ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਪਹਿਲਾ ਪਿਓ ਤੇ ਭਰਾ ਨੇ ਵੀ ਨਸ਼ੇ ਕਾਰਨ ਗਵਾਈ ਸੀ ਜਾਨ

ਪੰਜਾਬ ਸਰਕਾਰ ਵਲੋਂ ਜਿੱਥੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਕਈ ਮੁਹਿੰਮ ਚਲਾਈਆਂ ਜਾ ਰਹੀਆਂ ਹਨ। ਓਥੇ ਹੀ ਪੰਜਾਬ ਦੇ ਛੋਟੇ ਛੋਟੇ ਪਿੰਡਾਂ 'ਚ ਇਹ ਨਸ਼ਾ ਲੋਕਾਂ ਦੀਆਂ ਜੜ੍ਹਾਂ 'ਚ ਬੈਠ ਚੁੱਕਿਆ ਹੈ। ਅੰਮ੍ਰਿਤਸਰ ਦੇ ਕਾਲੇ ਘਣਪੁਰ ਇਲਾਕੇ ਵਿਚ ਨਸ਼ੇ ਦੇ ਚਲਦਿਆਂ ਇਕ 40 ਸਾਲਾ ਨੋਜਵਾਨ ਹਰਪਾਲ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ...

ਅੰਮ੍ਰਿਤਸਰ:- ਪੰਜਾਬ ਸਰਕਾਰ ਵਲੋਂ ਜਿੱਥੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਓਥੇ ਹੀ ਪੰਜਾਬ ਦੇ ਛੋਟੇ ਛੋਟੇ ਪਿੰਡਾਂ 'ਚ  ਇਹ ਨਸ਼ਾ ਲੋਕਾਂ ਦੀਆਂ ਜੜ੍ਹਾਂ 'ਚ ਬੈਠ ਚੁੱਕਿਆ ਹੈ। ਅੰਮ੍ਰਿਤਸਰ ਦੇ ਕਾਲੇ ਘਣਪੁਰ ਇਲਾਕੇ ਵਿਚ ਨਸ਼ੇ ਦੇ ਚਲਦਿਆਂ ਇਕ 40 ਸਾਲਾ ਨੋਜਵਾਨ ਹਰਪਾਲ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਲੌਕਾ ਵਿਚ ਸਰਕਾਰਾਂ ਪ੍ਰਤੀ ਰੌਸ਼ ਦੀ ਲਹਿਰ ਹੈ ਉਹਨਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਸ਼ਿਆ ਤੇ ਸ਼ਿਕੰਜਾ ਕਸਦੀ ਤਾ ਅੱਜ ਹਰਪਾਲ ਸਿੰਘ ਅਤੇ ਉਹਦਾ ਪਿਤਾ ਅਤੇ ਭਰਾ ਨਸ਼ਿਆ ਦੀ ਭੇਟ ਨਾ ਚੜਦੇ।


ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਪਹਿਲੇ ਹਰਪਾਲ ਦੇ ਪਿਤਾ ਅਤੇ ਪਿਉ ਦੀ ਨਸ਼ਿਆ ਦੇ ਟੀਕੇ ਲਾਉਣ ਨਾਲ ਮੌਤ ਹੋ ਚੁਕੀ ਹੈ ਅਤੇ ਹੁਣ ਹਰਪਾਲ ਨੂੰ ਵੀ ਨਸ਼ਿਆ ਦੇ ਦੈਂਤ ਨੇ ਨਿਗਲ ਲਿਆ ਹੈ ਜਿਸਦੇ ਚਲਦੇ ਜਿਥੇ ਪਰਿਵਾਰ ਵਿਰਲਾਪ ਕਰ ਰਿਹਾ ਉਥੇ ਹੀ ਪਿੰਡ ਦੇ ਲੌਕਾ ਵਿਚ ਵੀ ਪਿੰਡ ਵਿੱਚ ਵਿਕ ਰਹੇ ਨਸ਼ੇ ਸੰਬਧੀ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਪ੍ਰਤੀ ਰੌਸ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਉਹਨਾ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਉਹ ਨਸ਼ਿਆ ਤੇ ਠੱਲ ਪਾਉਣਤਾਂ ਜੋ  ਹੋਰ ਕੋਈ ਨੋਜਵਾਨ ਨਸ਼ਿਆ ਦੀ ਭੇਟ ਨਾ ਚੜੇ ।

ਇਸ ਮੌਕੇ ਪੁਲਿਸ ਜਾਂਚ ਅਧਿਕਾਰੀ ਲਖਬੀਰ ਸਿੰਘ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਜਿਸਦੇ ਚਲਦੇ ਅਸੀ ਮੁਢਲੀ ਤਫਤੀਸ਼ ਵਿਚ ਦੇਖਿਆ ਕਿ ਹਰਪਾਲ ਸਿੰਘ ਨਸ਼ਿਆ ਦਾ ਆਦਿ ਸੀ ਅਤੇ ਨਸ਼ੇ ਵੇਚਣ ਸੰਬਧੀ ਪੰਜ ਸਾਲ ਬਾਦ ਜੇਲ ਤੌ ਛੁਟ ਕੇ ਆਇਆ ਸੀ ਅਤੇ ਹੁਣ ਕੁਝ ਮਹੀਨੇ ਦੀ ਆਪਣੇ ਘਰ ਸੀ ਜਿਸਦੀ ਨਸ਼ੇ ਕਰਨ ਕਾਰਨ ਮੌਤ ਹੋ ਗਈ ਹੈ ਅਤੇ ਪੁਲਿਸ ਵਲੌ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Get the latest update about TRUE SCOOP PUNJABI, check out more about DRUGS IN PUNJAB, PUNJAB GOVT, PUNJAB & village Ghanpur Kale

Like us on Facebook or follow us on Twitter for more updates.