ਅੰਮ੍ਰਿਤਸਰ: ਨਸ਼ੇ ਖਿਲਾਫ ਪੁਲੀਸ ਦੀ ਸਖ਼ਤੀ, ਏਡੀਜੀਪੀ ਨਰੇਸ਼ ਅਰੋੜਾ ਅਤੇ ਪੁਲਿਸ ਕਮਿਸ਼ਨਰ ਵੱਲੋਂ ਚਲਾਇਆ ਗਿਆ ਸਰਚ ਅਭਿਆਨ

ਇਸ ਮੌਕੇ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਦੁਖੀ ਹੋਏ ਪਏ ਹਾਂ ਲਗਾਤਾਰ ਲੋਕ ਇੱਥੇ ਨਸ਼ਾ ਕਰ ਰਹੇ ਹਨ ਭਾਵੇਂ ਉਹ ਮਰਦ ਹੋਣ ਤੇ ਭਾਵੇਂ ਔਰਤਾਂ। ਪੁਲੀਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ...

ਅੰਮ੍ਰਿਤਸਰ ਏਡੀਜੀਪੀ ਨਰੇਸ਼ ਅਰੋੜਾ ਅਤੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅੱਜ ਮਕਬੂਲਪੁਰਾ ਇਲਾਕੇ ਵਿਚ ਇਕ ਸਰਚ ਆਪਰੇਸ਼ਨ ਚਲਾਇਆ ਗਿਆ। ਜਿਸ ਵਿਚ ਕਈ ਵੱਡੇ ਆਲਾ ਅਧਿਕਾਰੀ ਅਤੇ ਚਾਰ ਸੌ ਤੋਂ ਵੱਧ ਪੁਲੀਸ ਮੁਲਾਜ਼ਮ ਸਨ। ਪੁਲੀਸ ਵੱਲੋਂ ਇਲਾਕਾ ਮਕਬੂਲਪੁਰਾ ਦੀਆਂ ਗਲੀਆਂ ਦੇ ਵਿਚ ਵੱਖ ਵੱਖ ਪਾਰਟੀਆਂ ਨੂੰ ਲੈ ਕੇ ਇਕ ਸਰਚ ਆਪ੍ਰੇਸ਼ਨ ਕੀਤਾ ਗਿਆ, ਜਿਸ ਦੇ ਚੱਲਦੇ ਸਰਚ ਆਪ੍ਰੇਸ਼ਨ ਦੇ ਦੌਰਾਨ ਪੁਲੀਸ ਵੱਲੋਂ ਇੱਕ ਨਸ਼ੇੜੀ ਨੂੰ ਕਾਬੂ ਕੀਤਾ ਗਿਆ। ਇਸ ਨਸ਼ੇੜੀ ਕੋਲੋਂ ਇੱਕ ਨਸ਼ੇ ਦਾ ਇੰਜੈਕਸ਼ਨ ਵੀ ਕਾਬੂ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਦੁਖੀ ਹੋਏ ਪਏ ਹਾਂ ਲਗਾਤਾਰ ਲੋਕ ਇੱਥੇ ਨਸ਼ਾ ਕਰ ਰਹੇ ਹਨ ਭਾਵੇਂ ਉਹ ਮਰਦ ਹੋਣ ਤੇ ਭਾਵੇਂ ਔਰਤਾਂ। ਪੁਲੀਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੁਝ ਦਿਨ ਹੀ ਹੋਏ ਹਨ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜੇਕਰ ਪੁਲਿਸ ਪਹਿਲਾ ਛਾਪੇਮਾਰੀ ਕਰਦੀ ਤੇ ਅੱਜ ਇਲਾਕੇ ਵਿਚ ਕੋਈ ਨਸ਼ੇੜੀ ਨਜ਼ਰ ਨਹੀਂ ਆਉਣਾ ਸੀ ਤੇ ਨਾ ਹੀ ਨਸ਼ਾ ਵਿਕਣਾ ਸੀ। ਉਨ੍ਹਾਂ ਕਿਹਾ ਕਿ ਸਾਡੇ ਰਿਸ਼ਤੇਦਾਰ ਇੱਥੇ ਆਉਣ ਤੋਂ ਦੁਖੀ ਹਨ ਕਿਉਂਕਿ ਸਾਡਾ ਇਲਾਕਾ ਸਾਰੇ ਦੇਸ਼ ਵਿੱਚ ਪੂਰੀ ਤਰ੍ਹਾਂ ਬਦਨਾਮ ਹੋ ਚੁੱਕਾ ਹੈ। ਜੇਕਰ ਅਸੀਂ ਇਸ ਦੀ ਪੁਸ਼ਟੀ ਸ਼ਿਕਾਇਤ ਕਰਦੇ ਹਾਂ ਕਿ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਕੋਈ ਫੜਿਆ ਵੀ ਜਾਂਦਾ ਹੈ ਅਤੇ ਪੁਲਸ ਅਗਲੇ ਦਿਨ ਉਸ ਨੂੰ ਛੱਡ ਦਿੰਦੀ ਹੈ। 

