ਕੈਂਸਰ ਤੋਂ ਬਚਾਅ ਕਰਦੇ ਹਨ ਇਹ ਐਂਟੀਆਕਸੀਡੈਂਟ ਫੂਡਸ

ਐਂਟੀਆਕਸੀਡੈਂਟਸ ਅਜਿਹੇ ਕੰਪਾਊਂਡਸ ਜਾਂ ਸਬਸਟਰੇਸ ਹੁੰਦੇ ਹਨ ਜੋ ਸੈੱਲ ਡੈਮੇਜ਼ ਨੂੰ ਰੋਕਦੇ ...

ਨਵੀਂ ਦਿੱਲੀ — ਐਂਟੀਆਕਸੀਡੈਂਟਸ ਅਜਿਹੇ ਕੰਪਾਊਂਡਸ ਜਾਂ ਸਬਸਟਰੇਸ ਹੁੰਦੇ ਹਨ ਜੋ ਸੈੱਲ ਡੈਮੇਜ਼ ਨੂੰ ਰੋਕਦੇ ਹਨ। ਇਹ ਸੈੱਲ ਡੈਮੇਜ਼ ਫ੍ਰੀ ਰੇਡੀਕਲਸ ਨਾਲ ਹੁੰਦਾ ਹੈ। ਇਹ ਫ੍ਰੀ ਰੇਡੀਕਲਸ ਸਰੀਰ 'ਚ ਇਕੱਠੇ ਹੋ ਕੇ ਆਕਸੀਡੈਂਟਿਵ ਸਟ੍ਰੇਸ ਵਧਾਉਂਦੇ ਹਨ, ਜਿਸ ਨਾਲ ਡਾਇਬਟੀਜ਼ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਅਲੱਗ-ਅਲੱਗ ਫੱਲ ਸਬਜ਼ੀਆਂ 'ਚ ਅਲੱਗ ਤਰ੍ਹਾਂ ਦੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਜੇਕਰ ਤੁਸੀਂ ਐਂਟੀਆਕਸੀਡੈਂਟ ਰਿਚ ਫੂਡ ਖਾਂਦੇ ਹਾਂ ਤਾਂ ਦਲਹੀ ਅਤੇ ਫਿੱਟ ਰਹਿੰਦੇ ਹਾਂ। ਆਓ ਜਾਣਦੇ ਹਾਂ ਇਨ੍ਹਾਂ 6 ਫੂਡਸ ਬਾਰੇ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਡਾਰਕ ਚਾਕਲੇਟ — ਚਾਕਲੇਟ ਨੂੰ ਸਿਹਤ ਲਈ ਚੰਗਾ ਨਹੀਂ ਮੰਨ੍ਹਿਆਂ ਜਾਂਦਾ ਪਰ ਡਾਰਕ ਚਾਕਲੇਟ ਦੇ ਮਾਮਲੇ 'ਚ ਅਜਿਹਾ ਨਹੀਂ ਹੈ। ਡਾਰਕ ਚਾਕਲੇਟ ਕਾਫੀ ਨਿਊਟੀ੍ਰਸ਼ਸ ਹੁੰਦੀ ਹੈ ਅਤੇ ਮਿਨਰਲਸ, ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਕੋਕੋ 'ਚ ਮੌਜੂਦ ਐਂਟੀਆਕਸੀਡੈਂਟਸ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਅਤੇ ਇਹ ਕਾਰਡੀਓਵਰਸਕੁਲਰ ਡਿਜੀਜ ਨੂੰ ਰੋਕਣ 'ਚ ਮਦਦ ਕਰਦੀ ਹੈ।

ਬੀਨਸ — ਬੀਨਸ ਆਸਾਨੀ ਨਾਲ ਮਿਲ ਜਾਂਦੇ ਹਨ ਅਤੇ ਕਾਫੀ ਸਿਹਤਮੰਦ ਹੁੰਦੇ ਹਨ। ਇਨ੍ਹਾਂ 'ਚ ਫਾਈਬਰਸ ਅਤੇ ਐਂਟੀਆਕਸੀਡੈਂਟਸ ਕਾਫੀ ਮਾਤਰਾ 'ਚ ਹੁੰਦੇ ਹਨ। ਇਹ ਤੁਹਾਨੂੰ ਸਿਹਤਮੰਦ ਰੱਖਦੇ ਹਨ ਅਤੇ ਕਬਜ਼ ਤੋਂ ਵੀ ਬਚਾਉਂਦੇ ਹਨ। ਬੀਨਸ ਨੂੰ ਡਾਇਟ 'ਚ ਸ਼ਾਮਲ ਕਰਨ ਨਾਲ ਸਰੀਰ 'ਚ ਕੈਂਸਰ ਵਾਲੀ ਸੇਲਸ ਦੀ ਗ੍ਰੋਥ ਘੱਟ ਹੁੰਦੀ ਹੈ।

