ਅੰਮ੍ਰਿਤਸਰ ਦੀ ਚਾਹ ਵੇਚਣ ਵਾਲੀ ਮਹਿਲਾ ਦੇ ਬੈਕ ਖਾਤੇ 'ਚ ਆਏ 41 ਲੱਖ ਰੁਪਏ, ਇਨਕਮ ਟੈਕਸ ਵਿਭਾਗ ਨੇ ਭੇਜਿਆ ਨੋਟਿਸ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਬਜਾਰ ਹੰਸਲੀ ਦਾ ਹੈ ਜਿਥੇ ਇਕ ਚਾਹ ਦੀ ਦੁਕਾਨ ਚਲਾਉਣ ਵਾਲੀ.............

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਬਜਾਰ ਹੰਸਲੀ ਦਾ ਹੈ ਜਿਥੇ ਇਕ ਚਾਹ ਦੀ ਦੁਕਾਨ ਚਲਾਉਣ ਵਾਲੀ ਗਰੀਬ ਔਰਤ ਰਾਜ ਕੁਮਾਰੀ ਜੌ ਕਿ ਪੰਜਾਬ ਨੈਸ਼ਨਲ ਬੈਂਕ ਦੇ ਨਜਦੀਕ ਚਾਹ ਦੀ ਦੁਕਾਨ ਚਲਾਉਂਦੀ ਸੀ ਅਤੇ ਬੈਕ ਮੁਲਾਜਮਾਂ ਨੂੰ ਵੀ ਚਾਹ ਸਪਲਾਈ ਕਰਦੀ ਸੀ ਜਿਸਦੇ ਚਲਦੇ ਬੈਕ ਤੌ ਚਾਹ ਦੇ ਪੈਸੇ ਲੈਣ ਲਈ ਉਸਦਾ ਪੰਜਾਬ ਨੈਸ਼ਨਲ ਬੈਂਕ ਹੰਸਲੀ ਬਜਾਰ ਵਿਚ ਖਾਤਾ ਵੀ ਚਲਦਾ ਸੀ। 

ਸਭ ਕੁਝ ਠੀਕ ਠਾਕ ਚਲ ਰਿਹਾ ਸੀ ਕਿ ਅਚਾਨਕ ਉਸ ਚਾਹ ਵੇਚਣ ਵਾਲੀ ਮਹਿਲਾ ਦੇ ਬੈਕ ਖਾਤੇ ਵਿਚ 41 ਲਖ 50 ਹਜਾਰ ਰੁਪਏ ਦੀ ਰਕਮ ਜਮਾ ਹੋ ਗਏ। ਅਤੇ ਬਾਦ ਵਿਚ ਕਢਵਾਏ ਵੀ ਗਏ ਜਿਸਦੇ ਚਲਦੇ ਰਾਜ ਕੁਮਾਰੀ ਨੂੰ ਇਨਕਮ ਟੈਕਸ ਵਿਭਾਗ ਵਲੋਂ 6 ਲੱਖ 68 ਹਜਾਰ ਤੇ 60 ਪੈਸੇ ਦਾ ਟੈਕਸ ਨੋਟਿਸ ਕੱਢ ਦਿਤਾ ਗਿਆ ਜਿਸ ਸੰਬਧੀ ਇਨਸਾਫ ਦੀ ਜੰਗ ਲੜਦਿਆਂ। ਅੱਜ 10 ਸਾਲ ਬਾਦ ਰਾਜ ਕੁਮਾਰੀ ਨੂੰ ਇਨਸਾਫ ਮਿਲਦਾ ਨਜਰ ਆ ਰਿਹਾ ਹੈ ਜਿਸਦੇ ਚਲਦੇ ਅੰਮ੍ਰਿਤਸਰ ਦੇ ਸੀ ਆਈ ਏ ਸਟਾਫ ਵਲੋਂ ਮੈਨੇਜਰ ਉਤੇ ਕਾਰਵਾਈ ਕੀਤੀ ਗਈ ਹੈ। ਪਰ ਇਸ ਸੰਬਧੀ ਪੁਲਸ ਪ੍ਰਸ਼ਾਸ਼ਨ ਵਲੋਂ ਕੋਈ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ।

ਇਸ ਮੌਕੇ ਗਲਬਾਤ ਕਰਦਿਆਂ ਪੀੜਿਤ ਮਹਿਲਾ ਰਾਜ ਕੁਮਾਰੀ ਨੇ ਦਸਿਆ ਕਿ ਉਹਨਾ ਦੇ ਬੈਕ ਖਾਤੇ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਮੈਨੇਜਰ ਹਰੀਸ਼ ਚੰਦਰ ਤਨੇਜਾ ਜੌ ਕਿ ਜਲੰਧਰ ਦਾ ਰਹਿਣ ਵਾਲਾ ਹੈ ਵਲੋਂ ਮੇਰੇ ਬੈਕ ਖਾਤੇ ਵਿਚ 41 ਲੱਖ ਪੰਜਾਹ ਹਜਾਰ ਰੁਪਏ ਜਮਾ ਕਰਵਾ ਖੁਦ ਹੀ ਕਢਵਾ ਲਏ ਗਏ ਅਤੇ ਮੈਨੂੰ ਇਨਕਮ ਟੈਕਸ ਵਿਭਾਗ ਵਲੋਂ ਛੇ ਲੱਖ 68 ਹਜਾਰ ਰੁਪਏ ਦਾ ਨੋਟਿਸ ਆ ਗਿਆ ਜਿਸ ਸੰਬਧੀ ਮੈ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। 

