ਭਾਰਤ 'ਚ ਕੋਰੋਨਾ ਦੇ ਵੱਧਦੇ ਮਾਮਲੇ ਵਿਚਕਾਰ ਰਾਹਤ ਦੀ ਖ਼ਬਰ, ਜਲਦ ਮਿਲ ਸਕਦੀ ਹੈ ਰੂਸੀ ਵੈਕਸੀਨ

ਕੋਰੋਨਾ ਨਾਲ ਲੜ੍ਹ ਰਹੀ ਪੂਰੀ ਦੁਨੀਆ ਇਸ ਬੀਮਾਰੀ ਨਾਲ ਨਜਿੱਠਣ ਲਈ ਹਰ ਦੇਸ਼ ਵੈਕਸੀਨ ਬਣਾਉਣ 'ਚ ਜੁਟਿਆ ਹੋਇਆ ਹੈ। ਉੱਥੇ ਭਾਰਤ ਨੇ ਕੋਰੋਨਾ ਸੰਕ੍ਰਮਿਤਾਂ 'ਚ ਬ੍ਰਾਜ਼ੀਲ ਨੂੰ...

ਨਵੀਂ ਦਿੱਲੀ— ਕੋਰੋਨਾ ਨਾਲ ਲੜ੍ਹ ਰਹੀ ਪੂਰੀ ਦੁਨੀਆ ਇਸ ਬੀਮਾਰੀ ਨਾਲ ਨਜਿੱਠਣ ਲਈ ਹਰ ਦੇਸ਼ ਵੈਕਸੀਨ ਬਣਾਉਣ 'ਚ ਜੁਟਿਆ ਹੋਇਆ ਹੈ। ਉੱਥੇ ਭਾਰਤ ਨੇ ਕੋਰੋਨਾ ਸੰਕ੍ਰਮਿਤਾਂ 'ਚ ਬ੍ਰਾਜ਼ੀਲ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਕੇਸ ਭਾਰਤ 'ਚ ਹੀ ਹਨ। ਜੇਕਰ ਕੋਰੋਨਾ ਕੇਸ ਦੇ ਗਿਣਤੀ ਨਹੀਂ ਰੁਕੀ ਤਾਂ ਭਾਰਤ ਜਲਦ ਹੀ ਦੁਨੀਆ ਦਾ ਸਭ ਤੋਂ ਜ਼ਿਆਦਾ ਕੋਵਿਡ-19 ਕੇਸ ਵਾਲਾ ਦੇਸ਼ ਬਣ ਜਾਵੇਗਾ।

12 ਸਤੰਬਰ ਤੋਂ ਮੁੜ ਚੱਲਣਗੀਆਂ ਇਹ 80 ਟਰੇਨਾਂ, ਇਕ ਕਲਿੱਕ 'ਤੇ ਜਾਣੋ ਪੂਰੀ ਜਾਣਕਾਰੀ

ਅਜਿਹੇ 'ਚ ਰੂਸ ਅਤੇ ਚੀਨ ਨੇ ਤਾਂ ਫੇਜ਼-3 ਟ੍ਰਾਇਲਸ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਪਣੇ-ਆਪਣੇ ਵੈਕਸੀਨ ਨੂੰ ਇਸਤੇਮਾਲ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੀ ਨਜ਼ਰ ਵੀ ਰੂਸੀ ਵੈਕਸੀਨ 'ਤੇ ਹੈ। ਰੂਸ ਤੋਂ ਵੈਕਸੀਨ ਦੇ ਟ੍ਰਾਇਲਸ ਨਾਲ ਜੁੜਿਆ ਡਾਟਾ ਮੰਗਿਆ ਗਿਆ ਸੀ। ਹੋ ਸਕਦਾ ਹੈ ਕਿ ਆਕਸਫੋਰਡ/ਐਸਟ੍ਰਾਜੇਨੇਕਾ ਦੇ ਵੈਕਸੀਨ ਦੀ ਹੀ ਵਾਂਗ ਗਾਮਾਲੇਆ ਦੇ ਵੈਕਸੀਨ ਦਾ ਵੀ ਭਾਰਤ 'ਚ ਟ੍ਰਾਇਲ ਹੋਵੇ। ਇਸ ਤੋਂ ਜਲਦ ਤੋਂ ਜਲਦ ਵੈਕਸੀਨ ਮਿਲਣ ਦੀ ਸੰਭਾਵਨਾ ਵੱਧ ਜਾਵੇਗੀ।

ਪਟਾਖਾ ਫੈਕਟਰੀ 'ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਦਰਦਨਾਕ ਮੌਤ

ਰੂਸ 'ਚ ਭਾਰਤੀ ਰਾਜਦੂਤ ਡੀਬੀ ਵੇਂਕਟੇਸ਼ਨ ਵਰਮਾ ਦੇ ਨਾਲ-ਨਾਲ ਬਾਇਓਟੈਕਨਾਲਜੀ ਵਿਭਾਗ ਦੀ ਸਕੱਤਰ ਰੇਣੂ ਸਵਰੂਪ ਨੇ ਇਸ ਪੂਰੇ ਡਾਟਾ ਟ੍ਰਾਂਸਫਰ ਨੂੰ ਕੋਆਰਡੀਨੇਟ ਕਰ ਰਹੇ ਹਨ। ਗਾਮਾਲੇਆ ਨੂੰ ਮਿਲੇ ਕਾਂਪ੍ਰੈਸਿਵ ਡਾਟਾ ਦਾ ਮੁਲਾਂਕਣ ਭਾਰਤ 'ਚ ਐਕਸਪੋਰਟ ਕਰ ਰਹੇ ਹਨ। ਰੈਗੂਲੇਟਰਸ ਤੋਂ ਜ਼ਰੂਰੀ ਅਨੁਮਤੀਆਂ ਲੈ ਕੇ ਭਾਰਤ 'ਚ ਵੀ ਫੇਜ-3 ਟ੍ਰਾਇਲਸ ਹੋ ਸਕਦੇ ਹਨ।  SPUTNIK V ਦੀ ਆਫੀਸ਼ੀਅਲ ਵੈੱਬਸਾਈਟ ਮੁਤਾਬਕ ਰੂਸ ਦੀ ਯੋਜਨਾ ਸਾਊਦੀ ਅਰਬ, ਯੂਏਈ, ਬ੍ਰਾਜ਼ੀਲ ਅਤੇ ਫਿਲੀਪੀਂਸ 'ਚ ਇਸ ਵੈਕਸੀਨ ਦੇ ਫੇਜ-3 ਟ੍ਰਾਇਲਸ ਦੀ ਹੈ। ਇਹ ਵੀ ਲਿਖਿਆ ਹੈ ਕਿ ਭਾਰਤ ਸਮੇਤ 20 ਦੇਸ਼ਾਂ ਨੇ ਵੈਕਸੀਨ 'ਚ ਰੂਚੀ ਦਿਖਾਈ ਹੈ।

Get the latest update about TRUE SCOOP PUNJABI, check out more about CORONAVIRUS, SPUTNIK V, TRUE SCOOP NEWS & COVID 19

Like us on Facebook or follow us on Twitter for more updates.