ਅਮਰੀਕਾ: ਕਲਯੁੱਗੀ ਮਾਂ ਨੇ ਕੀਤਾ ਆਪਣੇ 3 ਮਾਸੂਮ ਬੱਚਿਆਂ ਦਾ ਕਤਲ, ਹੋਈ ਗ੍ਰਿਫਤਾਰ

ਅਮਰੀਕਾ ਦੇ ਲਾਸ ਏਂਜਲਸ ਦੇ ਇਕ ਅਪਾਰਟਮੈਂਟ ਵਿਚ ਆਪਣੇ ਤਿੰਨ ਛੋਟੇ ਬੱਚਿਆਂ ਦੀ ਹੱਤਿਆ...

ਅਮਰੀਕਾ ਦੇ ਲਾਸ ਏਂਜਲਸ ਦੇ ਇਕ ਅਪਾਰਟਮੈਂਟ ਵਿਚ ਆਪਣੇ ਤਿੰਨ ਛੋਟੇ ਬੱਚਿਆਂ ਦੀ ਹੱਤਿਆ ਕਰਨ ਦੇ ਇਲਜ਼ਾਮ ਵਿਚ ਇਕ ਮਹਿਲਾ ਨੂੰ ਗ੍ਰਿਫਤਾਰ (Arrest) ਕੀਤਾ ਗਿਆ ਹੈ। ਬੱਚਿਆਂ ਦੀ ਹਿਫਾਜ਼ਤ ਨੂੰ ਲੈ ਕੇ ਮਹਿਲਾ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ।  ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਤੁਲੇਅਰ ਕਾਊਂਟੀ ਵਿਚ ਇਸ ਘਿਣੌਨੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮਹਿਲਾ ਲਿਲਿਆਨਾ ਕੈਰਿਲੋ (30) ਉਥੋਂ ਫਰਾਰ ਹੋ ਗਈ। ਅਧਿਕਾਰੀਆਂ ਨੇ ਕਾਫ਼ੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਆਖ਼ਿਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

‘ਲਾਸ ਏਂਜਲਸ ਟਾਈਮਸ’ ਦੀ ਖਬਰ ਵਿਚ ਪਰਿਵਾਰ ਅਦਾਲਤ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਮਹਿਲਾ ਦੇ ਪਤੀ ਐਰਿਕ ਡੇਂਟਨ ਨੇ ਇਕ ਮਾਰਚ ਨੂੰ ਤਿੰਨਾਂ ਬੱਚਿਆਂ ਦੀ ਹਿਫਾਜ਼ਤ ਮੰਗੀ ਸੀ। ਇਕ ਬੱਚੇ ਦੀ ਉਮਰ ਤਿੰਨ ਸਾਲ, ਦੂਜੇ ਦੀ ਉਮਰ ਦੋ ਸਾਲ ਅਤੇ ਤੀਸਰੇ ਬੱਚੇ ਦੀ ਉਮਰ ਛੇ ਮਹੀਨੇ ਸੀ। ਮਾਮਲੇ ਵਿਚ 14 ਅਪ੍ਰੈਲ ਨੂੰ ਸੁਣਵਾਈ ਹੋਣ ਵਾਲੀ ਸੀ। ਅਖਬਾਰ ਦੇ ਨਾਲ ਇੰਟਰਵਿਊ ਵਿਚ ਡੇਂਟਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਰਿਲੋ ਨੇ ਮਨੋਰੋਗੀ ਦੀ ਤਰ੍ਹਾਂ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਕਾਰਨ ਬੱਚਿਆਂ  ਦੀ ਹਿਫਾਜ਼ਤ ਨੂੰ ਲੈ ਕੇ ਕੈਰਿਲੋ ਦੇ ਨਾਲ ਉਸ ਦਾ ਵਿਵਾਦ ਚੱਲ ਰਿਹਾ ਸੀ। ਐਤਵਾਰ ਨੂੰ ਉਹ ਡੇਂਟਨ ਨੂੰ ਬੱਚੇ ਸੌਂਪਣ ਵਾਲੀ ਸੀ।

ਲਾਸ ਏਂਜਲਸ ਪੁਲਸ ਦੇ ਅਧਿਕਾਰੀ ਲੈਫਟੀਨੈਂਟ ਰਾਓਲ ਜੋਵੇਲ ਨੇ ਦੱਸਿਆ ਕਿ ਬੱਚਿਆਂ ਦੀ ਦਾਦੀ ਸ਼ਨੀਵਾਰ ਸਵੇਰੇ ਜਦੋਂ ਕੰਮ ਤੋਂ ਘਰ ਪਰਤੀ ਤਾਂ ਉਸ ਨੇ ਘਰ ਉੱਤੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਅਤੇ ਉਨ੍ਹਾਂ ਦੀ ਮਾਂ ਨੂੰ ਗਾਇਬ ਸੀ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ  ਅਨੁਸਾਰ ਬੱਚਿਆਂ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ ਹਾਲਾਂਕਿ ਇਸ ਦੇ ਬਾਰੇ ਵਿਚ ਕੋਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੈਰਿਲੋ ਨੂੰ ਤੁਲੇਅਰ ਕਾਊਂਟੀ ਵਿਚ ਪੋਂਡੇਰੋਸਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ, ਜੋ ਬੈਕਰਸਫੀਲਡ ਤੋਂ ਤਕਰੀਬਨ 100 ਮੀਲ ਉੱਤਰ ਵਿਚ ਹੈ।

Get the latest update about Truescoop, check out more about mother, Truescoop News, three children & arrested

Like us on Facebook or follow us on Twitter for more updates.