ਅੰਮ੍ਰਿਤਸਰ: I20 ਨੇ 3 ਮੌਟਰਸਾਇਕਲ ਸਵਾਰ ਨੌਜਵਾਨਾਂ ਨੂੰ ਦਰੜੜਿਆ, ਚਸ਼ਮਦੀਦਾ ਮੁਤਾਬਿਕ ਕਾਰ ਚਾਲਕ ਨੇ ਕੀਤਾ ਸੀ ਨਸ਼ਾ

ਮਾਮਲਾ ਅੰਮ੍ਰਿਤਸਰ ਦੇ ਲੁਹਾਰਕਾ ਰੋਡ ਦਾ ਹੈ ਜਿਥੇ ਦਿਨ ਦਿਹਾੜੇ ਇਕ ਆਈ 20 ਕਾਰ ਚਾਲਕ ਵਲੌ 3 ਮੌਟਰਸਾਇਕਲ ਸਵਾਰ ਨੋਜਵਾਨਾ ਨੂੰ ਬੁਰੀ ਤਰਾ ਨਾਲ ਦਰੜੜਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬਧੀ ਮੌਕੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ...

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਲੁਹਾਰਕਾ ਰੋਡ ਦਾ ਹੈ ਜਿਥੇ ਦਿਨ ਦਿਹਾੜੇ ਇਕ ਆਈ 20  ਕਾਰ ਚਾਲਕ ਵਲੌ 3 ਮੌਟਰਸਾਇਕਲ ਸਵਾਰ ਨੋਜਵਾਨਾ ਨੂੰ ਬੁਰੀ ਤਰਾ ਨਾਲ ਦਰੜੜਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬਧੀ ਮੌਕੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਬੁਰੀ ਤਰਾ ਨਾਲ ਜਖਮੀ ਹੋਏ ਨੋਜਵਾਨਾ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।

ਇਸ ਸੰਬਧੀ ਮੌਕੇ ਤੇ ਮੌਜੂਦ ਲੌਕਾ ਮੁਤਾਬਿਕ ਕਾਰਨ ਸਵਾਰ ਨੇ ਨਸ਼ੇ ਦੀ ਹਾਲਤ ਵਿਚ ਮੋਟਰਸਾਈਕਲ ਸਵਾਰ 3 ਨੋਜਵਾਨਾ ਨੂੰ ਬੁਰੀ ਤਰ੍ਹਾਂ ਨਾਲ ਦੜੜ ਦਿਤਾ ਹੈ ਜਿਹਨਾ ਨੂੰ ਮੌਕੇ ਤੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਪੀੜੀਤ ਨੋਜਵਾਨਾ ਦੇ ਪਰਿਵਾਰਕ ਮੈਂਬਰਾਂ ਵਲੌ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀ ਵਲੋਂ ਦਸਿਆ ਗਿਆ ਹੈ ਕਿ ਉਹਨਾ ਨੂੰ ਸੂਚਨਾ ਮਿਲੀ ਸੀ ਕਿ ਆਈ 20 ਕਾਰ ਵਿਚ ਸਵਾਰ ਵਿਅਕਤੀ ਵਲੋਂ 3 ਨੋਜਵਾਨਾ ਨੂੰ ਬੁਰੀ ਤਰਾ ਨਾਲ ਦਰੜੜ ਦਿਤਾ ਹੈ ਜਿਸ ਸੰਬਧੀ ਕਾਰ ਚਾਲਕ ਨੂੰ ਕਬਜੇ ਵਿਚ ਲੈ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ।

Get the latest update about TRUE SCOOP NEWS, check out more about AMRITSAR NEWS, ACCIDENT & ACCIDENT NEWS

Like us on Facebook or follow us on Twitter for more updates.