ਅੰਮ੍ਰਿਤਸਰ 'ਚ ਦਿਨ-ਬ-ਦਿਨ ਗੁੰਡਾਗਰਦੀ, ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਸਾਰੇ ਗੁੰਡਾ ਅਨਸਰ ਦੇ ਹੱਥਾਂ 'ਚ ਹਥਿਆਰ ਲੈ ਬਿਨਾ ਪੁਲਿਸ ਦੇ ਕੋਈ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਭੱਜ ਜਾਂਦੇ ਹਨ। ਸ਼ਹਿਰ 'ਚ ਦਿਨੋ-ਦਿਨ ਵੱਧ ਰਹੇ ਇਸ ਗ੍ਰਾਫ਼ ਦੇ ਕਾਰਨ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇੱਕ ਘਟਨਾ ਬੀਤੀ ਸ਼ਾਮ ਥਾਣਾ ਛੇਹਰਟਾ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਵਿੱਚ ਦੇਖਣ ਨੂੰ ਮਿਲੀ, ਇੱਥੋਂ ਦੇ ਆਨੰਦ ਮੈਡੀਕਲ ਸਟੋਰ ਦੇ ਮਾਲਕ ਵਰੁਣ ਕੁਮਾਰ 'ਤੇ ਸ਼ੁੱਕਰਵਾਰ ਸ਼ਾਮ ਨੂੰ 10-15 ਅਣਪਛਾਤੇ ਬਾਈਕ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਵਰੁਣ ਨੂੰ ਜ਼ਖਮੀ ਕਰਨ ਤੋਂ ਬਾਅਦ ਉਕਤ ਨੌਜਵਾਨਾਂ ਨੇ ਵਰੁਣ ਦੀ ਲਾਇਸੈਂਸੀ ਪਿਸਤੌਲ, ਗਲੇ 'ਚੋਂ ਸੋਨੇ ਦੀ ਚੇਨ ਅਤੇ ਜੇਬ 'ਚੋਂ ਨਕਦੀ ਖੋਹ ਲਈ ਅਤੇ ਮੌਕੇ 'ਤੇ ਫਰਾਰ ਹੋ ਗਏ। ਜਿਸ ਦੀ ਲਿਖਤੀ ਸ਼ਿਕਾਇਤ ਵਰੁਣ ਨੇ ਥਾਣਾ ਛੇਹਰਟਾ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ:- ਜਲੰਧਰ ਹਾਈਵੇ ਤੇ ਪਹਿਲਾ ਲੁਟੇਰਿਆਂ ਲੁੱਟੀ ਕਾਰ, ਫਿਰ ਭੱਜਣ ਦੀ ਜਲਦੀ 'ਚ ਡਿਵਾਈਡਰ ਨਾਲ ਹੋਈ ਭਿਆਨਕ ਟੱਕਰ
ਜ਼ਖ਼ਮੀ ਵਰੁਣ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਚਾਚਾ ਪ੍ਰਦੀਪ ਕੁਮਾਰ ਵਾਸੀ ਜਵਾਹਰ ਨਗਰ ਦੀ ਛੇਹਰਟਾ ਪ੍ਰਤਾਪ ਮਾਰਕੀਟ ਵਿੱਚ ਆਨੰਦ ਇਲੈਕਟ੍ਰੋਨਿਕਸ ਦੇ ਨਾਂ ਦੀ ਦੁਕਾਨ ਹੈ। ਉਸ ਏ ਚਾਚਾ ਅਤੇ ਗ੍ਰਾਹਕ ਸੁਖੜੇਂ ਸਿੰਘ 'ਚ ਐੱਲ.ਈ.ਡੀ ਦੀ ਖਰੀਦ ਨੂੰ ਲੈ ਕੇ ਆਪਣੀ ਗਲੀ ਗਲੋਚ ਤੇ ਹਾਥਪਾਈ ਹੋ ਗਈ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਵਰੁਣ ਪੁਲਿਸ ਦੇ ਨਾਲ ਉਨ੍ਹਾਂ ਨੂੰ ਛੁਡਾਉਣ ਗਿਆ। ਪੁਲੀਸ ਮੁਲਾਜ਼ਮਾਂ ਨੇ ਦੋਵਾਂ ਨੂੰ ਥਾਣੇ ਪੁੱਜਣ ਲਈ ਕਿਹਾ। ਇਸ ਦੌਰਾਨ ਜਦੋਂ ਵਰੁਣ ਪੈਦਲ ਬਾਜ਼ਾਰ ਜਾ ਰਿਹਾ ਸੀ ਤਾਂ ਪਿੱਛੇ ਤੋਂ ਕੁਝ ਮੋਟਰ ਸਾਈਕਲਾਂ 'ਤੇ ਆਏ 10-15 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਿਵੇਂ ਹੀ ਉਸ ਨੇ ਆਪਣਾ ਲਾਇਸੰਸੀ ਪਿਸਤੌਲ ਕੱਢਣਾ ਚਾਹਿਆ ਤਾਂ ਇਕ ਨੌਜਵਾਨ ਨੇ ਉਸ ਤੋਂ ਪਿਸਤੌਲ ਖੋਹ ਲਿਆ ਅਤੇ ਉਸ ਦੇ ਗਲੇ ਵਿਚ ਪਈ ਸੋਨੇ ਦੀ ਚੇਨ ਅਤੇ ਨਕਦੀ ਖੋਹ ਕੇ ਫਰਾਰ ਹੋ ਗਿਆ।
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਰੂਪ ਲਾਲ ਦਾ ਕਹਿਣਾ ਹੈ ਕਿ ਸਾਨੂੰ ਪਤਾ ਲੱਗਾ ਕਿ ਮੈਡੀਕਲ ਸਟੋਰ 'ਤੇ ਲੜਾਈ ਹੋਈ ਹੈ, ਉਨ੍ਹਾਂ ਦਾ ਲਾਇਸੈਂਸੀ ਪਿਸਤੌਲ ਅਤੇ ਸੋਨੇ ਦੀ ਚੇਨ ਅਤੇ ਨਕਦੀ ਖੋਹ ਲਈ ਹੈ। ਅਸੀਂ ਮੌਕੇ 'ਤੇ ਪਹੁੰਚ ਗਏ ਹਾਂ, ਅਸੀਂ ਜਾਂਚ ਕਰ ਰਹੇ ਹਾਂ | ਘਟਨਾ ਦੀ ਸੀ.ਸੀ.ਟੀ.ਵੀ. ਵੀਡਿਓ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚ ਸਕੇ।
Get the latest update about amritsar news, check out more about crime, amritsar, attack on medical store owner & loot
Like us on Facebook or follow us on Twitter for more updates.