ਅੰਮ੍ਰਿਤਸਰ: ESI ਹਸਪਤਾਲ ਦੇ ਗੇਟ ਦੇ ਸਾਹਮਣੇ ਮਿਲੀ ਨਵਜਾਤ ਬੱਚੀ ਦੀ ਲਾਸ਼ ਨੇ ਮਚਾਈ ਹੜਕੰਪ

ਦਸ ਦਈਏ ਕਿ ਇਸ ਨਵਜਾਤ ਬੱਚੀ ਦੇ ਢਿੱਡ ਨਾਲ ਤਾਜ਼ੀ ਨਾੜੂ ਵੀ ਸੀ ਅਤੇ ਨਾਲ ਪਾਈਪ ਵੀ ਲਗਾਈ ਗਈ ਸੀ। ਇਸ ਬੱਚੇ ਦੀ ਡਿਲੀਵਰੀ ਰਾਤ ਨੂੰ ਹੋਣ ਦਾ ਕਿਆਸ ਲਗਾਇਆ ਜਾ ਰਿਹਾ ਹੈ...

ਅੰਮ੍ਰਿਤਸਰ ਵਿੱਚ ESI ਹਸਪਤਾਲ ਦੇ ਬਾਹਰ ਮਿਲੀ ਇੱਕ ਨਵਜੰਮੀ ਬੱਚੀ ਦੀ ਲਾਸ਼ ਨੇ ਹਸਪਤਾਲ ਪ੍ਰਸਾਸ਼ਨ ਨੂੰ ਸਵਾਲ ਦੇ ਘੇਰੇ 'ਚ ਲੈ ਆਂਦਾ ਹੈ। ਇਸ ਬੱਚੀ ਦੀ ਲਾਸ਼ ਈਐਸਆਈ ਹਸਪਤਾਲ ਦੇ ਗੇਟ ਕੋਲ ਪਾਈ ਗਈ ਹੈ ਜਿਸ ਨੂੰ ਇਥੋਂ ਲੰਘਣ ਵਾਲੇ ਲੋਕਾਂ ਨੇ ਦੇਖਿਆ ਅਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਵਲੋਂ ਆਸ-ਪਾਸ ਦੇ ਹਸਪਤਾਲਾਂ ਦੇ ਰਿਕਾਰਡ ਖੰਗਾਲੇ  ਜਾ ਰਹੇ ਹਨ ਤਾਂ ਜੋ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾ ਸਕੇ।


ਜਾਣਕਾਰੀ ਮੁਤਾਬਿਕ ਅੱਜ ਸਵੇਰੇ ਈਐਸਆਈ ਹਸਪਤਾਲ 'ਚ ਆਏ ਕੁਝ ਵਿਅਕਤੀਆਂ ਨੇ ਗੇਟ ਤੋਂ ਕੁਝ ਹੀ ਦੂਰੀ ’ਤੇ ਗੁਲਾਬੀ ਰੰਗ ਦਾ ਕੱਪੜਾ ਦੇਖਿਆ। ਜਦੋਂ ਉਹ ਨੇੜੇ ਗਏ ਤਾਂ ਇੱਕ ਨਵਜੰਮੀ ਬੱਚੀ ਦੀ ਲਾਸ਼ ਇਸ ਵਿਚ ਮਿਲੀ। ਲਾਸ਼ ਦੇਖ ਕੇ ਇਥੇ ਹੜਕੰਪ ਮੱਚ ਗਿਆ। ਲੋਕਾਂ ਵਲੋਂ ਜਲਦ ਹੀ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਦਸ ਦਈਏ ਕਿ ਇਸ ਨਵਜਾਤ ਬੱਚੀ ਦੇ ਢਿੱਡ ਨਾਲ ਤਾਜ਼ੀ ਨਾੜੂ ਵੀ ਸੀ ਅਤੇ ਨਾਲ ਪਾਈਪ ਵੀ ਲਗਾਈ ਗਈ ਸੀ। ਇਸ ਬੱਚੇ ਦੀ ਡਿਲੀਵਰੀ ਰਾਤ ਨੂੰ ਹੋਣ ਦਾ ਕਿਆਸ ਲਗਾਇਆ ਜਾ ਰਿਹਾ ਹੈ। 

ਪੁਲਿਸ ਨੇ ਲੜਕੀ ਅਤੇ ਉਸਦੇ ਮਾਪਿਆਂ ਦਾ ਪਤਾ ਲਗਾਉਣ ਲਈ ਨੇੜਲੇ ਹਸਪਤਾਲਾਂ ਦੇ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੁਰੂ ਨਾਨਕ ਦੇਵ ਹਸਪਤਾਲ ਅਤੇ ਈਐਸਆਈ ਹਸਪਤਾਲ ਦੇ ਰਿਕਾਰਡ ਦੀ ਤਲਾਸ਼ੀ ਲਈ ਗਈ ਹੈ ਤਾਂ ਜੋ ਰਾਤ ਨੂੰ ਜਣੇਪੇ ਦਾ ਪਤਾ ਲਗਾਇਆ ਜਾ ਸਕੇ।

Get the latest update about ESI hospital, check out more about punjab news, amritsar news & amritsar

Like us on Facebook or follow us on Twitter for more updates.