ਦੇਖੋ ਕੁਲਯੁੱਗੀ ਬਾਬੇ ਦੀਆਂ ਕਰਤੂਤਾਂ, ਨਾਬਾਲਗ ਲੜਕੀ ਨੂੰ ਪੁੱਠੇ ਕੰਮ ਕਰਨ ਲਈ ਕਰ ਰਿਹਾ ਮਜ਼ਬੂਰ

ਅੰਮ੍ਰਿਤਸਰ ਦੀ ਇਕ ਨਾਬਾਲਿਗ ਲੜਕੀ ਸੋਸ਼ਲ ਸਾਈਡ ਜ਼ਰੀਏ ਇਕ ਬਾਬੇ ਦੇ ਸੰਪਰਕ 'ਚ ਆਈ। ਦੱਸ ...

ਨਵੀਂ ਦਿੱਲੀ — ਅੰਮ੍ਰਿਤਸਰ ਦੀ ਇਕ ਨਾਬਾਲਿਗ ਲੜਕੀ ਸੋਸ਼ਲ ਸਾਈਡ ਜ਼ਰੀਏ ਇਕ ਬਾਬੇ ਦੇ ਸੰਪਰਕ 'ਚ ਆਈ। ਦੱਸ ਦੱਈਏ ਕਿ ਬਾਬੇ ਦੇ Followers ਨੇ ਉਸ ਨਾਲ ਚੈਟਿੰਗ ਕਰਕੇ ਉਸ ਨੂੰ ਸਮਾਜ ਨਾਲੋਂ ਅਲੱਗ ਕਰ ਦਿੱਤਾ। ਉਸ ਨੂੰ ਕਿਹਾ ਗਿਆ ਕਿ ਪੜ੍ਹਾਈ-ਲਿਖਾਈ ਸਭ ਵਿਅਰਥ ਹਨ। ਦੁਨੀਆ ਕੁਝ ਵੀ ਨਹੀਂ ਹੈ, ਸਭ ਕੁਝ ਬਾਬਾ ਹੀ ਹੈ, ਉਸ ਦੀ ਸ਼ਰਨ 'ਚ ਆ ਜਾਓ, ਜੀਵਨ ਸੁਧਰ ਜਾਵੇਗਾ। ਉਸ ਤੋਂ ਬਾਅਦ ਇਹ ਨਾਬਾਲਗ ਲੜਕੀ ਆਪਣਿਆਂ ਤੋਂ ਦੂਰ ਹੋ ਗਈ। ਘਰੋਂ ਭੱਜ ਕੇ ਬਾਬੇ ਦੀ ਪਨਾਹ 'ਚ ਜਾਣ ਦੀਆਂ ਅਸਫ਼ਲ ਕੋਸ਼ਿਸ਼ਾਂ ਵੀ ਕੀਤੀਆਂ। ਅਸਲ 'ਚ ਸ਼ਹਿਰ 'ਚ ਰਹਿਣ ਵਾਲਾ ਨਾਬਾਲਿਗ ਲੜਕੀ ਦਾ ਪਰਿਵਾਰ ਅੱਜਕਲ੍ਹ ਆਪਣੀ ਬੇਟੀ ਦਾ ਮਾਨਸਿਕ ਇਲਾਜ ਕਰਵਾ ਰਿਹਾ ਹੈ। ਉਸ ਦੀ ਮਾਂ ਅਨੁਸਾਰ ਬੀਤੇ ਦੋ ਮਹੀਨੇ ਤੋਂ ਉਨ੍ਹਾਂ ਦੀ ਬੇਟੀ ਸੋਸ਼ਲ ਸਾਈਡ ਜ਼ਰੀਏ ਦਿੱਲੀ ਦੇ ਆਸਪਾਸ ਦੇ ਇਲਾਕੇ ਦੇ ਇਕ ਬਾਬੇ ਦੇ Followers ਦੇ ਸੰਪਰਕ 'ਚ ਸੀ। ਪਿਛਲੇ ਹਫ਼ਤੇ ਉਹ ਆਪਣਾ ਸਾਮਾਨ ਬੰਨ੍ਹ ਕੇ ਐਕਟਿਵਾ 'ਤੇ ਘਰੋਂ ਨਿਕਲ ਗਈ। ਉਨ੍ਹਾਂ ਪੂਰੇ ਸ਼ਹਿਰ 'ਚ ਉਸ ਦੀ ਤਲਾਸ਼ ਕੀਤੀ ਤੇ ਸ਼ਾਮ ਨੂੰ ਜਦੋਂ ਉਹ ਮਿਲੀ ਤਾਂ ਉਸ ਨੂੰ ਇਹ ਘਰ ਲੈ ਆਏ। ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਘਰ ਛੱਡਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੁਝ ਚੰਗਾ ਨਹੀਂ ਲਗਦਾ। ਉਹ ਬਾਬੇ ਦੀ ਸ਼ਰਨ 'ਚ ਜਾਣਾ ਚਾਹੁੰਦੀ ਹੈ। ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਬੇਟੀ ਦੇ ਇਹ ਸ਼ਬਦ ਸੁਣ ਕੇ ਮਾਂ ਹੈਰਾਨ ਰਹਿ ਗਈ। ਉਸ ਤੋਂ ਪਿਆਰ ਨਾਲ ਬਾਬੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ Followers ਉਸ ਨਾਲ Chat ਕਰਦੇ ਹਨ। ਬਾਬੇ 'ਚ ਬਹੁਤ ਤਾਕਤ ਹੈ। ਉਹ ਕਹਿੰਦੇ ਹਨ ਕਿ ਪਰਿਵਾਰ ਨੂੰ ਛੱਡ ਦਿਉ ਕਿਉਂਕਿ ਤੁਹਾਡਾ ਕੋਈ ਨਹੀਂ ਹੈ।

ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੀ ਮਾਂ ਅਨੁਸਾਰ ਜਦੋਂ ਉਨ੍ਹਾਂ ਬੇਟੀ ਦਾ ਮੋਬਾਇਲ ਚੈੱਕ ਕੀਤਾ ਤਾਂ ਸੋਸ਼ਲ ਮੀਡੀਆ ਗਰੁੱਪ 'ਚ ਬਾਬਾ ਦੇ Followers ਉਸ ਨਾਲ ਲਗਾਤਾਰ ਸੰਪਰਕ ਕਰ ਰਹੇ ਸਨ। ਇਸ ਗਰੁੱਪ 'ਚ ਇਕ ਤੋਂ ਜ਼ਿਆਦਾ ਲੋਕਾਂ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਸ ਨੂੰ ਕੁਝ ਅਸ਼ਲੀਲ ਵੀਡੀਓਜ਼ ਵੀ ਭੇਜੀਆਂ ਗਈਆਂ ਸਨ। ਜਦੋਂ ਉਸ ਨੇ ਬਾਬੇ ਦੇ ਵਿਸ਼ੇ 'ਚ ਇੰਟਰਨੈੱਟ  'ਤੇ ਸਰਚ ਕੀਤਾ ਤਾਂ ਪਤਾ ਚੱਲਿਆ ਕਿ ਉਹ ਦਿੱਲੀ ਦੇ ਆਸਪਾਸ ਦੇ ਖੇਤਰ ਦਾ ਹੈ ਤੇ ਟੀਨੇਜਰਜ਼ ਉਸ ਦੀਆਂ ਫਾਲੋਅਰਜ਼ ਹਨ ਜੋ ਹੋਰਨਾਂ ਕੁੜੀਆਂ ਨੂੰ ਬਹਿਕਾਉਂਦੀਆਂ ਹਨ। ਨਾਬਾਲਗ ਲੜਕੀ ਦੀ ਮਾਂ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ। ਇਕ ਵਾਰ ਉਹ ਠੀਕ ਹੋ ਜਾਵੇ ਤਾਂ ਉਸ ਬਾਬੇ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਦੇਣ ਤੋਂ ਇਲਾਵਾ ਅਦਾਲਤ ਵੀ ਜਾਣਗੇ।
 