ਚੁਕੰਦਰ — ਚੁਕੰਦਰ 'ਚ ਫਾਈਬਰ, ਪੋਟੈਸ਼ੀਅਮ, ਆਇਰਨ, ਫਾਲੇਟ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ। ਇਸ ਸਬਜ਼ੀ 'ਚ ਬੇਟਾਲੇਨਸ ਨਾਮ ਦੇ ਐਂਟੀਆਕਸੀਡੈਂਟਸ ਹੁੰਦੇ ਹਨ। ਇਹ ਇਨਫਲੈਸ਼ਨ ਘੱਟ ਕਰਨ ਨਾਲ ਡਾਈਜੇਸਟਿਵ ਟ੍ਰੈਕਟ ਅਤੇ ਕੋਲਨ ਕੈਂਸਰ ਦਾ ਖਤਰਾ ਘੱਟ ਕਰਦੇ ਹਨ।

ਗੁੜ ਨਾਲ ਪੀਓ ਗਰਮ ਪਾਣੀ ਹੁੰਦੀਆਂ ਹਨ ਇਹ ਬਿਮਾਰੀਆਂ ਦੂਰ

ਬਲੂਬੇਰੀਜ — ਬਲੂਬੇਰੀਜ ਕੈਲਰੀਜ ਜ਼ਿਆਦਾ ਨਹੀਂ ਹੁੰਦੀ ਅਤੇ ਨਿਊਟ੍ਰਿਐਂਟਸ ਅਤੇ ਐਂਟੀਆਕਸੀਡੈਂਟਸ ਦਾ ਰਿਚ ਸੋਰਸ ਹੈ। ਰਿਪਰੋਕਟ ਦੀ ਮੰਨੀਏ ਤਾਂ ਬਲੂਬੇਰੀਜ'ਚ ਕਿਸੇ ਵੀ ਦੂਜੇ ਫਲ ਅਤੇ ਸਬਜ਼ੀ ਨਾਲੋਂ ਜ਼ਿਆਦਾ ਐਂਟੀਆਕਸੀਡੈਂਟਸ ਹੁੰਦੇ ਹਨ।

ਪਾਲਕ — ਪਾਲਕ 'ਚ ਵਿਟਾਮਿਨ, ਐਂਟੀਆਕਸੀਡੈਂਟਸ ਅਤੇ ਕੈਲਰੀ ਘੱਟ ਹੁੰਦੀ ਹੈ। ਪਾਲਕ 'ਚ ਲਿਊਟੀਨ ਅਤੇ ਜਿਯਾਜੈਂਥਿਨ 2 ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਤੁਹਾਡੀਆਂ ਅੱਖਾਂ ਨੂੰ ਖਤਰਨਾਕ ਯੂਵੀ ਲਾਈਟਸ ਤੋਂ ਬਚਾਉਂਦੇ ਹਨ।

ਸਟ੍ਰਾਬੇਰੀਜ਼ — ਸਟ੍ਰਾਬੇਰੀਜ਼ ਕਾਫੀ ਲੋਕਾਂ ਨੂੰ ਪਸੰਦ ਹੁੰਦੀ ਹੈ ਅਤੇ ਇਨ੍ਹਾਂ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੀ ਹੈ। ਇਸ 'ਚ ਐਂਥੋਸਾਇਨਿਨ ਹੁੰਦਾ ਹੈ, ਜੋ ਕਿ ਹਾਰਟ ਡਿਜੀਜ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਬਲੈੱਡ ਕਲੇਸਟ੍ਰਾਲ ਘਟਾਉਂਦਾ ਹੈ।  

Get the latest update about True Scoop News, check out more about News In Punjabi, Antioxidant Rich Foods Diet Prevent Cancer Include & Food News

Like us on Facebook or follow us on Twitter for more updates.