ਅੰਮ੍ਰਿਤਸਰ: ਨਾਕੇ ਤੋਂ ਭਜਿਆ ਨਸ਼ਾ ਤਸਕਰ, ਰੇਡ ਦੌਰਾਨ ਪਰਿਵਾਰ ਨੇ ਪੁਲਿਸ ਵਾਲਿਆਂ ਤੇ ਹੀ ਮਾਰੇ ਪੱਥਰ

ਮਾਮਲਾ ਅੰਮ੍ਰਿਤਸਰ ਦੇ ਸਿਟੀ ਥਾਣਾ ਮੌਹਕਮ ਪੁਰਾ ਦਾ ਹੈ ਜਿਥੋਂ ਦੇ ਰਹਿਣ ਵਾਲੇ ਮੋਹਿਤ ਕੁਮਾਰ ਉਰਫ ਮੋਤੀ ਨੂੰ ਪੁਲਿਸ ਵਲੋਂ ਨਾਕੇ ਦੌਰਾਨ ਰੌਕਣ ਦੀ ਕੌਸ਼ਿਸ਼ ਕੀਤੀ ਗਈ। ਪਰ ਉਹ ਮੌਕੇ ਤੋਂ ਜੇਬ 'ਚੋ ਹੈਰੋਇਨ ਸੁੱਟ ਭੱਜ ਗਿਆ...

ਮਾਮਲਾ ਅੰਮ੍ਰਿਤਸਰ ਦੇ ਸਿਟੀ ਥਾਣਾ ਮੌਹਕਮ ਪੁਰਾ ਦਾ ਹੈ ਜਿਥੋਂ ਦੇ ਰਹਿਣ ਵਾਲੇ ਮੋਹਿਤ ਕੁਮਾਰ ਉਰਫ ਮੋਤੀ ਨੂੰ ਪੁਲਿਸ ਵਲੋਂ ਨਾਕੇ ਦੌਰਾਨ ਰੌਕਣ ਦੀ ਕੌਸ਼ਿਸ਼ ਕੀਤੀ ਗਈ। ਪਰ ਉਹ ਮੌਕੇ ਤੋਂ ਜੇਬ 'ਚੋ ਹੈਰੋਇਨ ਸੁੱਟ ਭੱਜ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਅਤੇ ਚੌਕੀ ਇੰਚਾਰਜ ਨੇ ਦਸਿਆ ਕਿ ਦੌਸ਼ੀਆ ਦੇ ਭੱਜਣ ਮੌਕੇ ਜਦੋਂ ਅਸੀ ਉਸਨੂੰ ਉਸਦੇ ਘਰੋ ਫੜਣ ਲਈ ਪਹੁੰਚੇ ਤਾ ਉਸਦੇ ਤਾਏ ਅਤੇ ਹੋਰ ਪਰਿਵਾਰਕ ਮੈਬਰਾਂ ਵਲੋਂ ਪੁਲਿਸ ਪਾਰਟੀ ਤੇ ਪਥਰਾਵ ਕੀਤਾ ਗਿਆ ਅਤੇ ਪੁਲਿਸ ਤੇ ਹਮਲਾ ਕਰ ਉਸਦੀ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਸੰਬਧੀ ਫੜੇ ਗਏ ਦੋਸ਼ੀ ਮੋਹਿਤ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕਰ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਨਾਲ ਹੀ ਪੁਲਿਸ ਦੇ ਕੰਮ ਵਿਚ ਵਿਘਨ ਪਾਉਣ ਅਤੇ ਹਮਲਾ ਕਰਨ ਵਾਲੇ ਦੌਸ਼ੀ ਦੇ ਪਰਿਵਾਰਕ ਮੈਂਬਰਾਂ ਤੇ ਵੀ ਪਰਚਾ ਦਰਜ ਕਰ ਉਹਨਾ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਤੇ ਕਾਰਵਾਂਈ ਕਰਦਿਆ ਨਸ਼ੇ ਦੇ ਕਾਰੋਬਾਰੀਆ ਨੂੰ ਫੜਣ ਦੀ ਮੁਹਿੰਮ ਤਹਿਤ ਜਦੋਂ ਅਸੀ ਰੇਡ ਕਰਨ ਗਏ ਤਾ ਦੋਸ਼ੀ ਦੇ ਪਰਿਵਾਰਕ ਮੈਬਰਾਂ ਪੁਲੀਸ ਦੀ ਕਾਰਵਾਈ ਵਿਚ ਵਿਘਨ ਪਾਇਆ ਹੈ ਜਿਸਦੇ ਚਲਦੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਸੰਬਧੀ ਪਰਿਵਾਰ ਦੀ ਲੜਕੀ ਨੇ ਦਸਿਆ ਕਿ ਪੁਲਿਸ ਵਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾ ਰੇਡ ਦੇ ਬਹਾਣੇ ਸਾਡੀ ਕੁੱਟਮਾਰ ਕੀਤੀ ਹੈ ਜਿਸ ਸੰਬਧੀ ਜਦੋਂ ਅਸੀ ਵਿਰੋਧ ਕੀਤਾ ਤਾਂ ਇਕ ਵਿਆਕਤੀ ਬਾਂਹ ਤੋੜ ਦਿਤੀ ਗਈ ਹੈ ਅਸੀਂ ਪ੍ਰਸ਼ਾਸ਼ਨ ਕੌਲੌ ਇਨਸਾਫ਼ ਮੰਗ ਕਰਦੇ ਹਾਂ।

Get the latest update about Amritsar news police, check out more about Punjab police viral video , Amritsar mohkampura police, drug smuggler family attack on police & drug smuggler

Like us on Facebook or follow us on Twitter for more updates.