ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਹਥਿਆਰ ਸਣੇ ਦੋ ਵਿਅਕਤੀ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਸ ਦੇ ਡੀ.ਐੱਸ.ਪੀ. ਹੈੱਡਕਵਾਟਰ ਬਲਦੇਵ ਸਿੰਘ ਨੇ...

(ਲਲਿਤ ਸ਼ਰਮਾ): ਅੰਮ੍ਰਿਤਸਰ ਦਿਹਾਤੀ ਪੁਲਸ ਦੇ ਡੀ.ਐੱਸ.ਪੀ. ਹੈੱਡਕਵਾਟਰ ਬਲਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪਿਛਲੇ ਸਾਲ ਦਸੰਬਰ ਦੇ ਮਹੀਨੇ ਸਰਕਾਰੀ ਹਸਪਤਾਲ ਮਾਨਾਵਾਲੇ ਦੇ ਸਾਹਮਣੇ ਹਰਸ਼ ਮੈਡੀਕਲ ਸਟੋਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ, ਜੋ ਕਿ ਸਫਿਟ ਕਾਰ ਵਿਚ ਸਵਾਰ ਹੋ ਕੇ ਆਏ ਸਨ, ਉਨ੍ਹਾਂ ਵੱਲੋਂ ਮਲਕੀਤ ਸਿੰਘ ਵਾਸੀ ਵਡਾਲੀ ਡੋਗਰਾ ਉਤੇ 12 ਬੋਰ ਦੀ ਗਨ ਨਾਲ ਫਾਇਰ ਕਰ ਕੇ ਜ਼ਖਮੀ ਕਰ ਕੇ ਫਰਾਰ ਹੋ ਗਏ ਸਨ।

ਇਸ ਤੋਂ ਬਾਅਦ ਥਾਣਾ ਚਾਟੀਵਿੰਡ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦੇ ਪੁਲਸ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲੀਆਂ ਗਿਆ। ਪਤਾ ਲੱਗਾ ਕਿ ਜਿਹੜੀ ਸਫਿਟ ਕਾਰ ਵਿਚ ਦੋਸ਼ੀ ਆਏ ਸਨ, ਉਸ ਦਾ ਨੰਬਰ Pb38-D-5772 ਹੈ, ਜਿਸ ਦੇ ਚੱਲਦੇ ਪੁਲਸ ਨੇ ਸਾਜਨ ਦੀਪ ਤੇ ਲਵਪ੍ਰੀਤ ਸਿੰਘ ਨੂੰ ਸਫਿਟ ਕਾਰ ਸਣੇ ਕਾਬੂ ਕਰ ਲਿਆ ਤੇ ਉਨ੍ਹਾਂ ਵੱਲੋਂ ਹਮਲੇ ਦੌਰਾਨ ਵਰਤੀ ਗਈ 12 ਬੋਰ ਦੀ ਗਨ ਵੀ ਬਰਾਮਦ ਕਰ ਲਈ ਗਈ। ਪੁਲਸ ਵੱਲੋਂ ਇਨ੍ਹਾਂ ਕੋਲ਼ੋਂ ਪੁੱਛਗਿੱਛ ਜਾਰੀ ਹੈ ਤੇ ਪੂਰਾ ਮਾਮਲਾ ਆਪਸੀ ਰੰਜ਼ਿਸ਼ ਦਾ ਦੱਸਿਆ ਜਾ ਰਿਹਾ ਹੈ।

Get the latest update about two persons, check out more about Amritsar Rural Police, weapons & arrest

Like us on Facebook or follow us on Twitter for more updates.