ਜਿਸਦੇ ਚਲਦੇ ਮੈ ਉਹਨਾ ਨੂੰ ਦੱਸਿਆ ਕਿ ਇਹ ਪੈਸੇ ਮੇਰੇ ਨਹੀ ਹਨ ਅਤੇ ਨਾ ਮੈ ਜਮਾ ਕਰਵਾਏ ਅਤੇ ਨਾ ਹੀ ਕਢਵਾਏ ਹਨ ਜਿਸਦੇ ਚਲਦੇ ਅੱਜ 10 ਸਾਲ ਬਾਦ ਪੁਲਸ ਵਲੌ ਉਸ ਮੈਨੇਜਰ ਤੇ ਕਾਰਵਾਈ ਕੀਤੀ ਗਈ ਹੈ।

ਜਿਸਦੀ ਇਨਕੁਆਰੀ ਸੀ ਆਈ ਏ ਸਟਾਫ ਵਲੋਂ ਕੀਤੀ ਗਈ ਜਿਸ ਵਿਚ ਉਹਨਾ ਮੈਨੇਜਰ ਨੂੰ ਕਸੂਰਵਾਰ ਮਣਿਆ ਹੈ। ਮੈਨੂੰ ਇਨਸਾਫ ਮਿਲਣ ਦੇ ਸਮੇ ਕਾਲ ਵਿਚ ਮੈਨੇਜਰ ਰਿਟਾਇਰ ਤਕ ਹੋ ਗਿਆ ਹੈ। ਮੈ ਤੇ ਅੱਜ ਵੀ ਪੁਲਸ ਪ੍ਰਸ਼ਾਸ਼ਨ ਅਤੇ ਇਨਕਮ ਟੈਕਸ ਵਿਭਾਗ ਨੂੰ ਕਹਿੰਦੀ ਆਈ ਹਾ ਜੇਕਰ ਮੇਰੇ ਕੋਲ ਇਹਨੇ ਪੈਸੇ ਹੁੰਦੇ ਤੇ ਮੈ ਲੋਕਾਂ ਨੂੰ ਚਾਹ ਵੇਚ ਝੂਠੇ ਬਰਤਨ ਧੋਂਦੀ।

ਰਾਜ ਕੁਮਾਰੀ ਪੀੜਿਤ ਮਹਿਲਾ
ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਅੰਮ੍ਰਿਤਸਰ ਪੁਲਸ ਦੇ ਏ ਸੀ ਪੀ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਹੰਸਲੀ ਬਜਾਰ ਵਿਚ ਚਾਹ ਵੇਚਣ ਵਾਲੀ ਰਾਜ ਕੁਮਾਰੀ ਦਾ ਹੈ ਜੋ ਕਿ ਬੈਕ ਵਿਚ ਚਾਹ ਦੇਣ ਜਾਂਦੀ ਸੀ ਅਤੇ ਜਿਸ ਨਾਲ ਬੈਕ ਮੈਨੇਜਰ ਹਰੀਸ਼ ਤਨੇਜਾ ਵਲੋਂ ਧੋਖੇ ਨਾਲ ਪਹਿਲਾਂ ਤਾ ਚਾਹ ਦੇ ਪੈਸੇ ਦੇਣ ਦੇ ਬਹਾਨੇ ਉਸਦਾ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੀ ਹੰਸਲੀ ਬਜਾਰ ਬਰਾਂਚ ਵਿਖੇ ਖੁਲਵਾਇਆ ਗਿਆ ਅਤੇ ਉਸਦੇ ਖਾਤੇ ਵਿਚ 41 ਲਖ 50 ਹਜਾਰ ਦੀ ਰਕਮ ਜਮਾ ਕਰਵਾਈ ਅਤੇ ਕਢਵਾਈ ਵੀ ਗਈ ਜਿਸਦੇ ਚੱਲਦੇ ਰਾਜ ਕੁਮਾਰੀ ਨੂੰ ਇਨਕਮ ਟੈਕਸ ਦਾ ਨੋਟਿਸ ਤਕ ਆ ਗਿਆ ਅਤੇ ਉਸਨੇ ਪੁਲਸ ਕਮਿਸ਼ਨਰ ਨੂੰ ਇਸ ਸੰਬਧੀ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਸੀ ਜਿਸ ਦੀ ਮੁੱਢਲੀ ਤਫਤੀਸ਼ ਦੇ ਚਲਦੇ ਬੈਕ ਮੈਨੇਜਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਜਾਚ ਪੜਤਾਲ ਜਾਰੀ ਹੈ ਕਿ ਇਹ ਪੈਸੇ ਕਿਸਦੇ ਸਨ। 

Get the latest update about department, check out more about bank account, true scoop, notice sent by income tax & true scoop news

Like us on Facebook or follow us on Twitter for more updates.