ਅੰਮ੍ਰਿਤਸਰ: STF ਪੰਜਾਬ ਦੀ ਵੱਡੀ ਕਾਰਵਾਈ, 8ਵੀਂ ਜਮਾਤ ਦੇ ਵਿਦਿਆਰਥੀ ਸਮੇਤ 4 ਸ਼ੱਕੀ ਵਿਅਕਤੀਆਂ ਨੂੰ ਭਾਰੀ ਵਿਸਫੋਟਕ ਸਮੱਗਰੀ ਨਾਲ ਕੀਤਾ ਕਾਬੂ

ਪੰਜਾਬ 'ਚ ਮੌਜੂਦਾ ਸਮੇ ਚਲ ਰਹੇ ਹਾਈ ਐਲਰਟ ਦੇ ਚਲਦਿਆਂ ਪੰਜਾਬ ਪੁਲਿਸ ਅਤੇ STF ਵਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ 'ਚ STF ਪੰਜਾਬ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। STF ਪੰਜਾਬ ਦੀ ਟੀਮ ਨੇ ਕਾਰਵਾਈ ਦੇ ਦੌਰਾਨ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਸ 'ਚ ਇਕ 8ਵੀਂ ਜਮਾਤ ਦਾ ਵਿਦਿਆਰਥੀ ਹੈ...

ਪੰਜਾਬ 'ਚ ਮੌਜੂਦਾ ਸਮੇ ਚਲ ਰਹੇ ਹਾਈ ਐਲਰਟ ਦੇ ਚਲਦਿਆਂ ਪੰਜਾਬ ਪੁਲਿਸ ਅਤੇ STF ਵਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ 'ਚ STF ਪੰਜਾਬ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। STF ਪੰਜਾਬ ਦੀ ਟੀਮ ਨੇ ਕਾਰਵਾਈ ਦੇ ਦੌਰਾਨ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਸ 'ਚ ਇਕ 8ਵੀਂ ਜਮਾਤ ਦਾ ਵਿਦਿਆਰਥੀ ਹੈ। ਇਨ੍ਹਾਂ ਚਾਰਾਂ  ਕੋਲੋਂ ਭਾਰੀ ਮਾਤਰਾ 'ਚ ਵਿਸਫੋਟਕ ਵੀ ਬਰਾਮਦ ਹੋਇਆ ਹੈ। ਦਸ ਦਈਏ ਕਿ ਅਗਲੇ ਮਹੀਨੇ 6 ਜੂਨ ਨੂੰ ਘੱਲੂਘਾਰਾ ਦਿਵਸ ਤੋਂ ਪਹਿਲਾਂ ਪੂਰਾ ਪੰਜਾਬ ਹਾਈ ਅਲਰਟ 'ਤੇ ਹੈ। ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੇਂਦਰ ਤੋਂ ਸੁਰੱਖਿਆ ਯੂਨਿਟ ਦੀ ਮੰਗ ਵੀ ਕੀਤੀ ਹੈ। 


ਜਾਣਕਾਰੀ ਮੁਤਾਬਿਕ ਐਸਟੀਐਫ ਵਲੋਂ ਪਿਛਲੇ ਕੁਝ ਦਿਨਾਂ ਤੋਂ ਗੁਪਤ ਤਰੀਕੇ ਨਾਲ  ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਅੰਮ੍ਰਿਤਸਰ 'ਚ ਵੱਖ ਵੱਖ ਥਾਵਾਂ ਤੇ ਤਲਾਸ਼ੀ ਕੀਤੀ ਜਾ ਰਹੀ ਸੀ। ਜਿਸ 'ਚ ਅੱਠਵੀਂ ਦੇ ਇਕ ਵਿਦਿਆਰਥੀ, ਹਰਪ੍ਰੀਤ ਹੈਪੀ, ਦਿਲਬਾਗ ਸਿੰਘ ਅਤੇ ਸਵਿੰਦਰ ਭੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 8ਵੀਂ ਦਾ ਵਿਦਿਆਰਥੀ ਨਾਬਾਲਗ ਹੋਣ ਕਾਰਨ ਨਾਂ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਐਸਟੀਐਫ  ਵਲੋਂ ਫਿਲਹਾਲ ਉਸ ਨੂੰ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਸਟੀਐਫ ਨੇ ਚਾਰਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ, ਪਰ ਇਹ ਸਮੱਗਰੀ ਕਿੰਨੀ ਹੈ, ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਪੰਜਾਬ ਪੁਲਿਸ ਮੋਹਾਲੀ 'ਚ ਇੰਟੈਲੀਜੈਂਸ ਵਿੰਗ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਅਲਰਟ 'ਤੇ ਹੈ। ਹਰ ਤਰ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਅਤੇ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਸਰਹੱਦ ਪਾਰ ਹੋਣ ਵਾਲੀਆਂ ਗਤੀਵਿਧੀਆਂ 'ਤੇ ਵਿਸ਼ੇਸ਼ ਚੌਕਸੀ ਵਧਾ ਦਿੱਤੀ ਗਈ ਹੈ।  


Get the latest update about PUNJAB POLICE, check out more about PUNJAB NEWS, STF PUNJAB, PAKISTAN TERRORIST & STF ARRESTED 4 SUSPECTS IN AMRITSAR

Like us on Facebook or follow us on Twitter for more updates.