ਮੋਹਕਮਪੁਰਾ ਪੁਲਿਸ ਨੇ 270 ਗ੍ਰਾਮ ਹੈਰੋਇਨ ਸਮੇਤ 1 ਤਸਕਰ ਕਾਬੂ

ਅੰਮ੍ਰਿਤਸਰ ਪੁਲਿਸ ਦੁਆਰਾ ਪਿੱਛਲੇ ਕੁਝ ਸਮੇ ਤੋਂ ਨਸ਼ੇ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਅੱਜ ਵੀ ਸਫਲਤਾ ਹਾਸਿਲ ਹੋਈ ਹੈ। ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਿਤਾ ਹੈ। ਜਿਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਇਆ ਹੈ...

ਅੰਮ੍ਰਿਤਸਰ ਪੁਲਿਸ ਦੁਆਰਾ ਪਿੱਛਲੇ ਕੁਝ ਸਮੇ ਤੋਂ ਨਸ਼ੇ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਅੱਜ ਵੀ ਸਫਲਤਾ ਹਾਸਿਲ ਹੋਈ ਹੈ। ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਿਤਾ ਹੈ। ਜਿਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਇਆ ਹੈ। 


ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤਥਾਣਾ ਮੋਹਕਮ ਪੂਰਾ ਦੀ ਪੁਲਿਸ ਅਧਿਕਾਰੀ ਸ਼ਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗਸ਼ਤ ਦੇ ਸਬੰਧ ਵਿੱਚ ਨਾਖਾ ਵਾਲੇ ਬਾਗ਼, ਸੰਨ ਸਿਟੀ ਮੋਜੂਦ ਸਨ ਤਾਂ ਚੈਕਿੰਗ ਦੌਰਾਨ ਪੁਲਿਸ ਪਾਰਟੀ ਵੱਲੋਂ ਬੜੀ ਹੁਸ਼ਿਆਰੀ ਨਾਲ ਪ੍ਰਮਿੰਦਰਪ੍ਰੀਤ ਸਿੰਘ ਉਰਫ਼ ਬਈਆ ਨੂੰ ਕਾਬੂ ਕਰਕੇ ਇਸ ਪਾਸੋਂ 270 ਗ੍ਰਾਮ ਹੈਰੋਇੰਨ, ਇੱਕ ਮੋਬਾਇਲ ਫੋਨ ਅਤੇ 300/-ਰੁਪਏ ਬ੍ਰਾਮਦ ਕੀਤੇ ਗਏ।

ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸਦੇ ਫਾਰਵਰ ਅਤੇ ਬੈਕਵਰ ਲਿੰਕ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫ਼ਤਾਰ ਦੋਸ਼ੀ ਦੇ ਖਿਲਾਫ਼ ਪਹਿਲਾਂ ਵੀ ਇੱਕ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾਂ ਦਰਜ਼ ਹੈ।

Get the latest update about AMRITSAR NEWS, check out more about AMRITSAR POLICE ARREST ONE DRUG SUPPLIER & MOHAKAMPURA POLICE

Like us on Facebook or follow us on Twitter for more updates.