ਅੰਮ੍ਰਿਤਸਰ: ਪਿੰਡ ਮੀਆਂਪੁਰ ਵਿਚ ਨਸ਼ੇ ਨੇ ਨਿਗਲਿਆ ਇਕ ਹੋਰ ਨੌਜਵਾਨ ਪੁੱਤ

ਮਾਮਲਾ ਅੰਮ੍ਰਿਤਸਰ ਦੇ ਨਜਦੀਕੀ ਪਿੰਡ ਮੀਆਂਪੁਰ ਦਾ ਹੈ ਜਿਥੇ ਕੁਝ ਦਿਨਾ ਵਿਚ ਹੀ ਨਸ਼ੇ ਨੂੰ ਲੈ ਕੇ ਚੋਥੀ ਮੌਤ ਹੋ ਗਈ ਹੈ। ਜਿਸ ਵਿਚ ਮਨਪ੍ਰੀਤ ਨਾਮ ਦਾ ਨੋਜਵਾਨ ਇਸ ਵਾਰ ਨਸ਼ੇ ਦੀ ਭੇਟ ਚੜਿਆ ਹੈ। ਜਿਸਨੂੰ ਲੈ ਕੇ ਪਰਿਵਾਰਕ ਮੈਂਬਰਾਂ ਮ੍ਰਿਤਕ ਦੇ ਭਰਾ ਲਵਪ੍ਰੀਤ ਅਤੇ ਕਿਸਾਨ ਆਗੂ ਕਰਨੈਲ ਸਿੰਘ ਦਾ ਕਹਿਣਾ ਹੈ ਕਿ...

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਨਜਦੀਕੀ ਪਿੰਡ ਮੀਆਂਪੁਰ ਦਾ ਹੈ ਜਿਥੇ ਕੁਝ ਦਿਨਾ ਵਿਚ ਹੀ ਨਸ਼ੇ ਨੂੰ ਲੈ ਕੇ ਚੋਥੀ ਮੌਤ ਹੋ ਗਈ ਹੈ। ਜਿਸ ਵਿਚ ਮਨਪ੍ਰੀਤ ਨਾਮ ਦਾ ਨੋਜਵਾਨ ਇਸ ਵਾਰ ਨਸ਼ੇ ਦੀ ਭੇਟ ਚੜਿਆ ਹੈ। ਜਿਸਨੂੰ ਲੈ ਕੇ ਪਰਿਵਾਰਕ ਮੈਂਬਰਾਂ ਮ੍ਰਿਤਕ ਦੇ ਭਰਾ ਲਵਪ੍ਰੀਤ ਅਤੇ ਕਿਸਾਨ ਆਗੂ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਨਸ਼ੇ ਦੀ ਭਰਮਾਰ ਹੈ। ਆਏ ਦਿਨ ਨੋਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ ਪਰ ਪੁਲਿਸ ਪ੍ਰਸ਼ਾਸ਼ਨ ਵਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਜਾ ਰਹੀ ।

ਮਨਪ੍ਰੀਤ ਸਿੰਘ ਜੋਕਿ ਪਿੰਡ ਦੇ ਜਟ ਜਿਮੀਦਾਰ ਗੋਪੀ ਤੇ ਹੈਪੀ ਕੌਲ ਕੰਮ ਕਰਦਾ ਸੀ ਜੋ ਕਿ ਉਸ ਕੋਲੋਂ ਹਡ ਤੋੜਵਾਂ ਕੰਮ ਕਰਵਾ ਨਸ਼ੇ ਦੀ ਉਵਰਡੋਜ ਦਿੰਦੇ ਰਹੇ ਅਤੇ ਤਨਖਾਹ ਮੰਗਣ ਤੇ ਉਸਦੀ ਕੁਟ ਮਾਰ ਕੀਤੀ ਜਾਂਦੀ ਸੀ। ਬੀਤੇ ਤਿੰਨ ਦਿਨ ਪਹਿਲਾ ਵੀ ਉਸ ਨੂੰ ਕੁੱਟਿਆ ਮਾਰੀਆ ਗਿਆ ਅਤੇ ਨਸ਼ੇ ਦੀ ਉਵਰਡੋਜ ਵੀ ਦਿਤੀ ਗਈ। ਜਿਸ ਤੋਂ ਬਾਅਦ ਮਨਪ੍ਰੀਤ ਦੀ ਹਾਲਤ ਖਰਾਬ ਹੋਣ ਕਾਰਨ ਅਸੀਂ ਉਸਨੂੰ ਤਿੰਨ ਦਿਨ ਹਸਪਤਾਲਾਂ ਵਿੱਚ ਲੈ ਕੇ ਭੱਜਦੇ ਰਹੇ। ਪਰ ਅੱਜ ਉਸਦੀ ਮੌਤ ਹੋ ਗਈ ਹੈ। ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਦੋਸ਼ੀਆ ਤੇ ਬਣਦੀ ਕਾਰਵਾਈ ਨਾ ਕੀਤੀ ਤਾ ਅਸੀ ਲਾਸ਼ ਥਾਣੇ ਦੇ ਬਾਹਰ ਰੱਖ ਪ੍ਰਦਰਸ਼ਨ ਕਰਾਂਗੇ।

ਉਧਰ ਪਿੰਡ ਦੀ ਸਰਪੰਚ ਵਲੌ ਵੀ ਨਸ਼ੇ ਨੂੰ ਬੰਦ ਕਰਨ ਵਾਸਤੇ ਲੌਕਾ ਅਤੇ ਪੁਲਿਸ ਕੌਲੌ ਸਹਿਯੋਗ ਦੀ ਮੰਗ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ ਜੌ ਵੀ ਤਥ ਸਾਹਮਣੇ ਆਉਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Get the latest update about MIANPUR, check out more about AMRITSAR, SMUGGLING, PUNJAB NEWS & PUNJAB DRUGS

Like us on Facebook or follow us on Twitter for more updates.