ਦੇਖੋ ਕਿਵੇਂ ਪੈਟਰੋਲ ਪੰਪ 'ਤੇ ਲੁੱਟ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੂੰ ਭੱਜਣਾ ਪਿਆ ਖਾਲੀ ਹੱਥ, CCTV virall

ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ ਜਿੱਥੇ 3 ਬਦਮਾਸ਼ ਪੈਟਰੋਲ ਪੰਪ 'ਤੇ...

ਵੈੱਬ ਸਟੋਰੀ - ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ ਜਿੱਥੇ 3 ਬਦਮਾਸ਼ ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਪਰ ਪੈਟਰੋਲ ਪੰਪ ਦੇ ਕਰਮਚਾਰੀਆਂ ਨਾਲ ਝੜਪ ਤੋਂ ਬਾਅਦ ਨਾਕਾਮ ਹੋ ਗਏ। ਜਿਸ ਤੋਂ ਬਾਅਦ ਵਰਕਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਸਾਢੇ ਚਾਰ ਵਜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਜੀ.ਟੀ ਰੋਡ ਮਾਨਾਂਵਾਲਾ ਸਥਿਤ ਸੁਪਰ ਸਰਵਿਸ ਫਿਲਿੰਗ ਸਟੇਸ਼ਨ 'ਤੇ ਆਏ। ਉੱਥੇ ਪਹੁੰਚ ਕੇ ਉਨ੍ਹਾਂ ਨੇ ਆਪਣੀਆਂ ਬੰਦੂਕਾਂ ਕੱਢ ਲਈਆਂ ਅਤੇ ਪੈਸੇ ਮੰਗਣ ਲੱਗੇ। ਇਸੇ ਦੌਰਾਨ ਫਿਲਿੰਗ ਸਟੇਸ਼ਨ 'ਤੇ ਕੰਮ ਕਰਦੇ ਦੋ ਵਰਕਰਾਂ ਦੀ ਲੁਟੇਰਿਆਂ ਨਾਲ ਝੜਪ ਹੋ ਗਈ ਅਤੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਫਿਲਿੰਗ ਸਟੇਸ਼ਨ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।

ਇਸ ਘਟਨਾ ਦੇ ਚਸ਼ਮਦੀਦ ਰਾਕੇਸ਼ ਵਾਸੀ ਮਾਨਾਂਵਾਲਾ ਨੇ ਦੱਸਿਆ ਕਿ 3 ਨਕਾਬਪੋਸ਼ ਲੁਟੇਰੇ ਹੱਥਾਂ 'ਚ ਪਿਸਤੌਲ ਲੈ ਕੇ ਪੈਟਰੋਲ ਪੰਪ 'ਤੇ ਆਏ, ਜਿਨ੍ਹਾਂ 'ਚੋਂ ਇਕ ਕੋਲ ਡਬਲ ਬੈਰਲ ਬੰਦੂਕ ਸੀ। ਇਸ ਸਬੰਧੀ ਥਾਣਾ ਚਾਟੀਵਿੰਡ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲੁਟੇਰਿਆਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Get the latest update about petrol pump, check out more about robbery attempt, amritsar & cctv viral

Like us on Facebook or follow us on Twitter for more updates.