ਅੰਮ੍ਰਿਤਸਾਰ ਦੀ ਅਟਾਰੀ ਸਰਹੱਦ ਨੇੜੇ ਬੀ.ਐੱਸ.ਐੱਫ. ਦਾ ਪਾਕਿਸਾਤਨੀ ਘੁਸਪੈਠੀਆਂ ਨਾਲ ਮੁਕਾਬਲਾ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਘੁਸਪੈਠੀਏ ਧੁੰਦ ਅਤੇ ਕੋਹਰੇ ਦੀ ਆੜ ਵਿਚ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸਾਰੀ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਮੁਕਾਬਲੇ ਨੂੰ ਬੀ.ਐੱਸ.ਐਫ. ਦੀ 88ਵੀਂ ਬਟਾਲੀਅਨ ਨੇ ਅੰਜਾਮ ਦਿੱਤਾ ਸੀ ਅਤੇ ਇਸ ਦੌਰਾਨ 2 ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਮੁਤਾਬਕ ਇਸ ਦੌਰਾਨ ਦੋਵਾਂ ਘੁਸਪੈਠੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਘਟਨਾ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ।
Get the latest update about 2 killed, check out more about Amritsar & Attari international border
Like us on Facebook or follow us on Twitter for more updates.