ਕੋਰੋਨਾ: ਭਾਰਤ ਨੂੰ ਔਖੀ ਘੜੀ 'ਚ 10 ਕਰੋੜ ਡਾਲਰ ਦੀ ਸਮੱਗਰੀ ਦੀ ਮਦਦ ਦੇਵੇਗਾ ਅਮਰੀਕਾ, ਅੱਜ ਪਹੁੰਚੇਗੀ ਪਹਿਲੀ ਖੇਪ

ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਹਾਲਾਤ ਬੇਕਾਬੂ ਹੋ ਚੁੱਕੇ ਹਨ। ਦੇਸ਼ ਵਿਚ ਆ...

ਵਾਸ਼ਿੰਗਟਨ: ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਹਾਲਾਤ ਬੇਕਾਬੂ ਹੋ ਚੁੱਕੇ ਹਨ। ਦੇਸ਼ ਵਿਚ ਆਕਸੀਜਨ ਤੇ ਦਵਾਈਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਕਾਰਨ ਦੇਸ਼ ਵਿਚ ਮਰੀਜ਼ਾਂ ਦੀ ਹਾਲਤ ਹਸਪਤਾਲਾਂ ਵਿਚ ਵਿਗੜ ਰਹੀ ਹੈ। ਅਜਿਹੇ ਵਿਚ ਭਾਰਤ ਦੀ ਮਦਦ ਦੇ ਲਈ ਅਮਰੀਕਾ ਨੇ ਹੱਥ ਅੱਗੇ ਵਧਾਏ ਹਨ। ਅੱਜ ਅਮਰੀਕਾ ਤੋਂ ਮਦਦ ਦੀ ਪਹਿਲੀ ਖੇਪ ਭਾਰਤ ਪਹੁੰਚਣ ਵਾਲੀ ਹੈ। ਅਮਰੀਕਾ ਆਉਣ ਵਾਲੇ ਦਿਨਾਂ ਵਿਚ ਭਾਰਤ ਨੂੰ 10 ਕਰੋੜ ਡਾਲਰ ਤੋਂ ਵਧੇਰੇ ਦੀ ਮਦਦ ਦੀ ਇਕ ਪੂਰੀ ਲੜੀ ਭੇਜ ਰਿਹਾ ਹੈ। ਇਸ ਵਿਚ ਆਕਸੀਜਨ, ਦਵਾਈਆਂ ਸਣੇ ਕਈ ਹੋਰ ਜ਼ਰੂਰੀ ਸਮਾਨ ਹੈ। ਅੱਜ ਜਹਾਜ਼ ਰਾਹੀਂ ਪਹਿਲੀ ਖੇਪ ਭਾਰਤ ਪਹੁੰਚਣ ਵਾਲੀ ਹੈ।

ਅਮਰੀਕਾ ਦੇ ਵ੍ਹਾਈਟ ਹਾਊਸ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ਆਉਣ ਵਾਲੇ ਦਿਨਾਂ ਵਿਚ ਭਾਰਤ ਨੂੰ 100 ਮਿਲੀਅਨ ਅਮਰੀਕੀ ਡਾਲਰ ਤੋਂ ਵਧੇਰੇ ਦੀ ਮਦਦ ਕੋਵਿਡ-19 ਰਾਹਤ ਸਮੱਗਰੀ ਮੁਹੱਈਆ ਕਰਾਏਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਦੇ ਲਈ ਤੁਰੰਤ ਸਿਹਤ ਸਪਲਾਈ ਲਿਜਾਣ ਵਾਲੀ ਪਹਿਲੀ ਫਲਾਈਟ ਅੱਜ ਉਥੇ ਪਹੁੰਚੇਗੀ। ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵਲਪਮੈਂਟ ਨੇ ਬੁੱਧਵਾਰ ਦੀ ਰਾਤ ਦੁਨੀਆ ਦੇ ਸਭ ਤੋਂ ਵੱਡੇ ਫੌਜੀ ਜਹਾਜ਼ ਟ੍ਰੇਵਿਸ ਏਅਰ ਫੋਰਸ ਬੇਸ ਤੋਂ ਉਡਾਣ ਭਰੀ।

