ਡੋਨਾਲਡ ਟਰੰਪ ਨੂੰ ਵੱਡੀ ਰਾਹਤ, ਸੈਨੇਟ ਨੇ ਮਹਾਦੋਸ਼ ਦੇ ਦੋਸ਼ਾਂ ਤੋਂ ਕੀਤਾ ਬਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ...

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੈਨੇਟ ਨੇ ਬੁੱਧਵਾਰ ਨੂੰ ਟਰੰਪ ਨੂੰ ਮਹਾਦੋਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸੈਨੇਟ ਨੇ ਸੱਤਾ ਦੇ ਦੁਰਪਯੋਗ ਦੇ ਦੋਸ਼ ਨੂੰ 52-48 ਵੋਟ ਦੇ ਅੰਤਰ ਨਾਲ ਅਤੇ ਕਾਂਗਰਸ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੇ ਦੋਸ਼ ਨੂੰ 53-47 ਵੋਟ ਦੇ ਅੰਤਰ ਨਾਲ ਖਾਰਜ ਕਰ ਦਿੱਤਾ। ਦੱਸ ਦੱਈਏ ਕਿ 100 ਮੈਂਬਰ ਸੈਨੇਟ 'ਚ ਰਿਪਬਲੀਕਨ ਪਾਰਟੀ ਕੋਲ 53 ਸੀਟਾਂ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਕੋਲ 47 ਸੀਟਾਂ ਹਨ। ਇਸ ਤੋਂ ਪਹਿਲਾਂ ਰਿਪਬਲੀਕਨ ਪਾਰਟੀ ਦੇ ਬਹੁਮਤ ਵਾਲੇ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਮੁਕੱਦਮੇ ਲਈ ਨਵੇਂ ਗਵਾਹਾਂ ਅਤੇ ਦਸਤਾਵੇਜ਼ਾਂ ਨੂੰ ਪੇਸ਼ ਕਰਨ ਵਾਲੇ ਵਿਰੋਧੀ ਧਿਰ ਲੋਕਤੰਤਰੀ ਦੇ ਪ੍ਰਸਤਾਵ ਨੂੰ ਸ਼ੁੱਕਰਵਾਰ ਨੂੰ ਮਾਮੂਲੀ ਅੰਤਰ ਨਾਲ ਖਾਰਜ ਕਰ ਦਿੱਤਾ ਸੀ।

ਤੁਰਕੀ 'ਚ ਰਨਵੇ ਤੋਂ ਖਿਸਕ ਕੇ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਜਹਾਜ਼, 120 ਲੋਕ ਜ਼ਖ਼ਮੀ

ਜਾਣਕਾਰੀ ਅਨੁਸਾਰ ਟਰੰਪ 'ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਕਾਂਗਰਸ ਨੂੰ ਰੁਕਾਵਟ ਪਹੁੰਚਾਉਣ ਦੇ ਦੋਸ਼ 'ਚ ਦਸੰਬਰ 'ਚ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਟਰੰਪ 'ਤੇ ਇਨ੍ਹਾਂ ਦੋਸ਼ਾਂ 'ਚ ਮਹਾਦੋਸ਼ ਚਲਾਇਆ ਸੀ।

State OF The Union : ਨਹੀਂ ਰੁਕੀ ਟਰੰਪ-ਪੈਲੋਸੀ ਵਿਚਕਾਰ ਜੰਗ, ਭਾਸ਼ਣ ਖਤਮ ਹੁੰਦੇ ਹੀ ਪਾੜੀ ਰਾਸ਼ਟਰਪਤੀ ਦੇ ਭਾਸ਼ਣ ਦੀ ਕਾਪੀ

 

Get the latest update about International News, check out more about President Donald Trump, True Scoop News, America & Senate Acquits

Like us on Facebook or follow us on Twitter for more updates.