ਅੰਮ੍ਰਿਤਸਰ: ਪੁਲਿਸ ਨੇ ਰੇਲਵੇ ਸਟੇਸ਼ਨ ਤੇ ਚੋਰਾਂ ਦੇ ਗਿਰੋਹ ਨੂੰ ਕੀਤਾ ਕਾਬੂ, ਨਕਲੀ ਪਿਸਟਲ ਨਾਲ ਯਾਤਰੀਆਂ ਨੂੰ ਕਰਦੇ ਸੀ ਗੁੰਮਰਾਹ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਇੱਕ ਲੁਟੇਰਾ ਗਿਰੋਹਨੂੰ ਕਾਬੂ ਕੀਤਾ ਹੈ ਜੋ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਨਕਲੀ ਪਿਸਤੌਲ ਦਿਖਾ ਯਾਤਰੀਆਂ ਨੂੰ ਗੁੰਮਰਾਹ ਕਰਦੇ ਸਨ ...

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਇੱਕ ਲੁਟੇਰਾ ਗਿਰੋਹਨੂੰ ਕਾਬੂ ਕੀਤਾ ਹੈ ਜੋ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਨਕਲੀ ਪਿਸਤੌਲ ਦਿਖਾ ਯਾਤਰੀਆਂ ਨੂੰ ਗੁੰਮਰਾਹ ਕਰਦੇ ਸਨ ਤੇ ਉਨ੍ਹਾਂ ਤੋਂ ਲੁੱਟਖੋਹ ਕਰਦੇ ਸਨ। ਪੁਲਿਸ ਨੇ ਇਸ ਗਿਰੋਹ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਬੈਠਿਆਂ ਕਾਬੂ ਕੀਤਾ। ਪੁਲਿਸ ਨੂੰ ਇਨ੍ਹਾਂ ਕੋਲੋਂ ਨਕਲੀ ਪਿਸਟਲ, ਇੱਕ ਚਾਕੂ ਅਤੇ ਚਾਰ ਚੋਰੀ ਦੇ ਮੋਬਾਈਲ ਫ਼ੋਨਾਂਵੀ ਮਿਲੇ ਹਨ। 

ਅੰਮ੍ਰਿਤਸਰ ਥਾਣਾ ਰੇਲਵੇ ਪੁਲਿਸ ਨੇ ਜਾਣਕਾਰੀ ਦੇਂਦੀਆਂ ਦਸਿਆ ਕਿ ਇਹ ਲੁਟੇਰੇ ਅੰਮ੍ਰਿਤਸਰ ਸਟੇਸ਼ਨ ਦੇ ਰੇਲਵੇ ਟ੍ਰੈਕ 'ਤੇ ਬੈਠਦਾ ਸੀ। ਇਹਨਾਂ ਦਾ ਸ਼ਿਕਾਰ ਜਿਆਦਾਤਰ ਉਹ ਯਾਤਰੀ ਹੀ ਹੁੰਦੇ ਸਨ ਜੋ ਰੇਲ ਗੱਡੀ ਤੋਂ ਹੇਠਾਂ ਉਤਰਦੇ ਸਨ ਅਤੇ ਰਾਤ ਦੇ ਸਮੇਂ ਇਕੱਲੇ ਹੀ ਸਟੇਸ਼ਨ ਤੋਂ ਬਾਹਰ ਆਉਂਦੇ ਸਨ। ਉਨ੍ਹਾਂ ਨੂੰ ਇਕੱਲਿਆਂ ਦੇਖ ਕੇ ਇਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇੱਕ ਖਿਡੌਣਾ ਪਿਸਤੌਲ ਅਤੇ ਚਾਕੂ ਬਰਾਮਦ ਹੋਇਆ ਹੈ, ਜਿਸ ਦੇ ਆਧਾਰ 'ਤੇ ਉਹ ਸਵਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ।  

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਚੋਰੀ ਕੀਤੇ 4 ਮੋਬਾਈਲ ਫ਼ੋਨ ਵੀ ਪੁਲਿਸ ਹਵਾਲੇ ਕਰ ਦਿੱਤੇ ਹਨ। ਤਿੰਨਾਂ ਚੋਰਾਂ  'ਚੋਂ ਦੋ ਪੰਜਾਬ ਤੋਂ ਬਾਹਰ ਦੇ ਹੋ, ਜਦਕਿ ਇਕ ਅੰਮ੍ਰਿਤਸਰ ਦੇ ਰਹਿਣ ਵਾਲਾ ਹੈ। ਹੁਣ ਤਿੰਨੋਂ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ 'ਚ ਰਹਿ ਰਹੇ ਸਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ।

Get the latest update about POLICE, check out more about AMRITSAR NEWS, AMRITSAR, CRIME & THIEF

Like us on Facebook or follow us on Twitter for more updates.