ਦੇਸ਼ 'ਚ ਲਗਾਤਾਰ ਵੱਧ ਰਹੀਆਂ ਅੱਤਵਾਦੀ ਗਤਿਵਿਧਿਆਂ ਦੇ ਕਾਰਨ ਲੋਕ ਦਹਿਸ਼ਤ 'ਚ ਹਨ। ਕਸ਼ਮੀਰ 'ਚ ਅੱਤਵਾਦੀਆਂ ਦੇ ਹੋਂਸਲੇ ਇਨੇ ਬੁਲੰਦ ਹੋ ਚੁਕੇ ਹਨ ਕਿ ਪਿੱਛਲੇ ਕਈ ਦਿਨਾਂ ਤੋਂ ਲਗਾਤਾਰ ਅੱਤਵਾਦੀਆਂ ਵਲੋਂ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ। ਕਸ਼ਮੀਰ 'ਚ ਪਹਿਲਾ ਇਕ ਰਾਹੁਲ ਭੱਟ ਨਾਮਕ ਸਰਕਾਰੀ ਕਰਮਚਾਰੀ ਦੀ ਹੱਤਿਆ ਕੀਤੀ ਗਈ। 3 ਦਿਨ ਪਹਿਲਾਂ ਹੀ ਕਸ਼ਮੀਰ 'ਚ ਇਕ ਕਸ਼ਮੀਰੀ ਪੰਡਿਤ ਮਹਿਲਾ ਟੀਚਰ ਨੂੰ ਸਕੂਲ 'ਚ ਗੋਲੀਆਂ ਮਾਰ ਹੱਤਿਆ ਕੀਤੀ ਗਈ ਤੇ ਹੁਣ ਕੁਲਗ੍ਰਾਮ ਦੇਦੇ ਇਕ ਬੈਂਕ 'ਚ ਬੈਂਕ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅੱਤਵਾਦੀਆਂ ਨੇ ਬੁੱਧਵਾਰ ਨੂੰ ਰਾਜਸਥਾਨ ਦੇ ਰਹਿਣ ਵਾਲੇ ਇੱਕ ਬੈਂਕ ਮੈਨੇਜਰ ਦੀ ਕੁਲਗਾਮ ਵਿੱਚ ਬੈਂਕ ਵਿੱਚ ਦਾਖਲ ਹੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਦੇਂਦਿਆਂ ਸਥਾਨਕ ਦੇਹਤੀ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਕੁਮਾਰ ਨੂੰ ਅੱਤਵਾਦੀਆਂ ਨੇ ਮੋਹਨਪੋਰਾ ਬ੍ਰਾਂਚ 'ਚ ਗੋਲੀ ਮਾਰ ਦਿੱਤੀ ਸੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅੱਤਵਾਦੀਆਂ ਦੀ ਭਾਲ 'ਚ ਸਰਚ ਆਪਰੇਸ਼ਨ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ 3 ਜੂਨ ਨੂੰ ਨਵੀਂ ਦਿੱਲੀ ਵਿੱਚ ਉੱਚ ਪੱਧਰੀ ਮੀਟਿੰਗ ਕਰਨਗੇ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਐਨਐਸਏ ਅਜੀਤ ਡੋਭਾਲ ਵੀ ਇਸ ਵਿੱਚ ਸ਼ਾਮਲ ਹੋਣਗੇ। ਸ਼ਾਹ ਨੇ ਪਿਛਲੇ ਮਹੀਨੇ ਕਸ਼ਮੀਰ 'ਤੇ ਸਮੀਖਿਆ ਬੈਠਕ ਵੀ ਕੀਤੀ ਸੀ।
ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਇਕ ਮਹੀਨੇ 'ਚ 6 ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। 12 ਮਈ ਨੂੰ ਬਡਗਾਮ ਵਿੱਚ ਰਾਹੁਲ ਭੱਟ (ਸਰਕਾਰੀ ਕਰਮਚਾਰੀ), 13 ਮਈ ਨੂੰ ਪੁਲਵਾਮਾ ਵਿੱਚ ਰਿਆਜ਼ ਅਹਿਮਦ ਠਾਕੋਰ (ਪੁਲਿਸਮੈਨ), 24 ਮਈ ਨੂੰ ਸੈਫੁੱਲਾ ਕਾਦਰੀ (ਕਾਂਸਟੇਬਲ), 25 ਮਈ ਨੂੰ ਅਮਰੀਨ ਭੱਟ (ਟੀਵੀ ਕਲਾਕਾਰ) ਅਤੇ ਕੁਲਗਾਮ ਵਿੱਚ ਰਜਨੀ ਬਾਲਾ (ਪੁਲਿਸਮੈਨ) ਸ਼ਾਮਲ ਹਨ। 31 ਮਈ ਨੂੰ ਟੀਚਰ) ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
Get the latest update about SECURITY, check out more about NARENDRA MODI, KASHMIR, TARGET KILLING IN KASHMIR & KULGRAM
Like us on Facebook or follow us on Twitter for more updates.