ਅੰਮ੍ਰਿਤਸਰ: ਸੈਂਟਰਲ ਜੇਲ੍ਹ 'ਚ ਨੌਜਵਾਨ ਨਾਲ ਹੋਈ ਕੁੱਟਮਾਰ, ਦੋਸ਼ੀਆਂ ਨੇ ਸ਼ੋਸ਼ਲ ਮੀਡੀਆ ਆਪ ਵੀਡੀਓ ਕੀਤਾ ਸ਼ੇਅਰ

ਤਾਜਾ ਮਾਮਲਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਦਾ ਹੈ ਜਿਥੇ ਜੇਲ੍ਹ ਦੇ ਅੰਦਰ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ। ਦੋਸ਼ੀਆਂ ਵਲੋਂ ਇਸ਼ ਵੀਡੀਓ ਆਪ ਸ਼ੋਸ਼ਲ ਮੀਡੀਆ ਤੇ ਸਾਂਝਾ ਵੀ ਕੀਤੀ ਗਈ ਹੈ...

ਪੰਜਾਬ ਪੁਲਿਸ ਅਕਸਰ ਵੀ ਵਿਵਾਦਾਂ 'ਚ ਰਹੀ ਹੈ ਕਦੇ ਆਪਣੇ ਭ੍ਰਿਸ਼ਟ ਰਵਈਏ ਕਰਕੇ ਤੇ ਕਦੇ ਜੁਰਮਾਂ ਦੇ ਕਰਕੇ। ਪਰ ਹੁਣ ਦੇ ਸਮੇਂ 'ਚ ਪੰਜਾਬ ਦੀਆਂ ਜੇਲ੍ਹਾਂ 'ਚੋ ਮਿਲ ਰਹੇ ਮੋਬਾਈਲ ਫੋਨਾਂ, ਕੈਦੀਆਂ ਤੇ ਹੋ ਰਹੇ ਅੱਤਿਆਚਾਰਾਂ,  ਨਜ਼ਾਇਜ਼ ਕੁੱਟਮਾਰ ਦੀਆ ਖਬਰਾਂ ਕਾਰਨ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ 'ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਸਨ। ਤਾਜਾ ਮਾਮਲਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਦਾ ਹੈ ਜਿਥੇ ਜੇਲ੍ਹ ਦੇ ਅੰਦਰ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ। ਦੋਸ਼ੀਆਂ ਵਲੋਂ ਇਸ਼ ਵੀਡੀਓ ਆਪ ਸ਼ੋਸ਼ਲ ਮੀਡੀਆ ਤੇ ਸਾਂਝਾ ਵੀ ਕੀਤੀ ਗਈ ਹੈ।  

ਜਾਣਕਾਰੀ ਮੁਤਾਬਿਕ, ਇਕ ਵੀਡੀਓ ਜਿਸ 'ਚ ਅੰਮ੍ਰਿਤਸਰ ਦੇ ਸੈਂਟਰਲ ਜੇਲ੍ਹ 'ਚ ਨੌਜਵਾਨ ਨਾਲ ਕੁੱਟਮਾਰ ਹੁੰਦੀ ਦਿੱਖ ਰਹੀ ਹੈ। ਨੌਜਵਾਨ ਨੂੰ ਕਈ ਅਪਸ਼ਬਦ ਵੀ ਬੋਲੇ ਜਾ ਰਹੇ ਹਨ। ਇਸ ਵੀਡੀਓ 'ਚ ਨੌਜਵਾਨ ਨੂੰ ਕਿਸੇ ਕੇਸ ਦੀ ਫਾਈਲ ਲਗਾਉਣ ਲਈ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਓ 'ਚ 2 ਤੋਂ 3 ਨੌਜਵਾਨਾਂ ਨੂੰ ਵੀ ਦੇਖਿਆ ਜਾ ਸਕਦਾ ਹੈ ਜੋ ਨੌਜਵਾਰ ਨੂੰ ਚਪੇੜਾ ਮਾਰ ਰਹੇ ਹਨ ਤੇ ਅਪਸ਼ਬਦ ਬੋਲ ਰਹੇ ਹਨ।  


ਜੇਲ੍ਹ ਅੰਦਰੋਂ ਵਾਇਰਲ ਹੋਏ ਇਸ ਵੀਡੀਓ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਸਵਾਲਾਂ ਤੇ ਘੇਰੇ 'ਚ ਹੈ। ਇਸ ਵੱਡਾ ਸਵਾਲ ਸਾਹਮਣੇ ਆ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ। ਜੇਲ੍ਹ ਅੰਦਰ ਮੋਬਾਈਲ ਫੋਨ ਕਿਵੇਂ ਪਹੁੰਚੇ। ਲੋਕ ਇਸ ਦੀ ਜਵਾਬਦੇਹੀ ਹੁਣ ਪੰਜਾਬ ਸਰਕਾਰ ਤੋਂ ਵੀ ਮੰਗ ਰਹੇ ਹਨ ਜੋ ਕਿ ਮੌਜੂਦਾ ਸਮੇ ਜੇਲ੍ਹ ਪ੍ਰਸ਼ਾਸਨ 'ਚ ਸੁਧਾਰ ਲਈ ਨਿਤ ਨਵੇਂ ਕਦਮ ਚੁੱਕ ਰਹੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ  ਨੌਜਵਾਨ ਦਾ ਪਰਿਵਾਰ ਇਨਸਾਫ਼ ਅਦਾਲਤ ਪਹੁੰਚਿਆ ਹੈ।   

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਜੇਲ 'ਚ ਕੈਦੀ ਭਰਤ ਚੌਹਾਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਸ ਨੇ ਜੇਲ ਅਧਿਕਾਰੀਆਂ 'ਤੇ ਤਸ਼ੱਦਦ ਦਾ ਦੋਸ਼ ਲਗਾਇਆ ਸੀ। ਇੱਕ ਵੀਡੀਓ ਵਿੱਚ, ਕੈਦੀ ਆਪਣੀ ਪਿੱਠ 'ਤੇ ਸੱਟ ਦੇ ਨਿਸ਼ਾਨ ਵੀ ਦਿਖਾਉਂਦਾ ਹੈ ਅਤੇ ਜੇਲ੍ਹ ਸਟਾਫ 'ਤੇ ਉਸ ਨੂੰ ਤਸੀਹੇ ਦੇਣ ਦੇ ਦੋਸ਼  ਸਨ।

Get the latest update about mobiles in jails, check out more about amritsar central jail, crime, punjab police & amritsar news

Like us on Facebook or follow us on Twitter for more updates.