(ਅੰਮ੍ਰਿਤਪਾਲ) ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਨੂੰ ਦੇਰ ਰਾਤ ਨਸ਼ੇ ਵਿਚ ਧੁਤ ਕਾਰ ਚਲਾ ਰਹੇ ਨੌਜਵਾਨ ਨੇ ਜ਼ਬਰਦਸਤ ਟੱਕਰ ਮਾਰੀ। ਟੱਕਰ ਹੋਣ ਤੋਂ ਬਾਅਦ ਐਂਬੂਲੈਂਸ ਅਤੇ ਕਾਰ ਦੋਵੇਂ ਹੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੇਰ ਰਾਤ ਨਸ਼ੇ ਵਿਚ ਧੁਤ ਨੌਜਵਾਨ ਵਲੋਂ ਐਂਬੂਲੈਂਸ ਨੂੰ ਮਾਰੀ ਟੱਕਰ ਦੀ ਘਟਨਾ ਕੈਦ ਹੋ ਗਈ।
ਘਟਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਸ ਨੇ ਕਾਰ ਚਲਾ ਰਹੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਦੀ ਕਾਰ ਤੋਂ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਨੂੰ ਟੱਕਰ ਮਾਰੀ ਗਈ ਹੈ। ਲੇਕਿਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਜੇਕਰ ਇਸ ਸਾਰੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਪੁਲਸ ਨਸ਼ੇ ਵਿਚ ਧੁਤ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ ਅਤੇ ਐਂਬੂਲੈਂਸ ਗੱਡੀ ਦੇ ਮਾਲਿਕ ਉੱਤੇ ਦਬਾਅ ਪਾ ਕੇ ਉਸ ਨੂੰ ਰਾਜੀਨਾਮਾ ਕਰਨ ਉੱਤੇ ਮਜਬੂਰ ਕਰ ਰਹੀ ਹੈ।