ਮੌਕੇ ਤੇ ਮੌਜੂਦ ਏਸੀਪੀ ਤ੍ਰਿਪਤਾ ਦੇਵੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਵੱਲੋਂ ਲਗਾਤਾਰ ਰੋਜ਼ਾਨਾ ਸੱਚ ਬਿਆਨ ਕੀਤਾ ਜਾ ਰਿਹਾ ਹੈ। ਨਸ਼ਾ ਅਨਸਰਾਂ ਦੇ ਖਿਲਾਫ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ ਤੇ ਮੁਹਿੰਮ ਚਲਾਈ ਗਈ। ਲੋਕਾਂ ਨੂੰ ਵੀ ਪੁਲਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਪੁਲਸ ਮਾੜੇ ਅਨਸਰਾਂ ਨੂੰ ਕਾਬੂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਨਸ਼ੇੜੀ ਯੋਗ ਦੀ ਜਾਂਚ ਕੀਤੀ ਜਾਵੇਗੀ ਇਹ ਕਿੱਥੋਂ ਨਸ਼ਾ ਲਿਆਂਦਾ ਹੈ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਨਸ਼ਾ ਕਰਨ ਵਾਲਿਆਂ ਨੂੰ ਫੜਿਆ ਜਾਂਦਾ ਹੈ ਨਾ ਕਿ ਨਸ਼ਾ ਵੇਚਣ ਵਾਲਿਆਂ ਨੂੰ। 

ਉਥੇ ਹੀ ਏਡੀਸੀਪੀ ਨਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਸਾਰੇ ਪੰਜਾਬ ਵਿੱਚ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ। ਮਾੜੇ ਅਨਸਰਾਂ ਨੂੰ ਲੈ ਕੇ ਚਾਹੇ ਉਹ ਗੈਂਗਸਟਰ ਨੂੰ ਚਾਈਂ ਨਸ਼ਾ ਵੇਚਣ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਪੁਲੀਸ ਦੀ ਇਨਫਰਮੇਸ਼ਨ ਤੇ ਗੁਜਰਾਤ ਵਿੱਚ ਵੀ ਬਹੁਤ ਵਧੀਆ ਰਿਕਵਰੀਆਂ ਸਾਹਮਣੇ ਆਈਆਂ ਹਨ। ਜਿਸ ਦੇ ਚੱਲਦੇ ਪੰਜਾਬ ਪੁਲੀਸ ਤੇ ਗੁਜਰਾਤ ਦੀ ਪੁਲਿਸ ਨੇ ਮਿਲ ਕੇ ਕੰਮ ਕਰਕੇ ਕਾਫ਼ੀ ਵੱਡੀ ਤਦਾਦ ਵਿਚ ਨਸ਼ੇ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਨਸ਼ਾ ਤਸਕਰ ਹੋਣ ਚਾਹੇ ਗੈਸਾਂ ਇਨ੍ਹਾਂ ਦੀ ਚੈਨ ਤੋੜੀ ਜਾ ਰਹੀ ਹੈ, ਜਲਦੀ ਇਸ ਦਾ ਸਫਾਇਆ ਕੀਤਾ ਜਾਵੇਗਾ। ਜ਼ਿਆਦਾਤਰ ਨਸ਼ਾ ਤਸਕਰ ਸਲੱਮ ਏਰੀਆ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਸੀਂ ਉਨ੍ਹਾਂ ਦੇ ਬੈਂਕ ਲਿੰਕ ਚੈੱਕ ਕਰਕੇ ਉਨ੍ਹਾਂ ਦੀ ਤਹਿ ਤੱਕ ਪਹੁੰਚ ਕੇ ਇਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 

