ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਦੇ ਹੁਕਮਾਂ ਦੀਆਂ ਸਾੜੀਆਂ ਕਾਪੀਆਂ, ਜਾਣੋ ਪੂਰੀ ਖ਼ਬਰ!!

ਆਂਗਣਵਾੜੀ ਮੁਲਾਜ਼ਮ ਵਰਕਰਜ ਐਂਡ ਹੈਲਪਰ (ਸੀਟੂ) ਪੰਜਾਬ ਦੇ ਵਰਕਰਾਂ ਵੱਲੋਂ ਅੱਜ ਅਜਨਾਲ਼ਾ ਵਿਖੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਪ੍ਰੀ ਪ੍ਰਾਇਮਰੀ...

ਅੰਮ੍ਰਿਤਸਰ— ਆਂਗਣਵਾੜੀ ਮੁਲਾਜ਼ਮ ਵਰਕਰਜ ਐਂਡ ਹੈਲਪਰ (ਸੀਟੂ) ਪੰਜਾਬ ਦੇ ਵਰਕਰਾਂ ਵੱਲੋਂ ਅੱਜ ਅਜਨਾਲ਼ਾ ਵਿਖੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਪ੍ਰੀ ਪ੍ਰਾਇਮਰੀ ਕਲਾਸ ਦੇ ਬੱਚਿਆ ਲਈ ਨਵਾ ਸਟਾਫ ਰੱਖਣ ਦੇ ਵਿਰੋਧ 'ਚ ਹੁਕਮਾਂ ਦੀਆਂ ਕਾਪੀਆਂ ਸਾੜ, ਸੀਡੀਪੀਓ ਅਜਨਾਲਾ ਨੂੰ ਆਪਣੀਆਂ ਮੰਗਾਂ ਦਾ ਪੱਤਰ ਸੌਂਪਿਆ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਕਿਸਾਨ ਨੇ ਬਣਾਈ ਵੀਡੀਓ, ਸੁਸਾਇਡ ਨੋਟ 'ਚ ਦੱਸੀ ਵਜ੍ਹਾ!!

ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਕੈਪਟਨ ਸਰਕਾਰ ਜੋ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਲਈ ਨਵਾਂ ਸਟਾਫ ਰੱਖਣ ਜਾ ਰਹੀ ਹੈ ਉਸ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਇਸ ਤਰਾਂ ਸਰਕਾਰ ਆਂਗਣਵਾੜੀ ਵਰਕਰਾਂ ਜਿਨ੍ਹਾਂ ਵਿੱਚ ਵਿਧਵਾ ਅਤੇ ਅੰਗਹੀਣ ਔਰਤਾਂ ਵੀ ਸ਼ਾਮਲ ਹਨ। ਇਹ ਬੇਰੋਜ਼ਗਾਰ ਹੋ ਜਾਣਗੀਆਂ।

ਕਿਸਾਨਾਂ ਨੇ ਜਲੰਧਰ-ਪਠਾਨਕੋਟ ਰੇਲ ਮਾਰਗ ਕੀਤਾ ਜਾਮ, ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਨੇ ਕਿਹਾ ਕੀ ਸਰਕਾਰ ਵੱਲੋ ਪ੍ਰੀ-ਪ੍ਰਾਈਮਰੀ ਕਲਾਸਾਂ ਨੂੰ ਸਾਂਝੇ ਤੌਰ 'ਤੇ ਚਲਾਉਣ ਲਈ ਕਿਹਾ ਸੀ ਪਰ ਅੱਜ ਕਰੀਬ 3 ਸਾਲਾਂ ਬਾਅਦ ਵੀ ਫੈਸਲਾ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ।

Get the latest update about Punjab News, check out more about Pre Primary class, Anganwadi Workers, True Scoop News & Amritsar News

Like us on Facebook or follow us on Twitter for more updates.