ਅੰਮ੍ਰਿਤਸਰ: ਸੁਲਤਾਨਵਿੰਡ ਨਹਿਰ 'ਚ ਤੈਰਦੀ ਮਿਲੀ ਡਾਕਟਰ ਦੀ ਲਾਸ਼, 2 ਦਿਨਾਂ ਤੋਂ ਸੀ ਲਾਪਤਾ

ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਦੇ ਅਧੀਨ ਆਉਦੇ ਸੁਲਤਾਨਵਿੰਡ ਨਹਿਰ ਵਿੱਚੋ ਦੋ ਦਿਨਾ ਪਹਿਲੇ ਲਾਪਤਾ ਹੋਏ ਡਾ ਸੰਜੀਵ ਵੋਹਰਾ ਦੀ ਲਾਸ਼ ਮਿਲੀ ਹੈ। ਜਿਸਨੂੰ ਕਬਜੇ ਵਿਚ ਲੈ ਪੁਲਿਸ ਵਲੋਂ ਜਾਂਚ ਸੁਰੂ ਕਰ ਦਿਤੀ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਡਾਕਟਰ ਦਾ ਨਾਂ ਸੰਜੀਵ ਵੋਹਰਾ ਹੈ ਜੋ ਅੰਮ੍ਰਿਤਸਰ ਦੇ ਦੁੱਖ ਨਿਵਾਰਣ ਹਸਪਤਾਲ ਵਿੱਚ ਕੱਮ ਕਰਦਾ ਸੀ ਤੇ ਅੰਮ੍ਰਿਤਸਰ ਦੇ ਗ੍ਰੀਨ ਏਵਨਯੁ ਦਾ ਰਹਿਣ ਵਾਲਾ ਸੀ...

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਦੇ ਅਧੀਨ ਆਉਦੇ ਸੁਲਤਾਨਵਿੰਡ ਨਹਿਰ ਵਿੱਚੋ ਦੋ ਦਿਨਾ ਪਹਿਲੇ ਲਾਪਤਾ ਹੋਏ ਡਾ ਸੰਜੀਵ ਵੋਹਰਾ ਦੀ ਲਾਸ਼ ਮਿਲੀ ਹੈ। ਜਿਸਨੂੰ ਕਬਜੇ ਵਿਚ ਲੈ ਪੁਲਿਸ ਵਲੋਂ ਜਾਂਚ ਸੁਰੂ ਕਰ ਦਿਤੀ ਗਈ ਹੈ। ਮ੍ਰਿਤਕ ਡਾਕਟਰ ਦਾ ਨਾਂ ਸੰਜੀਵ ਵੋਹਰਾ ਹੈ ਜੋ ਅੰਮ੍ਰਿਤਸਰ ਦੇ ਦੁੱਖ ਨਿਵਾਰਣ ਹਸਪਤਾਲ ਵਿੱਚ ਕੱਮ ਕਰਦਾ ਸੀ ਤੇ ਅੰਮ੍ਰਿਤਸਰ ਦੇ ਗ੍ਰੀਨ ਏਵਨਯੁ ਦਾ ਰਹਿਣ ਵਾਲਾ ਸੀ।

 ਮ੍ਰਿਤਕ ਡਾਕਟਰ ਦਾ ਫੋਨ ਪਿਛਲੇ ਦੋ ਦਿਨ ਤੋਂ ਬੰਦ ਆ ਰਿਹਾ ਸੀ। ਮ੍ਰਿਤਕ ਡਾਕਟਰ ਸੰਜੀਵ ਦੇ ਪਰਿਵਾਰ ਵਾਲਿਆਂ ਨੇ ਦੋ ਦਿਨ ਪਹਿਲਾਂ ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਕਿਸੇ ਪ੍ਰਾਈਵੇਟ ਕੰਪਨੀ ਦੇ ਸਿਕੁਅਰਟੀ ਗਾਰਡ ਨੂੰ ਅੱਜ ਸੁਲਤਾਨਵਿੰਡ ਨਹਿਰ 'ਚ ਲਾਸ਼ ਤੈਰਦੀ ਮਿਲੀ। ਜਿਸ ਤੋਂ ਬਾਅਦ ਉਸ ਗਾਰਡ ਨੇ ਪੁਲਿਸ ਨੂੰ ਇਸ ਦਾ ਜਾਣਕਾਰੀ ਦਿੱਤੀ। ਤਫਤੀਸ਼ ਤੋਂ ਬਾਅਦ ਡਾਕਟਰ ਦੀ ਗੱਡੀ ਤਾਰਾ ਪੁਲ ਦੇ ਕੋਲੋ ਮਿਲੀ ਹੈ। 

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਕਬੂਲਪੁਰਾ ਤੋਂ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਦਸਿਆ ਕਿ ਸਾਨੂੰ 15 ਤਾਰੀਖ ਨੂੰ ਡਾ ਸੰਜੀਵ ਵੋਹਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਮਿਲੀ ਸੀ ਜਿਸਦੇ ਮੁਢਲੀ ਤਫਤੀਸ਼ ਵਿਚ ਸਾਨੂੰ ਤਾਰਾਂ ਵਾਲਾ ਪੁਲ ਤੋਂ ਉਸਦੇ ਕਪੜੇ ਅਤੇ ਗੱਡੀ ਬਰਾਮਦ ਹੋਈ ਸੀ ਅਤੇ ਅੱਜ ਸਵੇਰੇ ਇਹਨਾ ਦੀ ਲਾਸ਼ ਨਹਿਰ 'ਚੋ ਮਿਲੀ ਹੈ ਗੌਤਾਖੌਰਾ ਵਲੋਂ ਉਹਨਾ ਦੀ ਲਾਸ਼ ਨੂੰ ਬਾਹਰ ਕੱਢਵਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਫਿਲਹਾਲ ਮਾਮਲਾ ਆਤਮਹੱਤਿਆ ਦਾ ਲਗ ਰਿਹਾ ਹੈ ਪਰ ਪੁਲਿਸ ਪੂਰੇ ਮੁਸਤੇਦੀ ਨਾਲ ਕੰਮ ਕਰ ਰਹੀ ਹੈ ਜਲਦ ਹੀ ਜੌ ਵੀ ਤਥ ਸਾਹਮਣੇ ਆਉਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Get the latest update about SULTANWIND CANEL, check out more about PUNJAB NEWS, DOCTER SUICIDE, AMRITSAR DOCTER SUICIDE & AMRITSAR NEWS

Like us on Facebook or follow us on Twitter for more updates.