ਅੰਮ੍ਰਿਤਸਰ: ਅਮਰਕੌਟ ਜੌੜਾ ਫਾਟਕ ਇਲਾਕੇ 'ਚ ਸਤਿਕਾਰ ਕਮੇਟੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੋਂ ਪਰਦਾ ਚੁਕਿਆ ਗਿਆ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕਾ ਧਰਮਕੋਟ ਗਲੀ ਨੂੰ 3 ਜੌੜਾ ਫਾਟਕ ਦਾ ਹੈ ਜਿਥੋਂ ਦੇ ਇਕ ਅਵਤਾਰ ਸਿੰਘ.................

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕਾ ਧਰਮਕੋਟ ਗਲੀ ਨੂੰ 3 ਜੌੜਾ ਫਾਟਕ ਦਾ ਹੈ ਜਿਥੋਂ ਦੇ ਇਕ ਅਵਤਾਰ ਸਿੰਘ ਤੂਫਾਨ ਨਾਮ ਦੇ ਸਿੱਖ ਘਰ ਸਤਿਕਾਰ ਕਮੇਟੀ ਵਲੋਂ ਪੁਲਸ ਮੁਲਾਜਮਾਂ ਦੀ ਮਦਦ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਰਹੀ ਬੇਅਦਬੀ ਨੂੰ ਰੋਕਣ ਦਾ ਉਪਰਾਲਾ ਕੀਤਾ ਗਿਆ ਹੈ।


ਜਿਸ ਸੰਬੰਧੀ ਗੱਲਬਾਤ ਕਰਦਿਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੀ ਸੇਵਾਦਾਰ ਹਰਪਾਲ ਸਿੰਘ ਅਤੇ ਬੀਬੀ ਮਨਜਿੰਦਰ ਕੌਰ ਨੇ ਦਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਅੰਮ੍ਰਿਤਸਰ ਦੇ ਇਲਾਕਾ ਅਮਰਕੌਟ ਵਿਖੇ ਅਵਤਾਰ ਸਿੰਘ ਤੁਫਾਨ ਦੇ ਘਰ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ  ਜੀ ਦਾ ਪ੍ਰਕਾਸ਼ ਕੀਤਾ ਜਾਦਾ ਹੈ।

ਉਸ ਘਰੇ ਸਰਾਬ ਦਾ ਸੇਵਨ ਕੀਤਾ ਜਾਦਾ ਹੈ ਅਤੇ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਜਿਸਦੇ ਚੱਲਦੇ ਅੱਜ ਅਸੀਂ ਇਲਾਕੇ ਦੀ ਪੁਲਸ ਦੇ ਨਾਲ ਪਹੁੰਚ ਕੇ ਦੇਖਿਆ ਕਿ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਖੀ ਹੋਈ ਹੈ ਉਥੇ ਚੁਹੇ ਫਿਰ ਰਹੇ ਹਨ ਸਫਾਈ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਉਸ ਘਰੋ ਸ਼ਰਾਬ ਦੀਆ ਬੋਤਲਾਂ ਤਕ ਬਰਾਮਦ ਹੋਈਆਂ ਹਨ। ਅਜਿਹਾ ਦ੍ਰਿਸ਼ ਦੇਖ ਹਿਰਦੇ ਦੁਖ ਗਿਆ ਅਤੇ ਅਸੀਂ ਬੀੜ ਸਾਹਿਬ ਇਥੋ ਲੈ ਕੇ ਜਾ ਰਹੇ ਹਾਂ। 

ਕਿਉਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਅਤੇ ਸਾਂਝ ਸੰਭਾਲ ਗੁਰੂ ਘਰਾਂ ਵਿਚ ਹੁੰਦੀ ਹੈ ਘਰਾਂ ਵਿਚ ਰਖ ਲੋਕ ਬੇਅਦਬੀਆ ਕਰਦੇ ਹਨ। ਅਸੀਂ ਇਸ ਸੰਬਧੀ ਸ੍ਰੋਮਣੀ ਕਮੇਟੀ ਨੂੰ ਵੀ ਕਹਿਣਾ ਚਾਹੁਣੇ ਹਾਂ ਕਿ ਇਸੇ ਘਰੋ ਦੋ ਸਾਲ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਮਾ ਕਰਵਾਇਆ ਗਿਆ ਸੀ ਪਰ ਫਿਰ ਤੋਂ 13-6-2019 ਨੂੰ ਮੁੜ ਇਹਨਾਂ ਨੂੰ ਕਿਸ ਦੇ ਕਹਿਣ ਤੇ ਸਰੂਪ ਦਿਤੇ ਗਏ ਹਨ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਇਸ ਘਰੋਂ ਦੋਂ ਗੁਟਕਾ ਸਾਹਿਬ ਵੀ ਬਰਾਮਦ ਹੋਏ ਹਨ।

Get the latest update about Amritsar, check out more about PUNJAB, uncovered the disrespect of Guru Granth Sahib Ji, TRUESCOOP & TRUESCOOP NEWS

Like us on Facebook or follow us on Twitter for more updates.