ਅੰਮ੍ਰਿਤਸਰ ਪੁਲਿਸ ਹੱਥ ਲਗੀ ਵੱਡੀ ਸਫਲਤਾ, 16 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਸਰਕਾਰ ਵਲੋਂ ਹਾਲਹੀ 'ਚ ਸ਼ੁਰੂ ਕੀਤੀ ਗਈ ਐਂਟੀ ਗੈਂਗਸਟਰ ਟਾਸ੍ਕ ਫੋਰਸ ਦੇ ਆਉਣ ਤੋਂ ਬਾਅਦ ਇਸ 'ਚ ਸਫਲਤਾ ਮਿਲਣੀ ਸ਼ੁਰੂ ਹੋ ਗਈ ਹੈ। ਦਿਹਾਤੀ ਪੁਲਿਸ ਥਾਣਾ ਬਿਆਸ ਨੇ ਜੁਰਮ...

ਅੰਮ੍ਰਿਤਸਰ:- ਪੰਜਾਬ ਸਰਕਾਰ ਵਲੋਂ ਹਾਲਹੀ 'ਚ ਸ਼ੁਰੂ ਕੀਤੀ ਗਈ ਐਂਟੀ ਗੈਂਗਸਟਰ ਟਾਸ੍ਕ ਫੋਰਸ ਦੇ ਆਉਣ ਤੋਂ ਬਾਅਦ ਇਸ 'ਚ ਸਫਲਤਾ ਮਿਲਣੀ ਸ਼ੁਰੂ ਹੋ ਗਈ ਹੈ। ਦਿਹਾਤੀ ਪੁਲਿਸ ਥਾਣਾ ਬਿਆਸ ਨੇ ਜੁਰਮ ਦੀਆਂ ਵਾਰਦਾਤਾਂ ਨੇ ਕਾਰਵਾਈ ਦੇ ਦੌਰਾਨ ਇਕ ਵੱਡੀ ਸਫਲਤਾ ਹੱਥ ਲਗੀ ਹੈ। ਪੁਲਿਸ ਨੇ 16 ਤੋਂ ਵੱਧ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।  ਗੈਂਗਸਟਰਾਂ ਕੋਲੋਂ 6 ਰਾਈਫਲ ਅਤੇ 7 ਪਿਸਟਲ ਬਰਾਮਦ ਹੋਏ ਹਨ ।ਪੁਲਿਸ ਜਿਲਾ ਦਿਹਾਤੀ ਦੇ ਐਸ ਪੀ ਨੇ ਦਸਿਆ ਕਿ ਇਹ ਗੈਗਸਟਰਾ ਨੂੰ ਕਲਾਨੌਰੀ ਢਾਬੇ ਤੌ ਗਿਰਫਤਾਰ ਕੀਤਾ ਗਿਆ ਹੈ  ਜੋਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਸੰਬਧੀ ਤਿਆਰੀ ਕਰ ਰਹੇ ਸਨ।


ਇਸ ਮੌਕੇ ਗੱਲਬਾਤ ਕਰਦਿਆਂ ਐਸ ਪੀ ਮਨੋਜ ਕੁਮਾਰ ਨੇ ਦਸਿਆ ਕਿ ਸਾਡੀ ਦਿਹਾਤੀ ਪੁਲਿਸ ਥਾਣਾ ਬਿਆਸ ਵਲੋਂ ਗੁਪਤ ਸੁਚਨਾ ਦੇ ਅਧਾਰ ਤੇ ਬਿਆਸ ਦੇ ਕਰੀਬ ਕਲਾਨੌਰੀ ਢਾਬੇ ਤੇ ਰੇਡ ਕਰਨ ਤੇ 16 ਬੰਦੇ ਸਰਚ ਕੀਤੇ ਤੇ 7 ਰਾਇਫਲ ਅਤੇ 7 ਪਿਸਟਲ ਬਰਾਮਦ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਗੈਗਸਟਰਵਾਦ ਨੂੰ ਖਤਮ ਕਰਨ ਦੀ ਮੁਹਿੰਮ ਵਿਚ 4 ਵਡੇ ਗੈਗਸਟਰ ਅਤੇ ਉਹਨਾ ਦੇ ਬਾਕੀ ਸਾਥੀਆਂ ਨੂੰ ਗਿਰਫਤਾਰ ਕੀਤਾ ਹੈ ਜਿਹਨਾ ਤੇ ਪਹਿਲਾ ਹੀ 302 ਅਤੇ 307 ਦੇ ਪਰਚੇ ਪਹਿਲਾਂ ਤੌ ਹੀ ਦਰਜ ਹਨ। ਇਹਨਾ ਕੋਲੋਂ ਅਸਲੇ ਤੋਂ  ਇਲਾਵਾ 121 ਜਿੰਦਾ ਰੋਜ ਬਰਾਮਦ ਕੀਤੇ ਹਨ ਜੋ ਕਿ ਦਿਹਾਤੀ ਪੁਲਿਸ ਲੱੲਈ ਇਕ ਵਡੀ ਸਫਲਤਾ ਹੈ ਇਹ ਗੈਗਸਟਰ ਇਕ ਵਡੀ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਸਨ ਪਰ ਪੁਲਿਸ ਵਲੋਂ ਮੌਕੇ ਤੇ ਇਹਨਾ ਨੂੰ ਫੜ ਵੱਡੀ ਦੁਰਘਟਨਾ ਤੋਂ ਬਚਾਅ ਕੀਤਾ ਹੈ।ਜੋ ਕਿ ਫਰਾਰ ਹੋਣ ਲਗੇ ਤੇ ਪੁਲਿਸ ਨੇ ਘੇਰਾ ਪਾ ਕੇ ਸਿਰੇਡਰ ਕਰਵਾਇਆ। 

Get the latest update about GANSTERS, check out more about PUNJAB POLICE, ANTI GANGSTER TAST FORCE, 16 GANGSTERS AREESTED & DEHATI POLICE

Like us on Facebook or follow us on Twitter for more updates.