ਕਸ਼ਮੀਰ 'ਚ ਭਾਈਚਾਰੇ ਦੀ ਮਿਸਾਲ! 75 ਸਾਲ ਬਾਅਦ ਮੁਸਲਮਾਨਾਂ ਨੇ ਮੰਦਿਰ ਬਣਾਉਣ ਨੂੰ ਦਿੱਤੀ ਜ਼ਮੀਨ

ਦਿ ਕਸ਼ਮੀਰ ਫਾਈਲਸ ਫਿਲਮ ਦੀ ਰਿਲੀਜ਼ ਤੋਂ ਬਾਅਦ ਕਸ਼ਮੀਰੀ ਪੰਡਿਤਾਂ 'ਤੇ ਫਿਰ ਚਰਚਾ ਸ਼ੁਰੂ ਹੋ ਗਈ ਹੈ। ਕਸ਼ਮੀਰੀ

ਨਵੀਂ ਦਿੱਲੀ : ਦਿ ਕਸ਼ਮੀਰ ਫਾਈਲਸ ਫਿਲਮ ਦੀ ਰਿਲੀਜ਼ ਤੋਂ ਬਾਅਦ ਕਸ਼ਮੀਰੀ ਪੰਡਿਤਾਂ 'ਤੇ ਫਿਰ ਚਰਚਾ ਸ਼ੁਰੂ ਹੋ ਗਈ ਹੈ। ਕਸ਼ਮੀਰੀ ਪੰਡਿਤਾਂ ਨਾਲ ਜੁੜੀਆਂ ਕਈ ਖਬਰਾਂ ਆਏ ਦਿਨ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ ਸਭ ਵਿਚਾਲੇ ਪੋਕ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਸਥਿਤ ਜੰਮੂ-ਕਸ਼ਮੀਰ ਦੇ ਟਿਟਵਾਲ ਪਿੰਡ ਵਿਚ ਇਨ੍ਹੀਂ ਦਿਨੀਂ ਕਾਫੀ ਹਲਚਲ ਹੈ। ਇਥੇ ਇਕ ਮਸਜਿਦ ਦੇ ਨਾਲ ਇਕ ਪ੍ਰਾਚੀਨ ਮੰਦਿਰ ਅਤੇ ਗੁਰਦੁਆਰਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਭਾਈਚਾਰਕ ਸਾਂਝ ਦੀ ਮਿਸਾਲ ਹੈ। 1947 ਵਿਚ ਵੰਡ ਤੋਂ ਬਾਅਦ ਪ੍ਰਾਚੀਨ ਸ਼ਾਰਦਾ ਪੀਠ ਅਤੇ ਉਸ ਦੇ ਨਾਲ ਸਥਿਤ ਗੁਰਦੁਆਰਾ ਨੁਕਸਾਨਿਆ ਗਿਆ ਸੀ। ਉਦੋਂ ਤੋਂ ਇਹ ਜ਼ਮੀਨ ਵੀਰਾਨ ਪਈ ਸੀ। ਇਲਾਕੇ ਵਿਚ ਵੱਡੀ ਗਿਣਤੀ ਭਾਈਚਾਰੇ ਮੁਸਲਮਾਨ ਹੈ। ਜਿਨ੍ਹਾਂ ਨੇ ਜ਼ਮੀਨ ਦੇ ਇਸ ਟੋਟੇ ਨੂੰ ਜਿਓਂ ਦਾ ਤਿਓਂ ਰੱਖਿਆ। ਸਾਲ 2021 ਵਿਚ ਸਾਲਾਨਾ ਸ਼ਾਰਦਾ ਪੀਠ ਯਾਤਰਾ ਅਤੇ ਪੂਜਾ ਲਈ ਨੀਲਮ ਨਦੀ ਪਹੁੰਚਣ 'ਤੇ ਪਿੰਡ ਵਾਲਿਆਂ ਨੇ  ਇਹ ਜ਼ਮੀਨ ਕਸ਼ਮੀਰੀ ਪੰਡਿਤਾਂ ਨੂੰ ਸੌਂਪ ਦਿੱਤੀ।

