ਆਮ ਆਦਮੀ ਪਾਰਟੀ ਜਿਥੇ ਆਪਣੀ ਸਰਕਾਰ ਦੇ ਹਰ ਕੰਮ ਭ੍ਰਿਸ਼ਟਾਚਾਰ ਮੁਕਤ ਅਤੇ ਪੁਖਤਾ ਤਰੀਕੇ ਨਾਲ ਕਰਨ ਦੇ ਦਾਅਵੇ ਕਰਦੀ ਹੈ ਤੇ ਹਰ ਕੰਮ ਨੂੰ ਇਮਾਨਦਾਰੀ ਨਾਲ ਕਰਨ ਦੀ ਗੱਲ ਕਰਦੀ ਹੈ ਓਥੇ ਹੀ ਕੁੱਝ ਐਸੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜੋ ਕਿ ਆਪ ਪਾਰਟੀ ਦੀ ਸਾਫ ਛਵੀ ਨੂੰ ਖਰਾਬ ਕਰ ਰਹੇ ਹਨ। ਇਕ ਪਾਸੇ ਵਿਧਾਇਕ ਆਪ ਲੋਕਾਂ ਦੀ ਸੇਵਾ ਦੀ ਗੱਲ ਕਰਦੇ ਹਨ ਦੂਜੇ ਪਾਸੇ ਉਨ੍ਹਾਂ ਦੇ ਹੀ ਪਰਿਵਾਰ ਦੇ ਮੈਂਬਰਾਂ ਵਲੋਂ ਵਿਧਾਇਕ ਦੇ ਨਾਮ ਤੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਅੰਮ੍ਰਿਤਸਰ ਪੱਛਮੀ (ਐਸ.ਸੀ.) ਹਲਕੇ ਤੋਂ ਕਾਂਗਰਸ ਦੇ 'ਆਪ' ਦੇ ਵਿਧਾਇਕ ਡਾ: ਜਸਬੀਰ ਸਿੰਘ ਦੇ ਭਰਾ ਦਵਿੰਦਰ ਸਿੰਘ ਦੀ ਆਡੀਓ ਵਾਇਰਲ ਹੋਈ ਹੈ। ਜਿਸ 'ਚ ਦਵਿੰਦਰ ਸਿੰਘ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਹੈ।
ਆਮ ਆਦਮੀ ਪਾਰਟੀ ਅੰਮ੍ਰਿਤਸਰ ਵੈਸਟ ਦੇ ਵਿਧਾਇਕ ਡਾ. ਜਸਬੀਰ ਦੇ ਭਰਾ ਦਵਿੰਦਰ ਸਿੰਘ ਨੇ ਇੱਕ ਕਾੱਲ ਦੇ ਦੌਰਾਨ ਬਿਜਲੀ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਕਿਸੇ ਵਿਅਕਤੀ ਦੇ ਮੀਟਰ ਲਗਵਾਉਣ 'ਚ ਹੋ ਰਹੀ ਦੇਰੀ ਦੀ ਗੱਲ ਨੂੰ ਲੈ ਕੇ ਜਸਬੀਰ ਸਿੰਘ ਦਾ ਭਰਾ ਦਵਿੰਦਰ ਸਿੰਘ ਇਕ ਬਿਜਲੀ ਮਹਿਕਮੇ ਦੀ ਅਧਿਕਾਰੀ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਪਿੱਛਲੇ ਕਾਫੀ ਦਿਨਾਂ ਤੋਂ ਕਾੱਲ ਕਰ ਰਿਹਾ ਹੈ। ਪਰ ਤੁਸੀ ਉਸ ਦਾ ਕਾੱਲ ਨਹੀਂ ਚੁੱਕ ਰਹੇ। ਬਾਅਦ 'ਚ ਉਹ ਮਹਿਲਾ ਅਧਿਕਾਰੀ ਨੂੰ ਖੁਦ ਨੂੰ ਡਾ. ਜਸਬੀਰ ਸਿੰਘ ਭਰਾ ਹੋਣ ਦੀ ਗੱਲ ਕਹਿੰਦਾ ਹੈ ਤੇ ਧਮਕੀ ਦਿੰਦਾ ਹੈ ਕਿ ਤੁਹਾਡੀ ਬਦਲੀ ਇਸ ਜਗ੍ਹਾ ਤੇ ਕੀਤੀ ਜਾਵੇਗੀ ਜਿਸ ਦਾ ਤੁਸੀਂ ਹਿਸਾਬ ਵੀ ਨਹੀਂ ਲਗਾਇਆ ਹੋਵੇਗਾ।
ਦਸ ਦਈਏ ਕਿ ਅੰਮ੍ਰਿਤਸਰ ਵੈਸਟ ਹਲਕਾ ਸੀਟ ਜੋ ਕਿ ਦੋ ਦਹਾਕਿਆਂ ਤੋਂ ਕਾਂਗਰਸ ਦਾ ਗੜ੍ਹ ਬਣੀ ਹੋਈ ਸੀ। ਇਸ ਸੀਟ ਤੇ 'ਆਪ' ਦੇ ਹੱਕ 'ਚ ਜ਼ੋਰਦਾਰ ਪ੍ਰਚਾਰ ਤੋਂ ਬਾਅਦ ਡਾ: ਜਸਬੀਰ ਨੇ ਵੇਰਕਾ ਨੂੰ 44,000 ਵੋਟਾਂ ਨਾਲ ਹਰਾਇਆ ਸੀ, ਜੋ ਕਿ ਰਾਜ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਧ ਜਿੱਤ ਦੇ ਫਰਕ ਵਿੱਚੋਂ ਇੱਕ ਹੈ। ਉਨ੍ਹਾਂ ਨੂੰ 69,251 ਵੋਟਾਂ ਮਿਲੀਆਂ ਜਦਕਿ ਵੇਰਕਾ ਨੂੰ 25,338 ਵੋਟਾਂ ਮਿਲੀਆਂ।
Get the latest update about VIRAL AUDIO, check out more about AAP, DR JASBIR SINGH, POWER COM DEPARTMENT AMRITSAR & AAP MLA BROTHER
Like us on Facebook or follow us on Twitter for more updates.