ਗਾਇਕੀ ਅਤੇ ਐਕਟਿੰਗ ਤੋਂ ਬਾਅਦ ਇਨ-ਸਵਿੰਗ ਗੇਂਦਬਾਜ਼ੀ ਕਰਨਗੇ 'ਐਮੀ ਵਿਰਕ', ਜਾਣੋ ਕਿਵੇਂ

ਬਾਲੀਵੁੱਡ ਫਿਲਮ '83' 'ਚ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਲਵਿੰਦਰ ਸਿੰਘ ਸੰਧੂ ਨੂੰ ਆਪਣੀ ਇਨ-ਸਵਿੰਗ ਗੇਂਦਬਾਜ਼ੀ ਸਟਾਈਲ ਲਈ ਜਾਣਿਆ ਜਾਂਦਾ ਹੈ। ਐਮੀ ਦਾ ਪੋਸਟਰ...

ਮੁੰਬਈ— ਬਾਲੀਵੁੱਡ ਫਿਲਮ '83' 'ਚ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਲਵਿੰਦਰ ਸਿੰਘ ਸੰਧੂ ਨੂੰ ਆਪਣੀ ਇਨ-ਸਵਿੰਗ ਗੇਂਦਬਾਜ਼ੀ ਸਟਾਈਲ ਲਈ ਜਾਣਿਆ ਜਾਂਦਾ ਹੈ। ਐਮੀ ਦਾ ਪੋਸਟਰ ਸਾਂਝਾ ਕਰਦੇ ਹੋਏ ਨਿਰਦੇਸ਼ਕ ਕਬੀਰ ਖਾਨ ਨੇ ਲਿਖਿਆ, “ਬੱਲੂ ਪਾਜੀ ਦੀ ਇਨ-ਸਵਿੰਗ 'ਤੇ ਪੂਰਾ ਦੇਸ਼ ਫਿਦਾ ਹੋ ਗਿਆ ਸੀ।'' ਅਦਾਕਾਰ ਰਣਵੀਰ ਸਿੰਘ ਨੇ ਐਮੀ ਦੇ ਲੁੱਕ ਨੂੰ ਸ਼ੇਅਰ ਕਰਦਿਆਂ ਲਿਖਿਆ, ''ਇਹ ਸਵਿੰਗ ਵਾਲੇ ਸਰਦਾਰ ਜੀ ਹਨ। ਪੇਸ਼ ਹੈ ਬਲਵਿੰਦਰ ਸਿੰਘ ਸੰਧੂ ਦੇ ਰੂਪ 'ਚ ਐਮੀ ਵਿਰਕ!!! ਧਿਆਨ ਦਿਓ ਕਿ ਇਹ ਮੇਰੇ ਲਈ ਬਹੁਤ ਸਪੈਸ਼ਲ ਹੈ, ਕਿਉਂਕਿ ਸਾਡਾ ਦਿਲ ਦਾ ਰਾਜਾ ਅਮਰਿੰਦਰ ਸਾਡੇ ਪਿਆਰੇ ਕੋਚ ਸੰਧੂ ਸਰ ਦਾ ਕਿਰਦਾਰ ਨਿਭਾ ਰਿਹਾ ਹੈ, ਜਿਨ੍ਹਾਂ ਕਾਰਨ ਅਸੀਂ ਸਾਰੇ ਵਧੀਆ ਕ੍ਰਿਕਟਰ ਬਣੇ। ਵਿਸ਼ਵ ਕੱਪ ਦੇ ਜੇਤੂ ਤੋਂ ਇਸ ਫਿਲਮ ਲਈ ਸਿਖਲਾਈ ਲੈਣਾ ਮਾਣ ਵਾਲੀ ਗੱਲ ਹੈ। #LoveYouSandhuSir ਅਤੇ ਹੋਰ ਧਿਆਨ ਦਿਓ ਕਿ ਇਹ ਦੋਵੇਂ ਹੀ ਵਧੀਆ ਸ਼ਖਸ ਹਨ।''

OMG!! BB13 ਦੇ ਘਰੋਂ ਬਾਹਰ ਆਉਂਦੇ ਹੀ ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਨੂੰ ਲੈ ਕੇ ਆਖੀ ਇੰਨੀ ਵੱਡੀ ਗੱਲ!!

