ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਚੋਰੀ ਦੀਆਂ 9 ਅਕਟਿਵਾ ਤੇ ਇੱਕ ਮੋਟਰਸਾਈਕਲ ਸਣੇ ਚਾਰ ਚੋਰ ਕੀਤੇ ਕਾਬੂ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ। ਜਦੋ ਪੁਲਿਸ ਵੱਲੋਂ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੇ ਦੌਰਾਨ ਇੱਕ ਅਕਟਿਵਾ ਸਵਾਰ ਨੂੰ ਪੁਲਿਸ ਵੱਲੋਂ ਰੋਕਿਆ ਗਿਆ...

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ।   ਜਦੋ ਪੁਲਿਸ ਵੱਲੋਂ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੇ ਦੌਰਾਨ ਇੱਕ ਅਕਟਿਵਾ ਸਵਾਰ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤੇ ਨਾਕਾਬੰਦੀ ਵੇਖ ਅਕਟਿਵਾ ਸਵਾਰ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਵਲੋਂ ਉਸਨੂੰ ਕਾਬੂ ਕੀਤਾ ਗਿਆ ਅਤੇ ਉਸ ਤੋਂ ਐਕਟਿਵਾ ਦੇ ਕਾਗਜ਼ਾਤ ਅਤੇ ਉਸਦੇ ਲਾਇਸੈਂਸ ਬਾਰੇ ਪੁੱਛਿਆ। ਪਰੰਤੂ ਉਸ ਕੋਲ ਐਕਟਿਵਾ ਦੀ ਮਾਲਕੀ ਸਬੰਧੀ ਕੋਈ ਵੀ ਡਾਕੂਮੈਂਟ/ਕਾਗਜ਼ਾਤ ਨਹੀਂ ਮਿਲੇ ਅਤੇ ਨਾ ਹੀ ਉਸ ਕੋਲ ਲਾਇਸੈਂਸ ਸੀ। ਪੁੱਛਣ ਤੇ ਉਸਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲੱਕੀ ਵਾਸੀ ਗਲੀ ਨੰਬਰ 2 ਨੇੜੇ ਦਮੂਹੀ ਮੰਦਰ, ਜੱਜ ਨਗਰ, ਸਰਕਾਰੀ ਐਲੀਮੈਂਟਰੀ ਸਕੂਲ, ਬਟਾਲਾ ਰੋਡ, ਅੰਮ੍ਰਿਤਸਰ ਦੱਸਿਆ ਅਤੇ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਪੁੱਛ-ਗਿੱਛ ਤੇ ਉਸਨੇ ਦੱਸਿਆ ਕਿ ਇਹ ਐਕਟਿਵਾ ਉਸਨੇ ਕੁੱਝ ਦਿਨ ਪਹਿਲਾਂ ਗੋਕਲ ਕਾ ਬਾਗ, ਪ੍ਰਤਾਪ ਨਗਰ ਤੋਂ ਚੋਰੀ ਕੀਤੀ ਸੀ।

ਮੁਕੱਦਮਾ ਦਰਜ ਕਰਨ ਉਪਰੰਤ ਕੀਤੀ ਪੁੱਛ-ਗਿੱਛ ਅਤੇ ਤਫਤੀਸ਼ ਦੌਰਾਨ ਇਸਨੇ 3 ਹੋਰ ਚੋਰੀ ਕੀਤੀਆਂ ਐਕਟਿਵਾ ਬ੍ਰਾਮਦ ਕਰਵਾਈਆਂ, ਜੋ ਅਜੇ ਵੇਚਣੀਆਂ ਸਨ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਨੇ ਚੋਰੀ ਕੀਤੀਆਂ 2 ਐਕਟਿਵਾ ਰਣਜੀਤ ਸਿੰਘ ਰਾਣਾ ਉਰਫ ਕਾਕਾ ,ਥਾਣਾ ਅਜਾਨਾਲਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ, 2 ਐਕਟਿਵਾ ਬੱਬੂ ਉਰਫ ਬਾਈਆਂ ਵਾਸੀ ਮਕਬੂਲਪੁਰਾ, ਅੰਮ੍ਰਿਤਸਰ ਸ਼ਹਿਰ ਨੂੰ ਅਤੇ ਇੱਕ ਮੋਟਰਸਾਇਕਲ ਸਪਲੈਂਡਰ ਰੰਗ ਕਾਲਾ ਅਤੇ ਇੱਕ ਐਕਟਿਵਾ ਅਰਵਿੰਦਰ ਸਿੰਘ ਉਰਫ ਰੇਸ਼ਮ ਵਾਸੀ ਮਕਬੂਲਪੁਰਾ, ਅੰਮ੍ਰਿਤਸਰ ਸ਼ਹਿਰ ਨੂੰ ਵੇਚੀਆਂ ਹਨ। ਇਹਨਾਂ ਸਾਰੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਸਾਰੀਆਂ ਐਕਟਿਵਾ ਅਤੇ ਮੋਟਰਸਾਇਕਲ ਬ੍ਰਾਮਦ ਕਰ ਲਏ ਗਏ ਹਨ। ਲਵਪ੍ਰੀਤ ਸਿੰਘ ਨੇ ਉਕਤ ਇਹ ਸਾਰੀਆਂ ਐਕਟਿਵਾ ਅਤੇ ਮੋਟਰਸਾਇਕਲ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਏਰੀਏ ਵਿੱਚੋਂ ਚੋਰੀ ਕੀਤੀਆਂ ਹਨ।

ਚੋਰੀ ਕੀਤੇ ਵਹੀਕਲਜ਼ ਦੀ ਬ੍ਰਾਮਦਗੀ ਨਾਲ ਥਾਣਾ ਬੀ ਡਵੀਜ਼ਨ ਅਤੇ ਥਾਣਾ ਸਿਵਲ ਲਾਇਨ ਦੇ ਮੁਕੱਦਮੇ ਟਰੇਸ ਹੋਏ ਹਨ। ਇਸ ਤੋਂ ਇਲਾਵਾ ਮਾਨਯੋਗ ਅਦਾਲਤ ਪਾਸੋਂ ਦੋਸ਼ੀ ਲਵਪ੍ਰੀਤ ਸਿੰਘ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਵੱਲੋਂ ਹੋਰ ਚੋਰੀ ਕੀਤੇ ਵਹੀਕਲਜ਼ ਦੀ ਬ੍ਰਾਮਦਗੀ ਕੀਤੀ ਜਾਵੇਗੀ ਅਤੇ ਚੋਰੀ ਦੇ ਮੋਟਰਸਾਇਕਲ ਖ੍ਰੀਦਣ ਵਾਲੇ ਹੋਰ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਜਾਵੇਗਾ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਉਤੇ ਪਿਹਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

Get the latest update about CHOR, check out more about AMRITSAR CRIME, PUNJAB NEWS, POLICE & LOOT

Like us on Facebook or follow us on Twitter for more updates.