ਐੱਫ.ਸੀ.ਆਈ ਸਾਉਣੀ ਮੰਡੀਕਰਨ ਸੀਜ਼ਨ 2019-20 ਲਈ ਕਸਟਮ ਮਿਲਡ ਰਾਈਸ ਕਰੇਗੀ ਸਵੀਕਾਰ

ਦੱਸ ਦੱਈਏ ਕਿ ਨਾਬਾਲਗ ਲੜਕੀ ਬਾਬੇ ਦੀ ਵੀਡੀਓ ਦੇਖਦੀ ਰਹਿੰਦੀ ਸੀ। ਪਰਿਵਾਰ ਅਨੁਸਾਰ ਉਹ ਪੜ੍ਹਾਈ 'ਚ ਕਦੀ ਹੁਸ਼ਿਆਰ ਸੀ ਪਰ ਹੁਣ ਜ਼ੀਰੋ ਹੋ ਗਈ ਹੈ। ਉਸ ਨੂੰ ਸਮਝਾਇਆ ਗਿਆ ਕਿ ਬਾਬਾ ਕੁਝ ਵੀ ਨਹੀਂ ਹਨ ਤਾਂ ਉਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਧਮਕੀ ਦੇ ਦਿੱਤੀ। ਮਾਤਾ-ਪਿਤਾ ਅਨੁਸਾਰ ਉਨ੍ਹਾਂ ਇਕ ਵੀਡੀਓ 'ਚ ਦੇਖਿਆ ਕਿ ਇਕ ਬੱਚਾ ਬਾਬੇ ਤੋਂ ਪੁੱਛ ਰਿਹਾ ਹੈ ਕਿ ਉਸ ਦਾ ਪੜ੍ਹਾਈ 'ਚ ਮਨ ਨਹੀਂ ਲਗਦਾ। ਬਾਬਾ ਕਹਿੰਦਾ ਹੈ ਕਿ ਪੜ੍ਹਾਈ ਕਰ ਕੇ ਕੀ ਕਰੋਗੇ, ਮੇਰੀ ਸ਼ਰਨ 'ਚ ਆ ਜਾਓ, ਜ਼ਿੰਦਗੀ ਸਵਰ ਜਾਵੇਗੀ। ਬਾਬਾ ਕਹਿੰਦਾ ਹੈ ਕਿ ਵਿਆਹ ਨਹੀਂ ਕਰਨਾ ਚਾਹੀਦਾ, ਬੱਚੇ ਪੈਦਾ ਕਰਨਾ ਪਾਪਾ ਹੈ। ਤੁਸੀਂ ਸਾਰੇ ਧਰਤੀ ਨੂੰ ਗੰਦਾ ਕਰ ਰਹੇ ਹੋ। ਮਨੋਵਿਗਿਆਨੀ ਡਾ. ਹਰਜੋਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਇਹ ਅਖੌਤੀ ਬਾਬਾ ਤੇ ਉਸ ਦੇ Followers ਬੱਚਿਆਂ ਨੂੰ ਰਿਝਾਉਂਦੇ ਹਨ। ਇਹ ਨਾਬਾਲਿਗ ਲੜਕੀ ਬਾਬੇ ਕੋਲ ਜਾਣ ਲਈ ਤੜਫਦੀ ਹੈ। ਉਸ ਨੂੰ ਮਾਤਾ-ਪਿਤਾ ਤੇ ਸਕੇ ਸਬੰਧੀ, ਸਭ ਝੂਠ ਲਗਦੇ ਹਨ। ਨਾਬਾਲਿਗ ਲੜਕੀ ਦਾ ਬ੍ਰੇਨ ਵਾਸ਼ ਕੀਤਾ ਗਿਆ ਹੈ, ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨਾਲ ਉਸ ਦੇ ਹਿੰਸਕ ਰਵੱਈਏ 'ਚ ਬਦਲਾਅ ਆਇਆ ਹੈ ਪਰ ਪੂਰੀ ਤਰ੍ਹਾਂ ਠੀਕ ਹੋਣ 'ਚ ਉਸ ਨੂੰ ਫ਼ਿਲਹਾਲ ਸਮਾਂ ਲੱਗੇਗਾ।

Get the latest update about Amritsar Minor Girl Mobile Chat Brain Washed News, check out more about Amritsar Minor Girl, Suggestive Videos, True Scoop News & Baba Mobile Chat Brain Washed

Like us on Facebook or follow us on Twitter for more updates.