ਅੰਮ੍ਰਿਤਸਰ 'ਚੋਂ ਮਿਲੀਆਂ ਖੂਨ ਨਾਲ ਲੱਥਪਥ ਪਤੀ-ਪਤਨੀ ਦੀਆਂ ਲਾਸ਼ਾਂ, ਫੈਲੀ ਸਨਸਨੀ

ਅੰਮ੍ਰਿਤਸਰ ਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿਖੇ ਸਾਬਕਾ ਮੈੱਥ ਟੀਚਰ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦੀ ਬੇਰਹਿਮੀ ਨਾਲ ਲੁਟੇਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਵਿਖੇ ਰਹਿੰਦਾ...

ਅੰਮ੍ਰਿਤਸਰ— ਅੰਮ੍ਰਿਤਸਰ ਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿਖੇ ਸਾਬਕਾ ਮੈੱਥ ਟੀਚਰ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦੀ ਬੇਰਹਿਮੀ ਨਾਲ ਲੁਟੇਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਵਿਖੇ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਵਿਆਹੀਆਂ ਹੋਈਆਂ ਸਨ। ਮਾਸਟਰ ਕੁਲਵੰਤ ਸਿੰਘ ਲੰਬਾ ਸਮਾਂ ਸਰਕਾਰੀ ਹਾਈ ਸਕੂਲ ਖਿਆਲਾ ਕਲਾਂ ਵਿਖੇ ਅਧਿਆਪਕ ਰਹੇ ਸਨ ਅਤੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਆਪਣਾ ਘਰ ਵੀ ਖਿਆਲਾ ਅੱਡਾ ਵਿਖੇ ਹੀ ਬਣਾ ਲਿਆ ਸੀ , ਜਿੱਥੇ ਉਹ ਅੱਜਕਲ੍ਹ ਕੱਪੜੇ ਦੀ ਦੁਕਾਨ ਚਲਾ ਰਹੇ ਸਨ । ਉਨ੍ਹਾਂ ਦਾ ਬੇਟਾ ਅੰਮ੍ਰਿਤਸਰ ਵਿਖੇ ਰਹਿੰਦਾ ਸੀ ਅਤੇ ਇੱਥੇ ਇਸ ਘਰ ਵਿੱਚ ਉਹ ਦੋਵੇਂ ਪਤੀ-ਪਤਨੀ ਹੀ ਰਿਹਾ ਕਰਦੇ ਸਨ।

ਜਦੋਂ ਪਤੀ-ਪਤਨੀ ਦੀ ਲੜਾਈ 'ਚ ਆ ਵੜਿਆ ਤੀਜਾ ਵਿਅਕਤੀ, ਦੇਖੋ ਫਿਰ ਕੀ ਹੋਇਆ ਅੰਜਾਮ

ਉਨ੍ਹਾਂ ਦੇ ਜਵਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਕੁਲਵੰਤ ਸਿੰਘ ਦੀ ਦੋਹਤੀ ਦਾ ਵਿਆਹ ਸੀ ਅਤੇ ਉਨ੍ਹਾਂ ਦੀ ਅੰਮ੍ਰਿਤਸਰ ਵਿਖੇ ਉਡੀਕ ਹੋ ਰਹੀ ਸੀ ਅਤੇ ਸਵੇਰ ਤੋਂ ਹੀ ਸਾਰਾ ਪਰਿਵਾਰ ਉਨ੍ਹਾਂ ਨੂੰ ਫ਼ੋਨ ਕਰ ਰਿਹਾ ਸੀ ਪਰ ਕੋਈ ਵੀ ਫੋਨ ਚੁੱਕ ਨਹੀਂ ਰਿਹਾ ਸੀ। ਉਨ੍ਹਾਂ ਵੱਲੋਂ ਗੁਆਂਢੀਆਂ ਨੂੰ ਵੀ ਫੋਨ ਕੀਤਾ ਗਿਆ ਪਰ ਗੁਆਂਢੀਆਂ ਨੇ ਦੱਸਿਆ ਕਿ ਸਵੇਰ ਦੀ ਦੁਕਾਨ ਵੀ ਨਹੀਂ ਖੁੱਲ੍ਹੀ ਅਤੇ ਨਾ ਹੀ ਕੋਈ ਘਰੋਂ ਬਾਹਰ ਨਿਕਲਿਆ ਹੈ ਸ਼ੱਕ ਪੈਣ ਤੇ ਉਹ ਪਰਿਵਾਰ ਸਮੇਤ ਸ਼ਾਮ 6.15  ਵਜੇ ਇੱਥੇ ਪਹੁੰਚੇ ਤਾਂ ਅੰਦਰ ਉਨ੍ਹਾਂ ਦੀਆਂ ਲਾਸ਼ਾਂ ਪਈਆਂ ਸਨ। ਦੋਹਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ ਅਤੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦੇ ਸਾਰੇ ਸਮਾਨ ਦੀ ਫੋਲਾ ਫਾਲੀ ਕੀਤੀ ਗਈ ਹੈ।

ਜਲੰਧਰ ਦੇ ਮਾਡਲ ਟਾਊਨ ’ਚ ‘ਸਾਂਬਰ’ ਨੇ ਮਚਾਇਆ ਹੜਕੰਪ, 3 ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਵੀ...

ਜ਼ਿਕਰਯੋਗ ਹੈ ਕਿ ਉਹ ਸੁਨਿਆਰੇ ਦਾ ਕੰਮ ਵੀ ਕਰਦੇ ਸਨ ਅਤੇ ਉਨ੍ਹਾਂ ਦੇ ਘਰ ਵਿੱਚ ਸੋਨੇ ਦੇ ਗਹਿਣੇ ਵਗੈਰਾ ਵੀ ਅਕਸਰ ਹੁੰਦੇ ਸਨ ਅਤੇ ਉਹ ਵਿਆਜ ਤੇ ਪੈਸੇ ਦੇਣ ਦਾ ਕੰਮ ਕਰਦੇ ਸਨ । ਪਰਿਵਾਰ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹ ਕਤਲ ਲੁੱਟ ਖੋਹ ਦੀ ਨੀਅਤ ਨਾਲ ਕੀਤੇ ਗਏ ਹਨ । ਪਤਾ ਲੱਗਣ ਤੇ ਘਟਨਾ ਸਥਾਨ ਤੇ ਐੱਸ ਪੀ ਡੀ ਮੈਡਮ ਅਮਨਦੀਪ ਕੌਰ ਅਤੇ ਐੱਸ. ਐੱਚ.ਓ. ਲੋਪੋਕੇ ਹਰਪਾਲ ਸਿੰਘ , ਚੌਕੀ ਰਾਮ ਤੀਰਥ ਦੇ ਇੰਚਾਰਜ ਏ.ਐੱਸ.ਆਈ.ਨਰਿੰਦਰ ਸਿੰਘ  ਵੀ ਪੁਲੀਸ ਫੋਰਸ ਸਮੇਤ ਪਹੁੰਚੇ ।

Get the latest update about Math Teacher Kulwant Singh, check out more about Amritsar Murder Case, True Scoop News, Punjab News & News In Punjabi

Like us on Facebook or follow us on Twitter for more updates.