ਦਸੰਬਰ 2021 ਦੇ ਮਹੀਨੇ ਵਿਚ ਇਸ ਜ਼ਮੀਨ 'ਤੇ ਰਸਮੀ ਪੂਜਾ ਕੀਤੀ ਗਈ ਅਤੇ ਇਸ ਮੰਦਿਰ ਦੇ ਕਿਵਾਟ ਲਈ ਸੇਵ ਸ਼ਾਰਦਾ ਕਮੇਟੀ ਨੇ ਇਕ ਮੰਦਿਰ ਨਿਰਮਾਣ ਕਮੇਟੀ ਦਾ ਗਠਨ ਕੀਤਾ। ਕਮੇਟੀ ਵਿਚ ਤਿੰਨ ਸਥਾਨਕ ਮੁਸਲਮਾਨ, ਇਕ ਸਿੱਖ ਅਤੇ ਕਸ਼ਮੀਰੀ ਪੰਡਿਤ ਸ਼ਾਮਲ ਸਨ। ਉੱਤਰੀ ਕਸ਼ਮੀਰ ਦੇ ਟਿਟਵਾਲ ਪਿੰਡ ਵਿਚ 28 ਮਾਰਚ ਨੂੰ ਮਾਤਾ ਸ਼ਾਰਦਾ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਮੰਦਰ ਦੇ ਨਾਲ-ਨਾਲ ਗੁਰਦੁਆਰਾ ਅਤੇ ਮਸਜਿਦ ਦਾ ਨਿਰਮਾਣ ਵੀ ਸ਼ੁਰੂ ਹੋਇਆ ਹੈ। ਸੇਵ ਸ਼ਾਰਦਾ ਕਮੇਟੀ (ਐੱਸ.ਐੱਸ.ਸੀ.) ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਥੇ ਭਾਈਚਾਰੇ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਾਂ।

ਐੱਸ.ਐੱਸ.ਸੀ. ਦੇ ਮੁਖੀ ਰਵਿੰਦਰ ਪੰਡਿਤ ਨੇ ਕਿਹਾ ਕਿ ਸਾਨੂੰ ਨੁਕਸਾਨੇ ਮੰਦਰ, ਧਰਮਸ਼ਾਲਾ ਅਤੇ ਗੁਰਦੁਆਰਾ ਦੇ ਅਵਸ਼ੇਸ਼ ਮਿਲੇ ਹਨ। ਜੋ 1947 ਵਿਚ ਨੁਕਸਾਨੇ ਗਏ ਸਨ। ਚੰਗਾ ਹੋਵੇਗਾ ਕਿ ਅਸੀਂ ਮੰਦਿਰ ਧਰਮਸ਼ਾਲਾ ਅਤੇ ਗੁਰਦੁਆਰਾ ਦਾ ਫਿਰ ਤੋਂ ਨਿਰਮਾਣ ਕਰੀਏ। ਉਨ੍ਹਾਂ ਨੇ ਕਿਹਾ ਕਿ ਲੋਕ ਅਤੇ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਹੇ ਹਨ। ਜਦੋਂ ਅਸੀਂ ਸਾਲਾਨਾ ਤੀਰਥਯਾਤਰਾ ਲਈ ਇਥੇ ਆਏ। ਤਾਂ ਲੋਕਾਂ ਨੇ ਸਾਨੂੰ ਇਹ ਜ਼ਮੀਨ ਵਾਪਸ ਦੇ ਦਿੱਤੀ ਅਤੇ ਅਸੀਂ ਇਸ ਦਾ ਸੀਮਾਂਕਣ ਕੀਤਾ ਅਤੇ ਫਿਰ ਤੋਂ ਮੰਦਰ ਬਣਾਉਣ ਦਾ ਫੈਸਲਾ ਕੀਤਾ। ਅਸੀਂ ਮੰਦਰ ਨਿਰਮਾਣ ਕਮੇਟੀ ਬਣਾਈ। ਜਿਸ ਵਿਚ ਤਿੰਨ ਮੁਸਲਮਾਨ, ਇਕ ਸਿੱਖ ਅਤੇ ਬਾਕੀ ਕਸ਼ਮੀਰੀ ਪੰਡਿਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਇਥੇ ਲੋਕਾਂ ਦੀ ਪੂਰੀ ਹਮਾਇਤ ਦੇਖ ਸਕਦਾ ਹਾੰ। ਇਹ ਇਕ ਮੁੜ ਵਸੇਬਾ ਯੋਜਨਾ ਵੀ ਹੋ ਸਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਥੇ ਸ਼ਾਰਦਾ ਸੈਂਟਰ ਵੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਦੇ ਇਤਿਹਾਸਕ ਪਿਛੋਕੜ ਬਾਰੇ ਪਤਾ ਲੱਗੇ। 

Get the latest update about Latest news, check out more about Truescoop news, national news & Kashmiri Pandit

Like us on Facebook or follow us on Twitter for more updates.