ਵੈਕਸੀਨ ਸ਼ਾਰਟੇਜ ਦੇ ਦਾਅਵਿਆਂ ਵਿਚਾਲੇ ਸਰਕਾਰ ਦਾ ਬਿਆਨ, 'ਸੂਬਿਆਂ ਕੋਲ ਹਨ 1 ਕਰੋੜ ਤੋਂ ਵਧੇਰੇ ਡੋਜ਼'

ਕੋਰੋਨਾ ਟੀਕਾਕਰਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਵੈਕਸੀਨ ਦੀ ਕਮੀ ਦੇ ਦਾਅਵਿਆਂ ਵਿਚਾਲੇ...

ਨਵੀਂ ਦਿੱਲੀ: ਕੋਰੋਨਾ ਟੀਕਾਕਰਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਵੈਕਸੀਨ ਦੀ ਕਮੀ ਦੇ ਦਾਅਵਿਆਂ ਵਿਚਾਲੇ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਕੋਲ ਇਕ ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਬਚੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਤਿੰਨ ਦਿਨ ਵਿਚ 20 ਲੱਖ ਤੋਂ ਜ਼ਿਆਦਾ ਦੀ ਹੋਰ ਸਪਲਾਈ ਹੋ ਜਾਵੇਗੀ। ਮਹਾਰਾਸ਼ਟਰ ਵਿਚ ਵੈਕਸੀਨ ਦੀ ਕਮੀ ਦੇ ਕਾਰਨ ਟੀਕਾਕਰਨ ਪ੍ਰਭਾਵਿਤ ਹੋਣ ਦੇ ਦਾਅਵੇ ਦਾ ਵੀ ਸਿਹਤ ਮੰਤਰਾਲਾ ਨੇ ਖੰਡਨ ਕੀਤਾ ਹੈ।

ਮਹਾਰਾਸ਼ਟਰ ਸੂਬਾ ਸਰਕਾਰ ਦੇ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਟੀਕੇ ਖਤਮ ਹੋ ਗਏ ਹਨ ਤੇ ਟੀਕਾਕਰਨ ਮੁਹਿੰਮ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਉੱਤੇ ਮੰਤਰਾਲਾ ਨੇ ਕਿਹਾ ਕਿ 7,49,960 ਵੈਕਸੀਨ ਡੋਜ਼ ਅਜੇ ਵੀ ਸੂਬੇ ਦੇ ਕੋਲ ਯੋਗ ਜਨਸੰਖਿਆ ਸਮੂਹਾਂ ਦੇ ਲਈ ਉਪਲੱਬਧ ਹੈ।

ਇਹ ਸਪੱਸ਼ਟ ਹੈ ਕਿ 29 ਅਪ੍ਰੈਲ ਤੱਕ ਮਹਾਰਾਸ਼ਟਰ ਵਲੋਂ ਪ੍ਰਾਪਤ ਕੁੱਲ ਕੋਵਿਡ ਵੈਕਸੀਨ ਦੀ ਖੁਰਾਕ 1,63,62,470 ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਇਸ ਵਿਚੋਂ ਵਿਅਰਥ ਗਈ (0.22 ਫੀਸਦੀ) ਵੈਕਸੀਨ ਸਣੇ ਕੁੱਲ ਖਪਤ 1,56,12,510 ਸੀ। 7,49,960 ਵੈਕਸੀਨ ਦੀਆਂ ਖੁਰਾਕਾਂ ਬਾਕੀ ਅਜੇ ਵੀ ਸੂਬੇ ਦੇ ਕੋਲ ਮੌਜੂਦ ਹਨ। ਸਿਹਤ ਮੰਤਰਾਲਾ ਨੇ ਕਿਹਾ ਕਿ 1 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ (1,06,08,207) ਅਜੇ ਵੀ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਕੋਲ ਮੌਜੂਦ ਹਨ। 20 ਲੱਖ ਤੋਂ ਜ਼ਿਆਦਾ ਵੈਕਸੀਨ ਦੀ ਖੁਰਾਕ ਅਗਲੇ ਤਿੰਨ ਦਿਨਾਂ ਵਿਚ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ।

Get the latest update about Truescoop, check out more about covid19, states, Truescoop News & centre

Like us on Facebook or follow us on Twitter for more updates.