ਗ੍ਰੰਥੀ ਬਣ ਬੰਗਾਲ 'ਚ ਲੁਕਿਆ ਸੀ ਬੱਬਰ ਖਾਲਸਾ ਨਾਲ ਜੁੜਿਆ ਵਿਅਕਤੀ, ਲੁਧਿਆਣਾ ਬੰਬ ਧਮਾਕਿਆਂ 'ਚ ਵੀ ਨਾਂ ਸ਼ਾਮਲ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਸਟ ਵਾਂਟਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪਿਛਲੇ...

ਚੰਡੀਗੜ੍ਹ- ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਸਟ ਵਾਂਟਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪਿਛਲੇ 12 ਸਾਲਾਂ ਤੋਂ ਭਗੌੜਾ ਸੀ। ਉਹ ਪੁਲਿਸ ਤੋਂ ਬਚਣ ਲਈ ਆਪਣਾ ਨਾਮ ਬਦਲ ਕੇ ਲੁਕ ਗਿਆ ਸੀ।

ਇਹ ਅੱਤਵਾਦੀ ਬੰਗਾਲ ਦੇ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਰਹਿ ਰਿਹਾ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਅੱਤਵਾਦੀ 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕੇ ਮਾਮਲੇ ਵਿੱਚ ਸ਼ਾਮਲ ਸੀ। ਏਜੀਟੀਐੱਫ ਦੀ ਟੀਮ ਨੇ ਉਸ ਨੂੰ ਡੇਰਾਬੱਸੀ ਤੋਂ ਗ੍ਰਿਫ਼ਤਾਰ ਕੀਤਾ ਹੈ।

ਅਦਾਲਤ ਨੇ ਭਗੌੜਾ ਕਰਾਰ ਦਿੱਤਾ
ਏਜੀਟੀਐੱਫ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦਾ ਰਹਿਣ ਵਾਲਾ ਚਰਨਜੀਤ ਪਟਿਆਲਵੀ ਅਦਾਲਤ ਵੱਲੋਂ ਭਗੌੜਾ ਸੀ। ਉਸ ਖ਼ਿਲਾਫ਼ 23 ਜੁਲਾਈ 2010 ਨੂੰ ਮਾਛੀਵਾੜਾ ਵਿੱਚ ਵਿਸਫੋਟਕ ਐਕਟ ਅਤੇ ਗੈਰਕਾਨੂੰਨੀ ਗਤੀਵਿਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਦਾ ਇੱਕ ਹੋਰ ਸਾਥੀ ਗੁਰਮੇਲ ਸਿੰਘ ਡੇਟੋਨੇਟਰ ਅਤੇ ਆਰਡੀਐਕਸ ਸਮੇਤ ਫੜਿਆ ਗਿਆ।

ਬੰਗਾਲ ਦੇ ਪਛਾਣ ਪੱਤਰ ਮਿਲੇ
ਉਨ੍ਹਾਂ ਦੱਸਿਆ ਕਿ ਪਟਿਆਲਵੀ ਨੂੰ ਡੇਰਾਬੱਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਉਹ ਇਸ ਸਮੇਂ ਗੁਰਦੁਆਰਾ ਸਾਹਿਬ ਖੜਗਪੁਰ, ਪੱਛਮੀ ਬੰਗਾਲ ਵਿਖੇ ਗ੍ਰੰਥੀ ਵਜੋਂ ਰਹਿ ਰਿਹਾ ਸੀ। ਉਹ ਗੱਲਬਾਤ ਲਈ ਮੋਬਾਈਲ ਜਾਂ ਕਿਸੇ ਹੋਰ ਸੰਚਾਰ ਸਾਧਨ ਦੀ ਵਰਤੋਂ ਨਹੀਂ ਕਰ ਰਿਹਾ ਸੀ। ਪੁਲਿਸ ਨੂੰ ਉਸ ਦੇ ਕਬਜ਼ੇ 'ਚੋਂ ਪੱਛਮੀ ਬੰਗਾਲ ਦੇ ਵੱਖ-ਵੱਖ ਪਛਾਣ ਪੱਤਰ ਮਿਲੇ ਹਨ।

ਧਮਾਕਿਆਂ 'ਚ ਰਿਹਾ ਸ਼ਾਮਲ
ਡੀਆਈਜੀ ਭੁੱਲਰ ਨੇ ਦੱਸਿਆ ਕਿ ਚਰਨਜੀਤ ਪਟਿਆਲਵੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2010 ਦੇ ਅੱਤਵਾਦੀ ਮਾਡਿਊਲ ਦਾ ਸਰਗਰਮ ਮੈਂਬਰ ਸੀ। ਇਸ ਮਾਡਿਊਲ ਰਾਹੀਂ 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਵਿੱਚ ਬੰਬ ਧਮਾਕਾ ਕੀਤਾ ਗਿਆ ਸੀ। ਦੂਜਾ ਧਮਾਕਾ ਕਾਲੀ ਮਾਤਾ ਮੰਦਰ ਪਟਿਆਲਾ ਅਤੇ ਅੰਬਾਲਾ ਵਿੱਚ ਕੀਤਾ ਗਿਆ। ਪਟਿਆਲਵੀ ਦੇ ਬਾਕੀ ਸਾਥੀ 2010 ਵਿੱਚ ਹੀ ਫੜੇ ਗਏ ਸਨ।

Get the latest update about Punjab News, check out more about anti gangster task force, Online Punjabi News, Truescoop News & babbar khalsa international

Like us on Facebook or follow us on Twitter for more updates.