ਏਡੀਜੀਪੀ ਨੇ ਕਿਹਾ ਕਿ ਕਰਿਮਿਨਲ ਆਪਣੇ ਇਲਾਕੇ ਬਦਲ ਬਦਲ ਕੇ ਆਪਣੀ ਕਾਰਵਾਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਪੁਲੀਸ ਨੂੰ ਇਸ ਇਲਾਕੇ ਦੀ ਇਨਫਰਮੇਸ਼ਨ ਹੋ ਗਈ ਹੈ। ਜਿਸ ਦੇ ਚੱਲਦਿਆਂ ਆਪਣਾ ਇਲਾਕਾ ਬਦਲ ਲੈਂਦੇ ਹਨ। ਪੰਜਾਬ ਨੇ ਡਰੱਗਜ਼ ਲਈ ਸਪੈਸ਼ਲ ਟਾਸਕ ਫੋਰਸ ਬਣਾਈ ਹੈ, ਜਿਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ ਹੈ। 

ਉਥੇ ਹੀ ਪੁਲਸ ਕਮਿਸ਼ਨਰ ਅੰਮ੍ਰਿਤਸਰ ਅਰੁਣ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲੀਸ ਵੱਲੋਂ ਰੋਜ਼ਾਨਾ ਸਰਚ ਅਪਰੇਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਫੀ ਵੱਡੀ ਗਿਣਤੀ ਵਿਚ ਨਸ਼ਾ ਤਸਕਰ ਤੇ ਨਸ਼ਾ ਵੀ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਗੱਲ ਮੰਨਣਾ ਇਹ ਹੈ ਕਿ ਜਦੋਂ ਪੁਲਸ ਇਲਾਕੇ 'ਚ ਜਾਂਦੀ ਹੈ ਤੇ ਜਿਹੜੇ ਕ੍ਰਿਮੀਨਲ ਹਨ ਉਹ ਲੇਟ ਹੋ ਜਾਂਦੇ ਹਨ ਇਸ ਤੇ ਵੀ ਗੌਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਲੇ ਨਸ਼ੇ ਨੂੰ ਨੇ ਪੁਲੀਸ ਨੂੰ ਚੋਰੀ ਦੇ ਅਭਿਆਨ ਵਿੱਚ ਲਾਏ ਜਾ ਰਹੇ ਹਨ ਭਾਵੇਂ ਉਹ ਲੁੱਟਾਂ ਖੋਹਾਂ ਦਾ ਹੋਏ ਭਾਵੇਂ ਚੋਰੀ ਦੀਆਂ ਮੋਟਰਸਾਈਕਲਾਂ ਦਾ ਵਾਅਦਾ ਕੀਤਾ ਹੋਵੇ, ਉਸ ਕਿਸੇ ਵੀ ਮਾਡ਼ੇ ਅਨਸਰ ਨੂੰ ਨਹੀਂ ਬਖ਼ਸ਼ ਰਹੇ। ਇਕੱਲਾ ਮਕਬੂਲਪੁਰਾ ਇਲਾਕੇ ਨੂੰ ਹੀ ਟਾਰਗੇਟ ਨਹੀਂ ਕੀਤਾ ਜਾ ਰਿਹਾ ਅੰਮ੍ਰਿਤਾ ਦੇ ਹਰੇਕ ਇਲਾਕੇ ਜਿੱਥੇ ਨਸ਼ਾ ਵਿਕ ਰਿਹਾ ਹੈ ਜਾਂ ਨਸ਼ਾ ਚੱਲ ਰਿਹਾ ਹੈ, ਜਿੱਥੇ ਮਾੜੇ ਅਨਸਰ ਰਹਿੰਦੇ ਹਨ, ਹੋਰ ਏਰੀਆ ਹਨ। ਉਹਨਾਂ ਤੇ ਸਾਡੇ ਲਗਾਤਾਰ ਸੱਚ  ਅਪਰੇਸ਼ਨ ਕੀਤੇ ਜਾ ਰਹੇ ਹਨ।   

Get the latest update about amritsar ADGP naresh arorha, check out more about search opration, Amritsar news, drugs & news Amritsar

Like us on Facebook or follow us on Twitter for more updates.