ਖਾਲਿਸਤਾਨੀਆਂ ਦੀਆਂ ਨਾਪਾਕ ਹਰਕਤਾਂ, ਕੇਜਰੀਵਾਲ ਦੇ ਸੰਗਰੂਰ ਦੌਰੇ ਦੌਰਾਨ ਕਾਲੀ ਮਾਤਾ ਮੰਦਰ ਦੀ ਕੰਧ 'ਤੇ ਲਿਖੇ ਦੇਸ਼ ਵਿਰੋਧੀ ਨਾਅਰੇ

ਮਾਮਲਾ ਪੰਜਾਬ ਦੇ ਸੰਗਰੂਰਚ ਦੇਖਣ ਨੂੰ ਮਿਲਿਆ ਹੈ। ਜਿਥੇ ਸ਼ਹਿਰ ਦੇ ਇੱਕ ਕਾਲੀ ਮਾਤਾ ਮੰਦਰ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਸਨ। ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਗੇਟ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਹਨ...

ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਖਾਲਿਸਤਾਨੀਆਂ ਦੀਆਂ ਨਾਪਾਕ ਹਰਕਤਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਖਾਲਿਸਤਾਨੀ ਲਗਾਤਾਰ ਕਾਇਰਾਨਾ ਹਰਕਤਾਂ ਕਰ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਸੰਗਰੂਰਚ ਦੇਖਣ ਨੂੰ ਮਿਲਿਆ ਹੈ। ਜਿਥੇ ਸ਼ਹਿਰ ਦੇ ਇੱਕ ਕਾਲੀ ਮਾਤਾ ਮੰਦਰ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਸਨ। ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਗੇਟ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਹਨ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਈ। ਜਿਸ ਤੋਂ ਬਾਅਦ ਕੰਧਾਂ ਤੇ ਲਿਖੇ ਨਾਅਰੇ ਹਟਾਏ ਗਏ। ਦਸ ਦਈਏ ਕਿ ਇਸ ਵੇਲੇ ਸੰਗਰੂਰ ਵਿੱਚ ਚੋਣ ਜ਼ਾਬਤਾ ਲਾਗੂ ਹੈ ਅਤੇ 23 ਜੂਨ ਨੂੰ ਵੋਟਾਂ ਪੈਣਗੀਆਂ।


ਜਾਣਕਾਰੀ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਗਰੂਰ ਆ ਰਹੇ ਹਨ। ਉਹ ਇਸ ਮੰਦਰ ਵਿੱਚ ਮੱਥਾ ਟੇਕਣ ਲਈ ਵੀ ਆ ਸਕਦੇ ਹਨ। ਅਜਿਹੇ 'ਚ ਅਜਿਹੀ ਹਰਕਤ ਕਾਰਨ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਜਿਸ ਥਾਂ 'ਤੇ ਨਾਅਰੇ ਲਿਖੇ ਗਏ ਸਨ, ਉਸ ਦੇ ਸਾਹਮਣੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਇਸ ਕਾਰਨ ਇਹ ਨਹੀਂ ਦੱਸਿਆ ਗਿਆ ਕਿ ਇਹ ਨਾਅਰੇ ਕਿਸ ਨੇ ਲਿਖੇ ਹਨ। ਪੁਲੀਸ ਹੁਣ ਮੰਦਰ ਨੂੰ ਜਾਣ ਵਾਲੀਆਂ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾ ਚੁੱਕੇ ਹਨ। ਫਰੀਦਕੋਟ 'ਚ ਇਹ ਨਾਅਰੇ ਪਹਿਲਾਂ ਬਾਜ਼ੀਗਰ ਬਸਤੀ ਪਾਰਕ ਦੀ ਕੰਧ 'ਤੇ ਅਤੇ ਫਿਰ ਜੱਜ ਦੀ ਕੋਠੀ ਦੀ ਕੰਧ 'ਤੇ ਲਿਖੇ ਗਏ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਡਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਦੀ ਕੋਠੀ ਦੇ ਬਾਹਰ ਇਹ ਨਾਅਰੇ ਲਿਖੇ ਗਏ।

Get the latest update about KHALISTANIS KEJRIWAL, check out more about PUNJAB, sangrur ELECTION 23 JUNE, KHALISTANIS KEJRIWAL SANGRUR & AAP GOVERNMENT

Like us on Facebook or follow us on Twitter for more updates.