 

ਐਮੀ ਵਿਰਕ ਨੇ ਇਸ ਲੁੱਕ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਐਮੀ ਨੇ ਬਲਵਿੰਦਰ ਸਿੰਘ ਸੰਧੂ ਨੂੰ ਪਿਆਰ ਦਿੱਤਾ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਲਵਿੰਦਰ ਦੇ ਕਿਰਦਾਰ ਨੂੰ ਜ਼ਿੰਦਗੀ ਭਰ ਸ਼ੰਭਾਲ ਕੇ ਰੱਖਣਗੇ। ਜ਼ਿਕਰਯੋਗ ਹੈ ਕਿ ਫਿਲਮ '83' 'ਚ ਰਣਵੀਰ ਸਿੰਘ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਲੁੱਕ ਕਾਫੀ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਰਣਵੀਰ ਸਿੰਘ ਤੋਂ ਇਲਾਵਾ ਇਸ ਫਿਲਮ ਦੇ 7 ਹੋਰ ਅਦਾਕਾਰ - ਤਾਹਿਰ ਰਾਜ ਭਸੀਨ, ਜੀਵਾ, ਸਾਕਿਬ ਸਲੀਮ, ਮਦਨ ਲਾਲ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ ਅਤੇ ਨਿਸ਼ਾਂਤ ਦਹੀਆ ਦੇ ਲੁਕਸ ਸਾਹਮਣੇ ਆ ਚੁੱਕੇ ਹਨ। ਹਰ ਲੁੱਕ ਦੇ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਫਿਲਮ ਲਈ ਹੋਰ ਵੱਧਦਾ ਜਾ ਰਿਹਾ ਹੈ। ਫਿਲਮ '83' ਵਿੱਚ ਇਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੁਕੋਣ, ਪੰਕਜ ਤ੍ਰਿਪਾਠੀ ਅਤੇ ਸਾਹਿਲ ਖੱਟਰ ਹਨ। ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ ਅਤੇ ਇਹ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।

ਗੈਂਗਸਟਰ 'ਸੁੱਖਾ ਕਾਹਲਵਾਂ' 'ਤੇ ਬਣੀ ਫਿਲਮ 'ਸ਼ੂਟਰ', ਟ੍ਰੇਲਰ ਛਾਇਆ Trending 'ਚ

ਪਿਛਲੇ ਦਿਨੀਂ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕੈਰੇਕਟਰ ਪੋਸਟਰ ਵੀ ਸਾਹਮਣੇ ਆਇਆ ਸੀ। ਮਦਨ ਲਾਲ ਦਾ ਕਿਰਦਾਰ ਨੂੰ ਐਕਟਰ-ਗਾਇਕ ਹਾਰਡੀ ਸੰਧੂ ਨਿਭਾਅ ਰਹੇ ਹਨ। ਆਪਣੀ ਲੁੱਕ ਸ਼ੇਅਰ ਕਰਦੇ ਹੋਏ ਹਾਰਡੀ ਨੇ ਕਿਹਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦੇ 10 ਸਾਲ ਕ੍ਰਿਕਟ ਖੇਡ ਕੇ ਬਿਤਾਏ ਹਨ। ਉਸ ਨੇ ਲਿਖਿਆ, ''ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਮੈਂ ਪੰਜਾਬ ਲਈ ਫਸਟ ਕਲਾਸ ਕ੍ਰਿਕਟ ਅਤੇ ਭਾਰਤ ਲਈ ਅੰਡਰ-19 ਕ੍ਰਿਕਟ ਖੇਡਿਆ ਹੋਇਆ ਹੈ। ਮੈਂ ਆਪਣੀ ਜ਼ਿੰਦਗੀ ਦਾ 10 ਸਾਲ ਤੋਂ ਵੱਧ ਸਮਾਂ ਕ੍ਰਿਕਟ ਖੇਡਦਿਆਂ ਬਤੀਤ ਕੀਤਾ ਹੈ ਅਤੇ ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਰਿਹਾ ਹੈ।''

ਬਾਲੀਵੁੱਡ 'ਚ ਆਪਣੇ ਪਹਿਲੇ 'ਇਸ਼ਕ' ਨਾਲ ਡੈਬਿਊ ਕਰਨਗੇ ਹਾਰਡੀ ਸੰਧੂ

Get the latest update about Kabir Khan, check out more about Bollywood News, Ammy Virk, 83 & News In Punjabi

Like us on Facebook or follow us on Twitter for more updates.