ਅਮਰੀਕਾ ਤੋਂ ਮਦਦ ਵਿਚ ਕੀ-ਕੀ ਆ ਰਿਹਾ ਹੈ?
ਯੂ.ਐੱਸ.ਆਈ.ਡੀ. ਨੇ ਕਿਹਾ ਕਿ ਸ਼ਿਪਮੈਂਟ ਵਿਚ 440 ਆਕਸੀਜਨ ਸਿਲੰਡਰ ਤੇ ਉਪਕਰਨ ਸ਼ਾਮਲ ਹਨ, ਜਿਸ ਨੂੰ ਕੈਲੀਫੋਰਨੀਆ ਸੂਬੇ ਵਲੋਂ ਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਪਹਿਲੀ ਉਡਾਣ ਵਿਚ ਯੂ.ਐੱਸ.ਏ.ਆਈ.ਡੀ. 9,60,000 ਰੈਪਿਡ ਡਾਇਗਨੋਸਟਿਕ ਟੈਸਟ ਭੇਜ ਰਿਹਾ ਹੈ ਤਾਂਕਿ ਭਾਰਤ ਵਿਚ ਕੋਰੋਨਾ ਦੇ ਕਮਿਊਨਿਟੀ ਪ੍ਰਸਾਰ ਨੂੰ ਰੋਕਣ ਵਿਚ ਮਦਦ ਕਰਨ ਦੇ ਲਈ ਐਡੀਸ਼ਨਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੇ ਇਲਾਵਾ ਭਾਰਤ ਦੇ ਫ੍ਰੰਟਲਾਈਨ ਹੈਲਥਕੇਅਰ ਵਰਕਰਸ ਦੀ ਸੁਰੱਖਿਆ ਦੇ ਲਈ 1,00,000 ਐੱਨ.95 ਮਾਸਕ ਬਣਾਏ ਗਏ।

ਅਮਰੀਕੀ ਮਦਦ ਦੀ ਪਹਿਲੀ ਖੇਪ ਵੀਰਵਾਰ ਸ਼ਾਮ ਤੱਕ ਦਿੱਲੀ ਪਹੁੰਚ ਜਾਵੇਗੀ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਮੁੱਖ ਤੌਰ ਉੱਤੇ ਅਜੇ ਆਕਸੀਜਨ ਉਪਲੱਬਧਤਾ ਵਧਾਉਣ ਵਾਲੀਆਂ ਮਸ਼ੀਨਾਂ ਜਾਂ ਰੇਮਡੇਸਿਵਿਰ ਜਿਹੀਆਂ ਦਵਾਈਆਂ ਹੀ ਵਿਦੇਸ਼ ਤੋਂ ਮੰਗ ਰਿਹਾ ਹੈ। ਕਈ ਦੇਸ਼ਾਂ ਵਲੋਂ ਪੀਪੀਈ ਕਿੱਟਸ ਜਾਂ ਮਾਸਕ ਆਪਣੇ ਵਲੋਂ ਦਿੱਤੇ ਜਾ ਰਹੇ ਹਨ। ਵਿਦੇਸ਼ੀ ਮਦਦ ਨੂੰ ਭਾਰਤ ਖੁੱਲ੍ਹੇ ਦਿਲ ਨਾਲ ਸਵਿਕਾਰ ਕਰ ਰਿਹਾ ਹੈ। ਭਾਰਤ ਦੀ ਲੋੜ ਨੂੰ ਦੇਖਦੇ ਹੋਏ ਕੁਝ ਦੇਸ਼ਾਂ ਨੇ ਵੱਡੇ ਆਕਸੀਜਨ ਪਲਾਂਟ ਲਗਾਉਣ ਦਾ ਪ੍ਰਸਤਾਵ ਕੀਤਾ ਹੈ, ਪਰ ਉਨ੍ਹਾਂ ਨੂੰ ਲਿਆਉਣ ਤੇ ਇਥੇ ਸਥਾਪਿਤ ਕਰਨ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

Get the latest update about America, check out more about delivering covid relief supplies, Truescoop, India & Truescoop News

Like us on Facebook or follow us on Twitter for more updates.