ਅੰਮ੍ਰਿਤਸਰ: ਸੈਲੂਨ 'ਚ ਕੰਮ ਕਰਦੇ ਵਿਅਕਤੀ ਨੂੰ ਜਾਨੋ ਮਾਰਨ ਦੀ ਕੋਸ਼ਿਸ਼, 2 ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਇਹ ਘਟਨਾ ਬੁੱਧਵਾਰ ਨੂੰ ਸ਼ਹਿਰ ਦੇ ਕੋਟ ਖਾਲਸਾ ਇਲਾਕੇ 'ਚ ਕੱਲ ਰਾਤ ਕਰੀਬ 10 ਵਜੇ ਵਾਪਰੀ। ਜਦੋਂ ਇੱਕ ਐਕਟਿਵਾ 'ਤੇ ਸਵਾਰ ਦੋ ਨੌਜਵਾਨਾਂ ਨੇ ਉਕਤ ਇਲਾਕੇ 'ਚ ਗੋਲੀਆਂ ਚਲਾ ਦਿੱਤੀਆਂ...

ਪੰਜਾਬ ਵਿੱਚ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ 'ਚ ਅੰਮ੍ਰਿਤਸਰ ਸ਼ਹਿਰ ਦਾ ਨਾਮ  ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ ਕਿਉਂਕਿ ਕਦੇ ਨਸ਼ਾ ਤਸਕਰਾਂ ਵਲੋਂ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਕਦੇ ਅਪਰਾਧੀ ਪੁਲਿਸ ਨੂੰ ਸਾਹਮਣੇ ਹੀ ਚਕਮਾ ਦੇ ਫਰਾਰ ਹੋ ਜਾਂਦੇ ਹਨ। ਅੰਮ੍ਰਿਤਸਰ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਭਿਆਨਕ ਹੈ। ਜਿਥੇ ਸੈਲੂਨ 'ਚ ਕੰਮ ਕਰ ਰਹੇ ਇੱਕ ਵਿਅਕਤੀ ਨੂੰ ਜਾਣੋ ਮਾਰਨ ਦੀ ਕੋਸ਼ਿਸ਼ 'ਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਬਾਰੀ ਕੀਤੀ। 

ਇਹ ਘਟਨਾ ਬੁੱਧਵਾਰ ਨੂੰ ਸ਼ਹਿਰ ਦੇ ਕੋਟ ਖਾਲਸਾ ਇਲਾਕੇ 'ਚ ਕੱਲ ਰਾਤ ਕਰੀਬ 10 ਵਜੇ ਵਾਪਰੀ। ਜਦੋਂ ਇੱਕ ਐਕਟਿਵਾ 'ਤੇ ਸਵਾਰ ਦੋ ਨੌਜਵਾਨਾਂ ਨੇ ਉਕਤ ਇਲਾਕੇ 'ਚ ਗੋਲੀਆਂ ਚਲਾ ਦਿੱਤੀਆਂ। ਘਟਨਾ ਆਧਾਰ ਲੈਵਲ ਸੈਲੂਨ ਦੀ ਹੈ ਜਿਥੇ 2 ਬਦਮਾਸ਼ ਨੇ ਸੈਲੂਨ 'ਚ ਪਹੁੰਚ ਗੋਲੀਆਂ ਚਲਾ ਦਿੱਤੀਆਂ। ਉਸ ਵੇਲੇ ਸੈਲੂਨ 'ਚ ਮਾਲਕ ਦੇ ਨਾਲ ਨਾਲ ਗ੍ਰਾਹਕ ਵੀ ਮੌਜੂਦ ਸਨ। ਕਿਸਮਤ ਨਾਲ ਦੋਸ਼ੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਸੈਲੂਨ ਦੇ ਸ਼ੀਸ਼ੇ 'ਤੇ ਜਾ ਲੱਗੀਆਂ,ਜਿਸ ਕਰਕੇ ਸੈਲੂਨ 'ਚ ਮੌਜੂਦ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।


ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਨੇ ਮੌਕੇ 'ਤੇ ਪਹੁੰਚ ਪੂਰੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੇ ਸੀਸੀਟੀਵੀ ਤੋਂ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਬਦਮਾਸ਼ ਚਿੱਟੇ ਰੰਗ ਦੀ ਐਕਟਿਵਾ 'ਤੇ ਸਵਾਰ ਸਨ, ਜਿਸ 'ਤੇ ਚੱਲੀਆਂ ਗੋਲੀਆਂ ਵੀ ਸਬੂਤ ਵਜੋਂ ਬਰਾਮਦ ਹੋਈਆਂ ਹਨ। ਸਾਰੇ ਗਵਾਹਾਂ ਦੇ ਬਿਆਨ ਵੀ ਲਏ ਗਏ ਹਨ ਅਤੇ ਬਰਾਮਦ ਹੋਈਆਂ ਗੋਲੀਆਂ ਨੂੰ ਪਹਿਲਾਂ ਹੀ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦਾ ਭਰੋਸਾ ਦਿੱਤਾ ਹੈ।

Get the latest update about FIRING IN SALON AT AMRITSAR, check out more about FIRING IN AMRITSAR, OPER FIRE IN AMRITSAR, PUNJAB NEWS LIVE & TOP PUNJAB NEWS

Like us on Facebook or follow us on Twitter for more updates.