ਅੰਮ੍ਰਿਤਸਰ ਜੇਲ੍ਹ 'ਚੋਂ ਫਰਾਰ ਹੋਏ ਕੈਦੀਆਂ ਨੇ ਉਡਾਈ ਪੁਲਸ ਦੀ ਨੀਂਦ, ਹੁਣ ਆਇਆ ਨਵਾਂ ਮੋੜ

ਅੰਮ੍ਰਿਤਸਰ ਜੇਲ੍ਹ 'ਚੋਂ ਕੈਦੀ ਫਰਾਰ ਮਾਮਲੇ 'ਚ ਹੁਣ ਇਕ ਅਪਡੇਸ਼ਨ ਸਾਹਮਣੇ ਆਈ ਹੈ। ਅੰਮ੍ਰਿਤਸਰ ਜੇਲ੍ਹ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਪੁਲਸ ਦੀ ਨੀਂਦ ਉਡਾਈ...

ਸ਼੍ਰੀ ਗੋਇੰਦਵਾਲ ਸਾਹਿਬ— ਅੰਮ੍ਰਿਤਸਰ ਜੇਲ੍ਹ 'ਚੋਂ ਕੈਦੀ ਫਰਾਰ ਮਾਮਲੇ 'ਚ ਹੁਣ ਇਕ ਅਪਡੇਸ਼ਨ ਸਾਹਮਣੇ ਆਈ ਹੈ। ਅੰਮ੍ਰਿਤਸਰ ਜੇਲ੍ਹ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਪੁਲਸ ਦੀ ਨੀਂਦ ਉਡਾਈ ਹੋਈ ਹੈ। ਸੂਤਰਾਂ ਮੁਤਾਬਕ ਤਿੰਨੇ ਕੈਦੀਆਂ ਦੀ ਲੋਕੇਸ਼ਨ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਵਿਖੇ ਮਿਲੀ ਹੈ, ਜਿਸ ਕਾਰਨ ਅੱਜ ਦੁਪਹਿਰ ਬਾਅਦ ਪਿੰਡ ਬ੍ਰਹਮਪੁਰਾ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਪਰ ਪੁਲੀਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਸੂਤਰਾਂ ਮੁਤਾਬਕ ਪਿੰਡ ਬ੍ਰਹਮਪੁਰਾ ਉਸ ਸਮੇਂ ਪੁਲੀਸ ਛਾਉਣੀ 'ਚ ਤਬਦੀਲ ਹੋ ਗਿਆ ਜਦੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਦੀ ਲੋਕੇਸ਼ਨ ਦਿਖਾਈ ਦਿੱਤੀ।

ਪਤਨੀ 'ਤੇ ਗੋਲੀ ਚਲਾਉਣ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਡੀ.ਐੱਸ.ਪੀ ਅਤੁੱਲ ਸੋਨੀ 'ਤੇ ਵੱਡੀ ਕਾਰਵਾਈ

ਪੁਲਸ ਨੇ ਪਿੰਡ ਦੀ ਘੇਰਾਬੰਦੀ ਕਰ ਕੇ ਭਗੌੜੇ ਕੈਦੀਆਂ ਨੂੰ ਫੜਨ ਲਈ ਘਰ ਘਰ ਦੀ ਤਲਾਸ਼ੀ ਲਈ। ਉਧਰ, ਗੋਇੰਦਵਾਲ ਸਾਹਿਬ ਪੁਲੀਸ ਨੇ ਕੈਦੀਆਂ ਸਬੰਧੀ ਪਿੰਡ ਬ੍ਰਹਮਪੁਰਾ ਵਿਖੇ ਹੋਈ ਕਿਸੇ ਵੀ ਕਾਰਵਾਈ ਤੋਂ ਅਣਜਾਣਤਾ ਪ੍ਰਗਟਾਈ। ਅੰਮ੍ਰਿਤਸਰ ਪੁਲੀਸ ਨੇ ਅੰਮ੍ਰਿਤਸਰ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਪਿੰਡ ਬ੍ਰਹਮਪੁਰਾ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ। ਘੰਟਿਆਂ ਬੰਧੀ ਚੱਲੇ ਪੁਲੀਸ ਅਭਿਆਨ ਦੌਰਾਨ ਭਾਵੇਂ ਪੁਲੀਸ ਦੇ ਹੱਥ ਕੁੱਝ ਨਹੀਂ ਲੱਗਾ। ਬਾਰਡਰ ਰੇਂਜ ਆਈ.ਜੀ ਸੁਰਿੰਦਰ ਕੁਮਾਰ ਪਰਮਾਰ ਨਾਲ ਨੇ ਆਖਿਆ ਕਿਹਾ ਕਿ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਸਬੰਧੀ ਤਰਨ ਤਾਰਨ ਦੇ ਐੱਸ.ਐੱਸ.ਪੀ ਧਰੁਵ ਦਹੀਆ ਹੀ ਦੱਸ ਸਕਦੇ ਹਨ।

ਵੱਡਾ ਫੇਰਬਦਲ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ 8 DSP ਅਫ਼ਸਰਾਂ ਦੇ ਕੀਤੇ ਤਬਾਦਲੇ

ਐੱਸ.ਐੱਸ.ਪੀ ਨੇ ਸਵਾਲ ਸੁਣ ਕੇ ਫੋਨ ਕੱਟਿਆ

ਇਸ ਸਬੰਧੀ ਜਦੋਂ ਐੱਸ.ਐੱਸ.ਪੀ ਧਰੁਵ ਦਹੀਆ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਪਿੰਡ ਬ੍ਰਹਮਪੁਰਾ ਵਿਖੇ ਹੋਈ ਪੁਲਸ ਕਾਰਵਾਈ ਦਾ ਸਵਾਲ ਸੁਣਦੇ ਹੀ ਆਪਣਾ ਫੋਨ ਕੱਟ ਦਿੱਤਾ।

Get the latest update about Amritsar Central Jail, check out more about True Scoop News, Amritsar News, News In Punjabi & Punjab News

Like us on Facebook or follow us on Twitter for more updates.