ਇਮਿਊਨਿਟੀ ਅਤੇ ਪਾਚਨ ਸਮੇਤ ਕਈ ਸੱਮਸਿਆਵਾਂ ਲਈ ਫਾਇਦੇਮੰਦ ਹੈ ਆਂਵਲਾ, ਜਾਣੋ ਇਸਨੂੰ ਖਾਣ ਦੇ ਫਾਇਦੇ

ਆਂਵਲਾ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰ ਸਕਦਾ ਹੈ...

ਆਂਵਲਾ ਇਕ ਅਜਿਹਾ ਸੁਪਰਫੂਡ ਹੈ ਜੋ ਸਵਾਦ ਅਤੇ ਸਿਹਤ ਨਾਲ ਭਰਪੂਰ ਮੰਨਿਆ ਜਾਂਦਾ ਹੈ। ਆਂਵਲੇ ਦੀ ਵਰਤੋਂ ਦਵਾਈ ਵਜੋਂ ਵੀ ਕੀਤੀ ਜਾਂਦੀ ਹੈ। ਆਂਵਲਾ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਆਂਵਲਾ 'ਚ ਵਿਟਾਮਿਨ ਏ, ਬੀ ਕੰਪਲੈਕਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡਰੇਟ ਅਤੇ ਫਾਈਬਰ ਵਰਗੇ ਗੁਣ ਵੀ ਹੁੰਦੇ ਹਨ। ਰੋਜ਼ਾਨਾ ਆਂਵਲੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਤਾਂ ਆਓ ਅੱਜ ਜਾਣਦੇ ਹਾਂ ਆਂਵਲੇ ਦੇ ਫਾਇਦੇ-

1. ਇਮਿਊਨਿਟੀ ਬੂਸਟ ਕਰਦਾ ਹੈ
ਆਂਵਲਾ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਂਵਲੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਵਧਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਆਂਵਲੇ ਦੇ ਜੂਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਲਈ ਘੱਟ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਡਾਇਟ . 

2. ਹੱਡੀਆਂ ਲਈ ਫਾਇਦੇਮੰਦ 
ਆਂਵਲੇ ਦੇ ਸੇਵਨ ਨਾਲ ਹੱਡੀਆਂ ਨੂੰ ਮਜ਼ਬੂਤ ​​ਬਣਾਇਆ ਜਾ ਸਕਦਾ ਹੈ। ਕਿਉਂਕਿ ਆਂਵਲਾ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਓਸਟੀਓਪੋਰੋਸਿਸ, ਗਠੀਆ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਖਾਸ ਤੌਰ 'ਤੇ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਆਪਣੀ ਰੋਜਾਨਾ ਡਾਇਟ 'ਚ ਆਂਵਲਾ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ। 

3. ਡਾਇਬਟੀਜ਼ 'ਚ ਮਦਦਗਾਰ  
ਆਂਵਲੇ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਸਲ 'ਚ ਆਂਵਲੇ 'ਚ ਕ੍ਰੋਮੀਅਮ ਤੱਤ ਪਾਇਆ ਜਾਂਦਾ ਹੈ, ਜੋ ਇਨਸੁਲਿਨ ਹਾਰਮੋਨਸ ਨੂੰ ਮਜ਼ਬੂਤ ​​ਬਣਾ ਕੇ ਖੂਨ 'ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦਾ ਹੈ। ਇਸ ਲਈ ਸ਼ੂਗਰ ਦੇ ਮਰੀਜ ਰੋਜ਼ਾਨਾਂ ਆਂਵਲਾ ਜੂਸ ਦਾ ਸੇਵਨ ਕਰ ਸਕਦੇ ਹਨ। 


4. ਇਨਫੈਕਸ਼ਨ 'ਚ ਮਦਦਗਾਰ 
ਆਂਵਲੇ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਦਿੰਦੇ ਹਨ। ਆਂਵਲਾ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਆਂਵਲਾ ਖਾਣ ਨਾਲ ਜ਼ੁਕਾਮ, ਅਲਸਰ ਅਤੇ ਪੇਟ ਦੀ ਇਨਫੈਕਸ਼ਨ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।

5. ਪਾਚਨ ਸਮੱਸਿਆਵਾਂ ਲਈ ਫਾਇਦੇਮੰਦ 
ਜੇਕਰ ਤੁਹਾਨੂੰ ਪਾਚਨ ਸੰਬੰਧੀ ਸਮੱਸਿਆ ਹੈ ਤਾਂ ਤੁਸੀਂ ਆਂਵਲੇ ਨੂੰ ਆਪਣੀ ਡਾਇਟ 'ਚ ਸ਼ਾਮਲ ਕਰ ਸਕਦੇ ਹੋ। ਰੋਜ਼ਾਨਾ ਆਂਵਲੇ ਦੇ ਸੇਵਨ ਨਾਲ ਪਾਚਨ, ਪੇਟ ਦੀ ਗੈਸ ਆਦਿ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

6. ਦਿਲ ਲਈ ਫਾਇਦੇਮੰਦ 
ਆਂਵਲਾ ਦਿਲ ਦੀ ਸਿਹਤ ਲਈ ਵੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਆਂਵਲੇ ਵਿੱਚ ਮੌਜੂਦ ਕ੍ਰੋਮੀਅਮ ਬੀਟਾ ਬਲੌਕਰ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਇਹ ਤੁਹਾਡੇ ਦਿਲ ਨੂੰ ਮਜ਼ਬੂਤ ​​ਅਤੇ ਸਿਹਤਮੰਦ ਬਣਾ ਸਕਦਾ ਹੈ। ਇਸਦੇ ਨਾਲ ਹੀ ਇਹ ਦਿਲ ਦੀਆ ਕਈ ਸੱਮਸਿਆਵਾਂ ਤੋਂ ਛੁੱਟਕਾਰਾ ਦਵਾਉਣ ਚ ਮਦਦਗਾਰ ਸਾਬਿਤ ਹੋ ਸਕਦਾ ਹੈ। 

Get the latest update about Amla, check out more about Amla In Winter, Amla Recipes, Amla Benefits & Amla For Immunity

Like us on Facebook or follow us on Twitter for more updates.