ਅੰਮ੍ਰਿਤਸਰ: ਬਸ ਸਟੈਂਡ ਤੇ ਕੰਡਕਟਰ ਅਤੇ ਮਹਿਲਾ ਸਵਾਰੀ ਦੀ ਹੋਈ ਝੜਪ, ਮਹਿਲਾ ਨੇ ਕੰਡਕਟਰ ਦੇ ਜੜ੍ਹਿਆ ਥੱਪੜ

ਮਾਮਲਾ ਅੰਮ੍ਰਿਤਸਰ ਦੇ ਬਸ ਸਟੈਂਡ ਦਾ ਹੈ ਜਿਥੇ ਅੱਜ ਪੱਟੀ ਡਿਪੂ ਦੀ ਬਸ ਦੇ ਕੰਡਕਟਰ ਦਾ ਇਕ ਮਹਿਲਾ ਦਾ ਫਰੀ ਸਫਰ ਅਤੇ ਸੀਟ ਨੂੰ ਲੈ ਕੇ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ।ਜਿਸ ਵਿਚ ਔਰਤ ਵਲੋਂ ਕੰਡਕਟਰ ਤੇ ਝਪੇੜਾ ਮਾਰਨ ਦੇ ਇਲਜਾਮ ਲਗਾ ਉਥੇ ਤਮਾਸ਼ਾ ਕੀਤਾ ਗਿਆ...

ਮਾਮਲਾ ਅੰਮ੍ਰਿਤਸਰ ਦੇ ਬਸ ਸਟੈਂਡ ਦਾ ਹੈ ਜਿਥੇ ਅੱਜ ਪੱਟੀ ਡਿਪੂ ਦੀ ਬਸ ਦੇ ਕੰਡਕਟਰ ਦਾ ਇਕ ਮਹਿਲਾ ਦਾ ਫਰੀ ਸਫਰ ਅਤੇ ਸੀਟ ਨੂੰ ਲੈ ਕੇ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ।ਜਿਸ ਵਿਚ ਔਰਤ ਵਲੋਂ ਕੰਡਕਟਰ ਤੇ ਝਪੇੜਾ ਮਾਰਨ ਦੇ ਇਲਜਾਮ ਲਗਾ ਉਥੇ ਤਮਾਸ਼ਾ ਕੀਤਾ ਗਿਆ। ਜਿਸਦੇ ਚਲਦੇ ਮਾਮਲਾ ਪੁਲਿਸ ਚੌਕੀ ਤਕ ਪਹੁੰਚ ਗਿਆ ਜਿਸ ਸੰਬਧੀ ਪੁਲਿਸ ਜਾਚ ਅਧਿਕਾਰੀ ਨੇ ਦਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਮੁਢਲੀ ਜਾਚ ਵਿਚ ਕੁਝ ਲੈਡੀਜ ਸਵਾਰੀਆਂ ਵੀ ਗਵਾਹੀ ਦੇਣ ਪਹੁੰਚਿਆ ਸਨ ਅਤੇ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ।


ਇਸ ਸੰਬਧੀ ਪੀੜੀਤ ਕੰਡਕਟਰ ਸਤਨਾਮ ਸਿੰਘ ਨੇ ਦਸਿਆ ਕਿ ਉਹ ਪੱਟੀ ਡਿਪੂ ਦੀ ਬਸ ਦਾ ਕੰਡਕਟਰ ਹੈ ਅਤੇ ਉਕਤ ਮਹਿਲਾ ਵਲੋਂ ਸੀਟ ਨੂੰ ਲੈ ਕੇ ਕਹਾਸੁਣੀ ਕੀਤੀ ਗਈ ਹੈ ਜੋਕਿ ਪੰਜਾਬ ਸਰਕਾਰ ਦੀ ਫਰੀ ਸੇਵਾ ਨੂੰ ਲੈ ਕੇ ਮੇਰੇ ਤੇ ਸੀਟ ਨਾ ਮਿਲਣ ਕਾਰਨ ਰੋਬ ਚਾੜ ਰਹੀ ਸੀ ਅਤੇ ਬਾਦ ਵਿਚ ਮੇਰੇ ਨਾਲ ਬਤਮੀਜੀ ਕਰਦਿਆਂ ਜਦੋਂ ਮੈ ਉਸਦੀ ਵੀਡੀਓ ਬਣਾਈ ਤੇ ਉਸਨੇ ਮੇਰਾ ਫੋਨ ਥਲੇ ਮਾਰ ਤੋੜ ਦਿਤਾ ਹੈ। ਹੁਣ ਜਦੋਂ ਮਾਮਲਾ ਥਾਣੇ ਪਹੁੰਚਿਆ ਤਾ ਹੁਣ ਉਹ ਫੋਨ ਦੇ ਪੈਸੇ ਭਰਨ ਨੂੰ ਵੀ ਤਿਆਰ ਹੈ। ਪਰ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਇਸ ਝੜਪ ਕਾਰਨ ਔਰਤ ਵਲੌ ਮੇਰੇ ਨਜਾਇਜ਼ ਚਪੇੜਾ ਮਾਰ ਮੇਰਾ ਫੋਨ ਤੌੜੀਆ ਗਿਆ ਹੈ ਅਤੇ ਇਸਦੇ ਚਕਰ ਵਿਚ ਸਾਡਾ ਪੱਟੀ ਦਾ ਫੇਰਾ ਵੀ ਮਿਸ ਹੌ ਗਿਆ ਹੈ।

Get the latest update about CONDUCTOR, check out more about PUNJAB NEWS, BUS STAND, AMRITSAR & AMRITSAR POLICE

Like us on Facebook or follow us on Twitter for more updates.