75 ਫ਼ੀਸਦੀ ਤੱਕ ਖ਼ਰਾਬ ਹੋ ਚੁਕੈ ਬਿੱਗ ਬੀ ਦਾ ਲੀਵਰ, 3 ਦਿਨਾਂ ਤੋਂ ਹਸਪਤਾਲ 'ਚ ਦਾਖਲ

ਬਾਲੀਵੁੱਡ ਇੰਡਸਟਰੀ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਉਹ ਤਿੰਨ ਦਿਨਾਂ ਤੋਂ ਹਸਪਤਾਲ 'ਚ ਦਾਖਲ ਹਨ। ਹਾਲਾਂਕਿ ਹੁਣ ਤੱਕ ਉਨ੍ਹਾਂ ਦੇ ਭਰਤੀ ਹੋਣ ਸਬੰਧੀ ਕੋਈ ਅਧਿਕਾਰਤ...

ਨਵੀਂ ਦਿੱਲੀ— ਬਾਲੀਵੁੱਡ ਇੰਡਸਟਰੀ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਉਹ ਤਿੰਨ ਦਿਨਾਂ ਤੋਂ ਹਸਪਤਾਲ 'ਚ ਦਾਖਲ ਹਨ। ਹਾਲਾਂਕਿ ਹੁਣ ਤੱਕ ਉਨ੍ਹਾਂ ਦੇ ਭਰਤੀ ਹੋਣ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸ਼ੇਅਰ ਕੀਤੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਉਹ ਰੂਟੀਨ ਚੈਕਅੱਪ ਲਈ ਹਸਪਤਾਲ ਗਏ ਸਨ। ਅਜਿਹੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਕ੍ਰੀਨ 'ਤੇ ਹਾਲੇ ਵੀ ਇਕਦਮ ਫਿੱਟ ਤੇ ਐਕਟਿਵ ਨਜ਼ਰ ਆਉਣ ਵਾਲੇ ਅਮਿਤਾਭ ਬੱਚਨ ਕਿਸ ਤਰ੍ਹਾਂ ਸਿਹਤ ਨਾਲ ਜੰਗ ਲੜ ਰਹੇ ਹਨ। ਅਮਿਤਾਭ ਫ਼ਿਲਹਾਲ ਕਈ ਗੰਭੀਰ ਬੀਮਾਰੀਆਂ ਨਾਲ ਜੰਗ ਲੜ ਰਹੇ ਹਨ ਤੇ ਉਨ੍ਹਾਂ ਦਾ ਲਿਵਰ ਵੀ 75 ਫ਼ੀਸਦੀ ਤੱਕ ਖ਼ਰਾਬ ਹੋ ਚੁੱਕਾ ਹੈ ਤੇ ਉਹ ਸਿਰਫ਼ 25 ਫ਼ੀਸਦੀ ਲਿਵਰ ਸਹਾਰੇ ਜਿਊਂਦੇ ਹਨ।

ਸ਼ਿਲਪਾ-ਪ੍ਰਿਯੰਕਾ ਸਮੇਤ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਇੰਝ ਮਨਾਇਆ 'ਕਰਵਾਚੌਥ' ਦਾ ਤਿਉਹਾਰ

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਮੌਤ ਨੂੰ ਮਾਤ ਦੇ ਕੇ ਨਵੀਂ ਜ਼ਿੰਦਗੀ ਹਾਸਲ ਕੀਤੀ ਸੀ, ਇਸ ਲਈ 2 ਅਗਸਤ ਨੂੰ ਉਨ੍ਹਾਂ ਦਾ ਦੂਜਾ ਜਨਮਦਿਨ ਮੰਨਿਆ ਜਾਂਦਾ ਹੈ। ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨੇ ਵੀ ਇਕ ਵਾਰ ਦੱਸਿਆ ਕਿ 2 ਅਗਸਤ ਨੂੰ ਡਾਕਟਰਾਂ ਨੇ ਨਵੀਂ ਜ਼ਿੰਦਗੀ ਦਿੱਤੀ ਸੀ, ਇਸ ਲਈ ਇਹ ਦਿਨ ਉਨ੍ਹਾਂ ਦਾ ਦੂਸਰਾ ਜਨਮਦਿਨ ਹੈ। ਅਸਲ ਵਿਚ ਸਾਲ 1982 'ਚ ਫਿਲਮ ਕੁਲੀ ਦੀ ਸ਼ੂਟਿੰਗ ਦੌਰਾਨ ਅਮਿਤਾਭ ਦੇ ਪੇਟ 'ਚ ਬਹੁਤ ਖ਼ਤਰਨਾਕ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਦਿਨ ਹਸਪਤਾਲ ਰਹਿਣਾ ਪਿਆ ਸੀ। ਇਸ ਦੌਰਾਨ ਵੀ ਬੱਚਨ ਨੇ ਹਸਪਤਾਲ 'ਚ ਲੰਬੀ ਜੰਗ ਲੜੀ ਸੀ ਪਰ ਠੀਕ ਹੋ ਕੇ ਇਕ ਵਾਰ ਫਿਰ ਲੋਕਾਂ ਸਾਹਮਣੇ ਆਏ। ਸਥਿਤੀ ਅਜਿਹੀ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮਰੇ ਹੋਏ ਐਲਾਨ ਕਰ ਦਿੱਤਾ ਸੀ।

ਜਦੋਂ 4 ਵਜੇ ਉੱਠ ਕੇ ਸਰਗੀ ਖਾਣਾ ਭੁੱਲੀ ਰਾਖੀ ਸਾਵੰਤ, ਵੀਡੀਓ ਰਾਹੀਂ ਕੀਤਾ ਹਾਈ ਵੋਲਟੇਜ ਡਰਾਮਾ

ਹਾਲ ਹੀ 'ਚ ਅਮਿਤਾਭ ਬੱਚਨ ਨੇ ਦੱਸਿਆ ਸੀ ਕਿ ਉਨ੍ਹਾਂ ਦਾ 75 ਫ਼ੀਸਦੀ ਲਿਵਰ ਖ਼ਰਾਬ ਹੋ ਚੁੱਕਾ ਹੈ ਤੇ ਉਹ ਸਿਰਫ਼ 25 ਫ਼ੀਸਦੀ ਲਿਵਰ ਸਹਾਰੇ ਜ਼ਿੰਦਗੀ ਜੀਅ ਰਹੇ ਹਨ।ਇਕ ਪ੍ਰੋਗਰਾਮ ਦੌਰਾਨ ਅਮਿਤਾਭ ਬੱਚਨ ਨੇ ਦੱਸਿਆ, ''ਮੈਨੂੰ ਇਹ ਕਹਿੰਦੇ ਹੋਏ ਬੁਰਾ ਨਹੀਂ ਲਗਦਾ ਕਿ ਮੈਂ ਟਿਊਬਰਕਲੋਸਿਸ (ਟੀ. ਬੀ) ਤੇ ਹੈਪੇਟਾਈਟਿਸ ਬੀ ਨਾਲ ਪੀੜਤ ਹਾਂ। ਮੈਨੂੰ ਕਰੀਬ 8 ਸਾਲਾਂ ਤੱਕ ਨਹੀਂ ਪਤਾ ਸੀ ਕਿ ਮੈਨੂੰ ਟੀ. ਬੀ ਹੈ।''

Get the latest update about Amitabh Bachchan, check out more about Big B, Bollywood News, Kaun Banega Crorepati & Mumbai News

Like us on Facebook or follow us on Twitter for more updates.