਿ ਰਿਲੀਫ ਪੈਕੇਜ ਜਾਰੀ ਕਰਨ ਦਿੱਤਾ ਗਿਆ ਹੈ ਅਤੇ ਨਵੀਂ ਸਰਕਾਰ ਵੀ ਸਭ ਤੋਂ ਪਹਿਲਾਂ ਇਨਫੈਕਸ਼ਨ ਉੱਤੇ ਕਾਬੂ ਕਰਨ ਦੇ ਉਪਾਵਾਂ ਉੱਤੇ ਵਿਚਾਰ ਕਰੇਗੀ। ਬਾਈਡੇਨ ਨੇ ਕਿਹਾ ਕਿ ਇਹ ਬਹੁਤ ਆਮ ਸੱਚਾਈ ਹੈ। ਆਉਣ ਵਾਲਾ ਸਮਾਂ ਬਹੁਤ ਹੀ ਮੁਸ਼ਕਲ ਹੋਣ ਵਾਲਾ ਹੈ। ਸਾਨੂੰ ਕੋਵਿਡ ਦੇ ਖਿਲਾਫ ਅੱਗੇ ਦੀ ਜੰਗ ਲੜਨੀ ਹੈ। ਇਹ ਖਤਮ ਨਹੀਂ ਹੋਈ ਹੈ। ਡਾਕਟਰ ਫੋਸੀ ਨੇ ਵੀ ਮੰਗਲਵਾਰ ਨੂੰ ਵੈਕਸੀਨੇਸ਼ਨ ਕਰਵਾਇਆ। ਇਸ ਤੋਂ ਬਾਅਦ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੱਖਾਂ ਅਮਰੀਕੀ ਜਲਦੀ ਇਸ ਵੈਕਸੀਨ ਨੂੰ ਲਗਵਾਉਣ। ਇਹ ਬਿਲਕੁੱਲ ਸੁਰੱਖਿਅਤ ਹਨ।