ਹੁਣ '1984 ਸਿੱਖ ਦੰਗਿਆਂ' ਨੂੰ ਪਰਦੇ ਤੇ ਪੇਸ਼ ਕਰਨਗੇ Mr. Perfectionist

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਅਗਲੀ ਫਿਲਮ ਦਾ ਦਰਸ਼ਕ ਬੇਸਬਰੀ...

ਮੁੰਬਈ : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਅਗਲੀ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਮਿਰ ਹਮੇਸ਼ਾ ਆਪਣੇ ਕਿਰਦਾਰ, ਹਟਕੇ ਕਹਾਣੀ ਅਤੇ ਆਪਣੇ ਕਿਰਦਾਰ ਦੇ ਨਾਲ ਐਕਸਪਰੀਮੈਂਟ ਕਰਨ ਲਈ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਦੀ ਅਪਕਮਿੰਗ ਫਿਲਮ 'ਲਾਲ ਸਿੰਘ ਚੱਢਾ' ਆਪਣੇ ਵਿਸ਼ੇ ਲਈ ਚਰਚਾ 'ਚ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਮਿਰ ਖ਼ਾਨ ਦੀ ਇਸ ਫਿਲਮ 'ਚ 1992 'ਚ ਹੋਏ ਬਾਬਰੀ ਮਸਜਿਦ ਵਿਧਵੰਸ ਦੀ ਕਹਾਣੀ ਦੱਸੀ ਜਾਵੇਗੀ, ਜਦਕਿ ਹੁਣ ਇਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਹ ਫਿਲਮ ਬਾਬਰੀ ਮਸਜਿਦ ਵਿਧਵੰਸ 'ਤੇ ਨਹੀਂ ਬਲਕਿ ਸਾਲ 1984 'ਚ ਭੜਕੇ ਸਿੱਖ ਦੰਗਿਆ 'ਤੇ ਆਧਰਿਤ ਹੈ।
ਜਾਣਕਾਰੀ ਮੁਤਾਬਿਕ, ਫਿਲਮ 'ਲਾਲ ਸਿੰਘ ਚੰਢਾ' ਬਾਬਰੀ ਮਸਜਿਦ ਵਿਧਵੰਸ 'ਤੇ ਆਧਾਰਿਤ ਹੋਣ ਦੀਆਂ ਖ਼ਬਰਾਂ ਗਲਤ ਹਨ। ਉੱਥੇ ਖ਼ਬਰਾਂ ਆ ਰਹੀਆਂ ਹਨ ਕਿ ਫਿਲਮ ਦਾ ਜ਼ਿਆਦਾਤਰ ਹਿੱਸਾ 1984 'ਚ ਹੋਏ ਉਨ੍ਹਾਂ ਦੰਗਿਆ 'ਤੇ ਆਧਾਰਿਤ ਹੈ, ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਭਰ 'ਚ ਸਿੱਖ ਭਾਈਚਾਰੇ ਖ਼ਿਲਾਫ਼ ਦੰਗੇ ਭੜਕ ਗਏ ਸਨ।

ਗਲੈਮਰਸ ਲੁੱਕ ਨੂੰ ਲੈ ਕੇ ਮੌਨੀ ਰਾਏ ਦੀ ਇੰਟਰਨੈੱਟ 'ਤੇ ਮੁੜ ਛਿੜੀ ਚਰਚਾ

ਪਹਿਲਾਂ ਡੇਕੇਨ ਕ੍ਰੋਨਿਕ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਲਾਲ ਸਿੰਘ ਚੰਢਾ 'ਚ ਬੀਤੇ ਕੁਝ ਸਾਲਾਂ 'ਚ ਭਾਰਤ 'ਚ ਹੋਈ ਗ੍ਰੋਥ ਦੇ ਬਾਰੇ ਦਿਖਾਇਆ ਜਾਵੇਗਾ। ਇਸ 'ਚ ਬਾਬਰੀ ਮਸਜਿਦ ਦਾ ਢਹਿਣਾ ਤੇ 2014 'ਚ ਮੋਦੀ ਸਰਕਾਰ ਦਾ ਬਣਨਾ ਵੀ ਸ਼ਾਮਲ ਹੋਵੇਗਾ। ਨਾਲ ਹੀ ਕਿਹਾ ਗਿਆ ਸੀ ਕਿ 'ਲਾਲ ਸਿੰਘ ਚੰਢਾ' ਸਿਰਫ ਇਕ ਫਿਲਮ ਨਹੀਂ ਹੈ। ਇਹ ਇਕ ਰੈਫਰੇਂਸ ਹੈ ਜਿਸ 'ਚ ਭਾਰਤ 'ਚ ਘਟੀ ਘਟਨਾਵਾਂ ਨੂੰ ਦਿਖਾਇਆ ਜਾਵੇਗਾ ਵਰਗੇ ਪੈਰਾਮਾਊਂਟ ਫਿਲਮ ਫਾਰੇਸਟ ਗੰਪ 'ਚ ਯੂਐੱਸ ਦਾ ਰੈਫਰੇਂਸ ਲੈ ਕੇ ਦਿਖਾਇਆ ਗਿਆ ਹੈ। ਫਿਲਮ 2020 'ਚ ਸਿਨੇਮਾਘਰਾਂ 'ਚ ਰਿਲੀਜ਼ ਹੋ ਸਕਦੀ ਹੈ ਤੇ ਅਦਾਕਾਰਾ ਕਰੀਨਾ ਕਪੂਰ ਲੀਡ ਰੋਲ 'ਚ ਦਿਖਾਈ ਦੇ ਸਕਦੀ ਹੈ।

Get the latest update about Amir Khan, check out more about Mr Perfectionist, Online Punjabi News, Kareena Kapoor & True Scoop News

Like us on Facebook or follow us on Twitter for more updates.