ਪੰਜਾਬੀ ਨੌਜਵਾਨ ਤੇ ਆਇਆ ਗੋਰੀ ਮੇਮ ਦਾ ਦਿਲ, ਕਪੂਰਥਲਾ 'ਚ ਸਿੱਖ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਪੁਰਾਣੀ ਕਹਾਵਤ ਹੈ ਕਿ ਜੋੜੀਆਂ ਉਪਰ ਵਾਲਾ ਬਣਾਉਂਦਾ ਹੈ। ਕੋਈ ਵੀ ਧਰਮ ਜਾਤ ਰੰਗ ਦਾ ਇਸ 'ਚ ਕੋਈ ਫਰਕ ਨਹੀਂ ਹੁੰਦਾ। ਅਜਿਹਾ ਹੀ ...

ਪੁਰਾਣੀ ਕਹਾਵਤ ਹੈ ਕਿ ਜੋੜੀਆਂ ਉਪਰ ਵਾਲਾ ਬਣਾਉਂਦਾ ਹੈ। ਕੋਈ ਵੀ ਧਰਮ ਜਾਤ ਰੰਗ ਦਾ ਇਸ 'ਚ ਕੋਈ ਫਰਕ ਨਹੀਂ ਹੁੰਦਾ। ਅਜਿਹਾ ਹੀ ਦੇਖਣ ਨੂੰ ਮਿਲਿਆ ਪੰਜਾਬ ਦੇ ਕਪੂਰਥਲਾ 'ਚ ਜਿਥੇ ਇਕ ਗੋਰੀ ਮੇਮ ਦਾ ਦਿਲ ਪੰਜਾਬੀ ਨੌਜਵਾਨ ਤੇ ਆ ਗਿਆ। ਪਿਆਰ ਇਨਾ ਗੂੜ੍ਹਾ ਹੈ ਕਿ ਕੁੜੀ ਨੇ ਵਿਦੇਸ਼ 'ਚੋ ਆ ਕੇ ਕਪੂਰਥਲਾ 'ਚ ਸਿੱਖ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ ਹੈ। ਅਮਰੀਕਾ ਦੀ ਰਹਿਣ ਵਾਲੀ ਕੁੜੀ ਸਟੀਵਰਟ ਨੇ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਪਹੁੰਚ ਕੇ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਲਵਲੀ ਨਾਲ ਵਿਆਹ ਕਰਵਾਇਆ ਹੈ। 


ਦੱਸ ਦੇਈਏ ਕਿ ਲਵਪ੍ਰੀਤ ਦੁਬਈ 'ਚ ਕੰਮ ਕਰਦਾ ਸੀ, ਉਥੋਂ ਉਸ ਦੀ ਅਮਰੀਕਾ ਤੋਂ ਸਟੀਵਰਟ ਨਾਲ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਗੱਲ ਵਿਆਹ ਤੱਕ ਪਹੁੰਚ ਗਈ। ਸਟੀਵਰਟ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਲੜਕੇ ਦੇ ਪਰਿਵਾਰ ਨੂੰ ਅੰਗਰੇਜ਼ੀ ਨਹੀਂ ਆਉਂਦੀ। ਇਸ਼ਾਰਿਆਂ ਵਿੱਚ ਗੱਲ ਹੁੰਦੀ ਹੈ। ਵਿਆਹ ਤੋਂ ਬਾਅਦ ਪਤੀ-ਪਤਨੀ ਦੋਵੇਂ ਇਕ-ਦੂਜੇ ਨਾਲ ਗੱਲ ਕਰਨ ਦੀ ਭਾਸ਼ਾ ਸਿੱਖ ਰਹੇ ਹਨ।

ਲਵਪ੍ਰੀਤ ਨੇ ਦੱਸਿਆ ਕਿ ਜਦੋਂ ਸੋਸ਼ਲ ਮੀਡੀਆ 'ਤੇ ਸਟੀਵਰਟ ਨਾਲ ਗੱਲਬਾਤ ਹੋਈ। ਦੋਵੇਂ ਪਿਛਲੇ 1 ਸਾਲ ਤੋਂ ਫੇਸਬੁੱਕ 'ਤੇ ਇਕ-ਦੂਜੇ ਨਾਲ ਗੱਲ ਕਰ ਰਹੇ ਸਨ। ਹੋਲੀ ਹੋਲੀ ਇਹ ਗੱਲਬਾਤ ਪਿਆਰ 'ਚ ਬਦਲ ਗਈ।  ਹਾਲ ਹੀ 'ਚ ਸਟੀਵਰਟ  ਲਵਪ੍ਰੀਤ ਦੇ ਪਿੰਡ ਪਹੁੰਚੀ ਅਤੇ ਦੋਵਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਲੜਕੇ ਦੇ ਪਰਿਵਾਰ ਵਾਲੇ ਆਪਣੇ ਲੜਕੇ ਦੀ ਇਸ ਪਸੰਦ ਤੋਂ ਬਹੁਤ ਖੁਸ਼ ਹੋਏ ਅਤੇ ਦੋਵਾਂ ਦਾ ਵਿਆਹ ਕਰਵਾ ਦਿੱਤਾ। ਲਵਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਅਮਰੀਕੀ ਲੜਕੀ ਨਾਲ ਹੋਇਆ ਹੈ। ਭਾਵੇਂ ਉਸ ਨੂੰ ਆਪਣੀ ਭਾਸ਼ਾ ਸਮਝਣ ਵਿਚ ਜ਼ਰੂਰ ਮੁਸ਼ਕਲ ਆਉਂਦੀ ਹੈ, ਪਰ ਹੌਲੀ-ਹੌਲੀ ਉਹ ਉਸ ਭਾਸ਼ਾ ਨੂੰ ਸਮਝਣ ਲੱਗ ਪਏਗੀ।

Get the latest update about kapurthala news, check out more about true scoop Punjabi, punjab news & american girl married to Sikh boy

Like us on Facebook or follow us on Twitter for more updates.