ਅੰਮ੍ਰਿਤਸਰ: ਲੇਬਰ ਰੂਮ 'ਚ ਬਿਨਾ ਡਾਕਟਰਾਂ ਤੋਂ ਹੋਈ ਮਹਿਲਾ ਦੀ ਡਿਲਵਰੀ, ਬੱਚੇ ਦੀ ਮੌਤ

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਔਰਤ ਨੇ ਬਿਨਾਂ ਡਾਕਟਰਾਂ ਦੇ ਬੱਚੇ ਨੂੰ ਜਨਮ ਦਿੱਤਾ, ਹਾਲਾਂਕਿ ਉਸ ਸਮੇਂ ਹਸਪਤਾਲ 'ਚ ਡਾਕਟਰ ਮੌਜੂਦ ਸਨ...

ਪੰਜਾਬ ਦੀਆਂ ਬਿਹਤਰ ਸਿਹਤ ਸਹੂਲਤਾਂ ਲਈ ਕਈ ਐਵਾਰਡ ਜਿੱਤ ਚੁੱਕੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਹਮੇਸ਼ਾ ਚਰਚਾ 'ਚ ਰਹਿੰਦਾ ਹੈ। ਪਰ ਇਸ ਵਾਰ ਚਰਚਾ ਦਾ ਕਾਰਨ ਇੱਕ ਮਹਿਲਾ ਦੀ ਡਿਲਵਰੀ ਹੈ ਜਿਸ ਨੇ ਹਸਪਤਾਲ ਨੂੰ ਸਵਾਲ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਔਰਤ ਨੇ ਬਿਨਾਂ ਡਾਕਟਰਾਂ ਦੇ ਬੱਚੇ ਨੂੰ ਜਨਮ ਦਿੱਤਾ, ਹਾਲਾਂਕਿ ਉਸ ਸਮੇਂ ਹਸਪਤਾਲ 'ਚ ਡਾਕਟਰ ਮੌਜੂਦ ਸਨ ਪਰ ਫੋਨ ਕਰਨ 'ਤੇ ਵੀ ਡਾਕਟਰ ਡਿਲੀਵਰੀ ਲਈ ਨਹੀਂ ਪਹੁੰਚੇ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਪ੍ਰਗਟਾਇਆ ਹੈ ਤੇ ਹਸਪਤਾਲ ਪ੍ਰਸ਼ਾਸ਼ਨ ਤੇ ਸਵਾਲ ਚੁੱਕੇ ਹਨ।  


ਜਾਣਕਾਰੀ ਮੁਤਾਬਿਕ ਬਟਾਲਾ ਤੋਂ ਆਈ ਔਰਤ ਨੂੰ ਗਰਭਵਤੀ ਹੋਣ ਤੋਂ ਬਾਅਦ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਦੇਰ ਰਾਤ ਤੱਕ ਡਾਕਟਰ ਹਸਪਤਾਲ 'ਚ  ਮੌਜੂਦ ਸਨ। ਉਸ ਸਮੇਂ ਔਰਤ ਦਰਦ ਨਾਲ ਤੜਫ ਰਹੀ ਸੀ ਪਰ ਡਾਕਟਰਾਂ ਨੇ ਉਸ ਕੋਲ ਆਉਣ ਦੀ ਖੇਚਲ ਨਹੀਂ ਕੀਤੀ ਅਤੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਬੱਚੇ ਨੂੰ ਜਨਮ ਦੇਣ 'ਚ ਮਾਂ ਦੀ ਮਦਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ।

ਇਸ ਮਾਮਲੇ ਤੋਂ ਬਾਅਦ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਡਾਕਟਰ ਹੋਣ ਦਾ ਕੀ ਫਾਇਦਾ ਜਦੋਂ ਉਨ੍ਹਾਂ ਨੇ ਗਰਭਵਤੀ ਔਰਤ ਦੀ ਡਲਿਵਰੀ ਵੀ ਨਹੀਂ ਕਰਵਾਈ। ਇਸ ਕਾਰਨ ਔਰਤ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ, ਅਜਿਹਾ ਹਸਪਤਾਲ ਦੇ ਡਾਕਟਰਾਂ ਨੂੰ ਕਰਨਾ ਚਾਹੀਦਾ ਹੈ।

Get the latest update about guru Nanak hospital Amritsar, check out more about , guru Nanak hospital & Amritsar news

Like us on Facebook or follow us on Twitter for more updates.