ਦਿਲਜੀਤ ਨਾਲ ਅੰਮ੍ਰਿਤ ਮਾਨ ਦੀ ਤਸਵੀਰ ਵਾਇਰਲ, ਕੀ ਹੋਵੇਗਾ ਦੋਵਾਂ ਦਾ ਕੋਲੈਬੋਰੇਸ਼ਨ

ਪੰਜਾਬੀ ਸੁਪਰਸਟਾਰ ਦਿਲਜੀਤ ਨੇ ਇੱਕ ਨਵੀਂ ਫੋਟੋ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨਾਲ ਵਾਇਰ...

ਕੈਲੀਫੋਰਨੀਆ: ਪੰਜਾਬੀ ਸੁਪਰਸਟਾਰ ਦਿਲਜੀਤ ਨੇ ਇੱਕ ਨਵੀਂ ਫੋਟੋ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨਾਲ ਵਾਇਰਲ ਹੋ ਰਹੀ ਹੈ। ਦੋਵੇਂ ਇਸ ਸਮੇਂ ਅਮਰੀਕਾ ਵਿੱਚ ਹੀ ਹਨ। ਇਸ ਤੋਂ ਕਿਆਸ ਲੱਗ ਰਹੇ ਹਨ ਕਿ ਸ਼ਾਇਦ ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਕੰਮ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਵੀ ਦੋਵੇਂ ਇਕੱਠੇ ਕੰਮ ਕਰ ਚੁੱਕੇ ਹਨ ਤੇ ਦੋਵਾਂ ਦੀ ਜੋੜੀ ਦੇ ਗਾਣੇ ਕਾਫੀ ਹਿੱਟ ਰਹੇ ਸੀ। ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਹਨ ਕਿ ਦਿਲਜੀਤ ਇਨ੍ਹਾਂ ਗਰਮੀਆਂ ਵਿੱਚ ਕੁਝ ਗ੍ਰੈਂਡ ਲੈ ਕੇ ਆਉਣ ਵਾਲੇ ਹਨ ਜਿਸ ਤਰ੍ਹਾਂ ਹੁਣ ਦਿਲਜੀਤ ਦਾ ਧਿਆਨ ਗਾਣਿਆਂ ਵੱਲ ਜ਼ਿਆਦਾ ਹੈ, ਸ਼ਾਇਦ ਇਹ ਨਵੀਂ ਐਲਬਮ ਵੀ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਵੀ ਦਿਲਜੀਤ ਨੇ ਅੰਮ੍ਰਿਤ ਮਾਨ ਦੇ ਲਿਖੇ ਗੀਤ ਗਏ ਹਨ, ਪਰ ਇਹ ਜੋੜੀ ਬਹੁਤੀ ਵਾਰ ਇਕੱਠੀ ਸਪੌਟ ਨਹੀਂ ਕੀਤੀ ਗਈ। ਅੰਮ੍ਰਿਤ ਮਾਨ ਦੇ ਕੈਰੀਅਰ ਦਾ ਲਿਖਿਆ ਪਹਿਲਾ ਗੀਤ ਵੀ ਦਿਲਜੀਤ ਦੋਸਾਂਝ ਨੇ ਗਾਇਆ ਸੀ। ਨਾਲ ਹੀ ਹਾਲ ਹੀ ‘ਚ ਦਿਲਜੀਤ ਦੀ ਐਲਬਮ GOAT ਵਿੱਚ ਵੀ ਅੰਮ੍ਰਿਤ ਮਾਨ ਦੇ ਲਿਖੇ ਦੋ ਗੀਤ 'born to shine' ਤੇ 'ਅੱਖ ਲਾਲ ਜੱਟ ਦੀ' ਸ਼ਾਮਲ ਕੀਤੇ ਗਏ ਸੀ।

ਇਨ੍ਹਾਂ ਹੀ ਨਹੀਂ ਦਿਲਜੀਤ ਦੀ ਐਲਬਮ 'ਗੋਟ' ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਹੁਣ ਅਜਿਹੇ ‘ਚ ਇੱਕ ਵਾਰ ਫਿਰ ਦੋਵਾਂ ਦਾ ਜੇਕਰ ਕੋਲੈਬੋਰੇਸ਼ਨ ਦੇਖਣ ਨੂੰ ਮਿਲਦਾ ਹੈ ਤਾਂ ਉਹ ਕਿਸੇ ਗ੍ਰੈਂਡ ਪ੍ਰੋਜੈਕਟ ਤੋਂ ਘਟ ਨਹੀਂ ਹੋਵੇਗਾ। ਬੱਸ ਹੁਣ ਇੰਤਜ਼ਾਰ ਤਾਂ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਵੱਲੋਂ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਦੀ।

Like us on Facebook or follow us on Twitter for more updates.